Breaking News
Home / ਦੁਨੀਆ / ਇੰਗਲੈਂਡ ‘ਚ ਵੱਸਦੇ ਭਾਰਤੀਆਂ ‘ਤੇ ਸਰਕਾਰ ਦਾ ਫੈਸਲਾ ਪੈ ਸਕਦਾ ਹੈ ਭਾਰੀ

ਇੰਗਲੈਂਡ ‘ਚ ਵੱਸਦੇ ਭਾਰਤੀਆਂ ‘ਤੇ ਸਰਕਾਰ ਦਾ ਫੈਸਲਾ ਪੈ ਸਕਦਾ ਹੈ ਭਾਰੀ

1ਨਵੇਂ ਕਾਨੂੰਨ 2011 ਤੋਂ ਆਏ ਪਰਵਾਸੀਆਂ ‘ਤੇ ਹੋਣਗੇ ਲਾਗੂ
ਲੰਡਨ/ਬਿਊਰੋ ਨਿਊਜ਼: ਇੰਗਲੈਂਡ ਵਿਚ ਰਹਿੰਦੇ ਹਜ਼ਾਰਾਂ ਭਾਰਤੀਆਂ ‘ਤੇ ਸਰਕਾਰ ਦਾ ਇੱਕ ਫੈਸਲਾ ਭਾਰੂ ਪੈ ਸਕਦਾ ਹੈ। ਸਰਕਾਰ ਦੇ ਨਵੇਂ ਕਾਨੂੰਨ ਮੁਤਾਬਕ ਟਾਈਰ-2 ਵੀਜ਼ੇ ਵਾਲੇ ਉਹ ਲੋਕ ਵਾਪਸ ਭੇਜੇ ਜਾਣਗੇ ਜਿਨ੍ਹਾਂ ਦੀ ਤਨਖ਼ਾਹ 35,000 ਪੌਂਡ ਤੋਂ ਘੱਟ ਹੋਵੇਗੀ। ਇੰਗਲੈਂਡ ਸਰਕਾਰ ਨੇ 2012 ਦੇ ਕਾਨੂੰਨ ਵਿਚ ਬਦਲਾਅ ਕਰਦਿਆਂ ਇਹ ਫੈਸਲਾ ਲਿਆ ਹੈ। ਨਵੇਂ ਕਾਨੂੰਨ ਤਹਿਤ ਕੰਮ ਵਾਲੇ ਵੀਜ਼ੇ ਤੇ ਪੱਕੀ ਰਿਹਾਇਸ਼ ਵਿਚ ਫਰਕ ਰੱਖਿਆ ਗਿਆ ਹੈ। ਨਵੇਂ ਕਾਨੂੰਨ ਸਾਲ 2011 ਤੋਂ ਆਏ ਪਰਵਾਸੀਆਂ ‘ਤੇ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਇਸ ਬਾਰੇ ਸਾਰੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਕੈਟਾਗਿਰੀ ਵਿਚ ਸਭ ਤੋਂ ਵੱਧ ਭਾਰਤੀ ਕਿੱਤਕਾਰੀ ਹੀ ਆਉਂਦੇ ਹਨ ਤੇ ਭਾਰਤੀਆਂ ਦਾ ਹੀ ਇਸ ਨਵੇਂ ਕਾਨੂੰਨ ਨਾਲ ਸਭ ਤੋਂ ਵੱਧ ਨੁਕਸਾਨ ਹੋਵੇਗਾ।
ਇੰਗਲੈਂਡ ਦੇ ਅੰਕੜਾ ਵਿਭਾਗ ਮੁਤਾਬਕ ਸਰਕਾਰ ਵਲੋਂ 2014-15 ਵਿਚ 55 ਹਜ਼ਾਰ ਤੋਂ ਵੱਧ ਟਾਇਰ-2 ਵੀਜ਼ੇ ਦਿੱਤੇ ਗਏ ਹਨ, ਇਨ੍ਹਾਂ ਵਿਚੋਂ 78 ਫੀਸਦੀ ਭਾਰਤੀ ਹਨ। ਇਸ ਨਵੇਂ ਕਾਨੂੰਨ ‘ਤੇ ਭਾਰਤ ਦੇ ਇੱਕ ਮਾਰਕਟਿੰਗ ਸਹਾਇਕ ਨੇ ਕਿਹਾ ਹੈ ਕਿ ਲੰਡਨ ਉਸ ਦਾ ਘਰ ਹੈ।
ਉਹ ਸਖ਼ਤ ਮਿਹਨਤ ਕਰ ਰਿਹਾ ਹੈ ਤਾਂ ਕਿ ਉਸ ਦੇ ਪਰਿਵਾਰ ਦਾ ਜੀਵਨ ਸੁਧਰੇ। ਉਨ੍ਹਾਂ ਕਿਹਾ ਉਹ ਕਰਦਾਤਾ ਹਨ ਪਰ ਇਸ ਨਵੇਂ ਇਮੀਗਰੇਸ਼ਨ ਕਾਨੂੰਨ ਨੇ ਉਨ੍ਹਾਂ ਸਾਹਮਣੇ ਸੰਕਟ ਖੜ੍ਹਾ ਕਰ ਦਿੱਤਾ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …