16 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਖਹਿਰਾ ਡਰੱਗ ਮਾਮਲੇ 'ਚ ਘਿਰੇ, ਵਾਰੰਟ ਹੋਏ ਜਾਰੀ

ਖਹਿਰਾ ਡਰੱਗ ਮਾਮਲੇ ‘ਚ ਘਿਰੇ, ਵਾਰੰਟ ਹੋਏ ਜਾਰੀ

ਸੁਖਪਾਲ ਖਹਿਰਾ ਨੇ ਡਰੱਗ ਮਾਮਲੇ ‘ਚ ਕਾਰਵਾਈ ਨੂੰ ਦੱਸਿਆ ਸਿਆਸੀ ਬਦਲਾਖੋਰੀ
ਫਾਜ਼ਿਲਕਾ/ਬਿਊਰੋ ਨਿਊਜ਼ : ਢਾਈ ਸਾਲ ਪੁਰਾਣੇ ਕੌਮਾਂਤਰੀ ਹੈਰੋਇਨ ਤਸਕਰੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਫਾਜ਼ਿਲਕਾ ਜ਼ਿਲ੍ਹੇ ਦੀ ਵਧੀਕ ਸੈਸ਼ਨ ਅਦਾਲਤ ਨੇ ਉਨ੍ਹਾਂ ‘ਤੇ ਕੇਸ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ ਉਨ੍ਹਾਂ ਨੂੰ 30 ਨਵੰਬਰ ਨੂੰ ਤਲਬ ਕੀਤਾ ਹੈ। ਅਦਾਲਤ ਨੇ ਹੋਰ ਸ਼ੱਕੀ ਦੋਸ਼ੀਆਂ ਖ਼ਿਲਾਫ਼ ਆਈ ਅਰਜ਼ੀ ਨੂੰ ਆਧਾਰ ਬਣਾਉਂਦੇ ਹੋਏ ਹੈਰੋਇਨ ਸਮੱਗਲਰਾਂ ਨਾਲ ਸਬੰਧਾਂ ਕਾਰਨ ਖਹਿਰਾ, ਸਮੱਗਲਰਾਂ ਦੇ ਸਰਗਨਾ ਗੁਰਦੇਵ ਸਿੰਘ ਦੀ ਇੰਗਲੈਂਡ ਵਿਚ ਰਹਿਣ ਵਾਲੀ ਭੈਣ ਚਰਨਜੀਤ ਕੌਰ, ਖਹਿਰਾ ਦੇ ਸੁਰੱਖਿਆ ਮੁਲਾਜ਼ਮ ਜੋਗਾ ਸਿੰਘ, ਮੇਜਰ ਸਿੰਘ ਬਾਜਵਾ ਅਤੇ ਇਕ ਹੋਰ ਵਿਅਕਤੀ ‘ਤੇ ਅਲੱਗ ਤੋਂ ਮੁਕੱਦਮਾ ਚਲਾਉਣ ਦੇ ਆਦੇਸ਼ ਦਿੱਤੇ। ਸਾਰਿਆਂ ਨੂੰ 30 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਣਾ ਹੋਵੇਗਾ। ਇਨ੍ਹਾਂ ਦੇ ਵੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ ਖਹਿਰਾ ਦੇ ਨਜ਼ਦੀਕੀ ਗੁਰਦੇਵ ਸਿੰਘ ਸਹਿਤ ਅੱਠ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਇਨ੍ਹਾਂ ਵਿਚੋਂ ਪੰਜ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਅਨਿਲ ਕੁਮਾਰ ਉਰਫ਼ ਨੀਲੂ ਵਾਸੀ ਹਿਸਾਨਵਾਲਾ ਜਲਾਲਾਬਾਦ ਨੂੰ ਭਗੌੜਾ ਐਲਾਨਿਆ ਗਿਆ ਹੈ ਜਦਕਿ ਇਕ ਹੋਰ ਕਾਲਾ ਸਿੰਘ ਨੂੰ ਬਰੀ ਕੀਤਾ ਗਿਆ ਹੈ।

ਢਾਈ ਸਾਲ ‘ਚ ਰਿਪੋਰਟ ਪੇਸ਼ ਨਹੀਂ ਕਰ ਪਾਈ ਐੱਸਆਈਟੀ
ਖਹਿਰਾ ਦੀ ਸ਼ਮੂਲੀਅਤ ਜਾਂਚਣ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਉਸ ਟੀਮ ਵਿਚ ਆਈਜੀ ਪਰਮਪਾਲ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਹਿਲ ਤੇ ਫਾਜ਼ਿਲਕਾ ਦੇ ਮੌਕੇ ਦੇ ਐੱਸਐੱਸਪੀ ਸਵਪਨ ਸ਼ਰਮਾ ਸ਼ਾਮਿਲ ਸਨ। ਢਾਈ ਸਾਲ ਦੀ ਜਾਂਚ ਤੋਂ ਬਾਅਦ ਵੀ ਐੱਸਆਈਟੀ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀ ਅਤੇ ਅਦਾਲਤ ਵਿਚ ਚਲਾਨ ਤੱਕ ਪੇਸ਼ ਨਾ ਕਰ ਸਕੀ।
ਚਾਲਾਨ ਪੇਸ਼ ਹੁੰਦਾ ਤਾਂ ਹੋ ਸਕਦੀ ਸੀ ਸਜ਼ਾ : ਅਦਾਲਤ
ਮਾਨਯੋਗ ਜੱਜ ਸੰਦੀਪ ਸਿੰਘ ਜੋਸਨ ਨੇ ਆਪਣੇ ਫ਼ੈਸਲੇ ਵਿਚ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ਕਿ ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਸੁਖਪਾਲ ਸਿੰਘ ਖਹਿਰਾ ਦਾ ਵੀ ਚਾਲਾਨ ਪੇਸ਼ ਕਰਕੇ ਉਨ੍ਹਾਂ ਨੂੰ ਕੇਸ ਵਿਚ ਸ਼ਾਮਿਲ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਵੀ ਸਜ਼ਾ ਮਿਲ ਸਕਦੀ ਸੀ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ ਅਨੁਸਾਰ ਪਹਿਲਾਂ ਤੋਂ ਜਾਰੀ ਕੇਸ ਦਾ ਫ਼ੈਸਲਾ 8 ਨਵੰਬਰ, 2017 ਤੱਕ ਕਰਨਾ ਜ਼ਰੂਰੀ ਹੈ। ਵਧੀਕ ਸੈਸ਼ਨ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ‘ਤੇ ਕੇਸ ਚਲਾਉਣ ਨੂੰ ਮਨਜ਼ੂਰੀ ਅਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਨੂੰ ਲੈ ਕੇ ਛੇ ਸਫ਼ਿਆਂ ਦਾ ਆਦੇਸ਼ ਜਾਰੀ ਕੀਤਾ ਹੈ।
ਵਿਰੋਧੀ ਪਾਰਟੀਆਂ ਨੇ ਮੰਗਿਆ ਅਸਤੀਫਾ
ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਖਹਿਰਾ ‘ਤੇ ਅਸਤੀਫਾ ਦੇਣ ਨੂੰ ਲੈ ਕੇ ਦਬਾਅ ਵਧਾ ਦਿੱਤਾ ਹੈ। ਤਿੰਨਾਂ ਹੀ ਪਾਰਟੀਆਂ ਨੇ ਖਹਿਰਾ ਨੂੰ ਤੁਰੰਤ ਨੈਤਿਕਤਾ ਦੇ ਅਧਾਰ ‘ਤੇ ਅਸਤੀਫਾ ਦੇਣ ਦੀ ਮੰਗ ਕੀਤੀ ਹੈ।
ਬੁਰੇ ਫਸੇ
ਖਹਿਰਾ ਸਮੇਤ ਪੰਜ ਹੋਰ 30 ਨਵੰਬਰ ਨੂੰ ਅਦਾਲਤ ‘ਚ ਤਲਬ
ਗ੍ਰਿਫਤਾਰ ਅੱਠ ਦੋਸ਼ੀਆਂ ਨੂੰ 20-20 ਦੀ ਸਜ਼ਾ
ਮਾਰਚ 2015 ਦਾ ਹੈ ਮਾਮਲਾ : ਮਾਰਚ 2015 ਵਿਚ ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਤੇ ਭੁਲੱਥ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੇਵ ਸਿੰਘ ਸਮੇਤ 10 ਹੋਰ ਵਿਅਕਤੀਆਂ ਨੂੰ ਫਾਜ਼ਿਲਕਾ ਪੁਲਿਸ ਨੇ ਪਾਕਿਸਤਾਨ ਤੋਂ ਹੈਰੋਇਨ ਅਤੇ ਸੋਨਾ ਤਸਕਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਸਮੱਗਲਰਾਂ ਤੋਂ ਦੋ ਕਿਲੋਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁੱਟ, ਇਕ ਪਾਕਿਸਤਾਨੀ ਮੋਬਾਈਲ ਸਿਮ ਅਤੇ ਇਕ ਸਫਾਰੀ ਗੱਡੀ ਬਰਾਮਦ ਕੀਤੀ ਸੀ। ਸਰਗਨਾ ਗੁਰਦੇਵ ਸਿੰਘ ਫਾਜ਼ਿਲਕਾ ਦੇ ਰਸਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਸੀ। ਆਪਣੇ ਗਿਰੋਹ ਰਾਹੀਂਂ ਹੈਰੋਇਨ ਇੰਗਲੈਂਡ ਵਿਚ ਮੇਜਰ ਸਿੰਘ ਨੂੰ ਭੇਜੀ ਜਾਂਦੀ ਸੀ। ਮੇਜਰ ਸਿੰਘ ਦੇ ਪਾਕਿਸਤਾਨ ਵਿਚ ਸਮੱਗਲਰ ਇਮਤਿਆਜ਼ ਅਲੀ ਨਾਲ ਸਬੰਧ ਸਨ। ਉਸ ਸਮੇਂ ਖਹਿਰਾ ਦਾ ਨਾਂ ਵੀ ਸਾਹਮਣੇ ਆਇਆ ਸੀ ਹਾਲਾਂਕਿ ਪੁਲਿਸ ਨੇ ਖਹਿਰਾ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਸੀ।
ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਮੇਰੇ ਖ਼ਿਲਾਫ਼ ਝੂਠੀਆਂ ਸਾਜ਼ਿਸ਼ਾਂ ਰਚ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਕਾਂਗਰਸ ਵੀ ਉਹੀ ਕੰਮ ਕਰ ਰਹੀ ਹੈ ਪ੍ਰੰਤੂ ਮੇਰਾ ਇਸ ਮਾਮਲੇ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।
-ਸੁਖਪਾਲ ਸਿੰਘ ਖਹਿਰਾ
ਕੈਪਟਨ ਤੇ ਬਾਦਲ ਨੇ ਮੰਗਿਆ ਖਹਿਰੇ ਤੋਂ ਅਸਤੀਫ਼ਾ
ਇਕ ਪਾਸੇ ਖਹਿਰਾ ਨੇ ਇਸ ਨੂੰ ਕੈਪਟਨ ਅਮਰਿੰਦਰ ਵੱਲੋਂ ਸੱਤਾ ਦੇ ਦਬਾਅ ਹੇਠ ਕੀਤੀ ਗਈ ਸਿਆਸੀ ਕਾਰਵਾਈ ਦੱਸਿਆ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਉਨ੍ਹਾਂ ਦੇ ਮੰਤਰੀਆਂ ਤੇ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਮਜੀਠੀਆ ਤੇ ਹੋਰਨਾਂ ਨੇ ਸੁਖਪਾਲ ਖਹਿਰਾ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।
ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਪ੍ਰਤਾਪ ਬਾਜਵਾ ਨੇ ਅਸਤੀਫ਼ਾ
ਬਿਕਰਮ ਮਜੀਠੀਆ ਖਿਲਾਫ਼ ਸਖਤ ਕਾਰਵਾਈ ਨਾ ਕਰਨ ‘ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਪ੍ਰਤਾਪ ਬਾਜਵਾ ਨੇ ਕੈਪਟਨ ਸਰਕਾਰ ਨੂੰ 10 ‘ਚੋਂ 5 ਨੰਬਰ ਦਿੱਤੇ ਤੇ ਆਖਿਆ ਮੈਂ ਤਾਂ ਆਪਣਾ ਅਸਤੀਫ਼ਾ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਭੇਜ ਚੁੱਕਾ ਹਾਂ। ਮਜੀਠੀਆ ਨੇ ਕਿਹਾ ਅਸਤੀਫ਼ਾ ਰਾਹੁਲ ਨੂੰ ਨਹੀਂ ਬਾਜਵਾ ਸਦਨ ਦੇ ਸਪੀਕਰ ਨੂੰ ਭੇਜਣ।
ਅਕਾਲੀ-ਕਾਂਗਰਸੀ ਵਰਕਰਾਂ ‘ਚ ਖੂਨੀ ਝੜਪ

 

RELATED ARTICLES
POPULAR POSTS