ਕਾਂਗਰਸੀ ਵਿਧਾਇਕ ਧੀਮਾਨ ਦੇ ਬੋਲ : ਸਰਕਾਰ ਬਣਨ ਦੇ 15 ਦਿਨਾਂ ਬਾਅਦ ਬੇਰੋਕ-ਟੋਕ ਵਿਕਣ ਲੱਗਾ ਨਸ਼ਾ
ਚੰਡੀਗੜ੍ਹ : ਪੰਜਾਬ ‘ਚੋਂ ਚਿੱਟਾ ਮੁਕਾਉਣ ਦਾ ਦਮ ਭਰਨ ਵਾਲੀ ਕੈਪਟਨ ਸਰਕਾਰ ‘ਤੇ ਉਨ੍ਹਾਂ ਦੇ ਹੀ ਆਪਣੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਆਖ ਦਿੱਤਾ ਕਿ ਸਰਕਾਰ ਬਣਨ ਦੇ 15 ਦਿਨਾਂ ਬਾਅਦ ਹੀ ਅਸਰ ਖਤਮ ਹੋ ਗਿਆ ਸੀ ਅਤੇ ਸੂਬੇ ਵਿਚ ਬੇਰੋਕ-ਟੋਕ ਨਸ਼ਾ ਵਿਕ ਰਿਹਾ ਹੈ। ਸੁਨਾਮ ‘ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮ ਦੌਰਾਨ ਜਨਤਕ ਮੰਚ ਤੋਂ ਧੀਮਾਨ ਦੇ ਇਨ੍ਹਾਂ ਬੋਲਾਂ ਨੇ ਜਿੱਥੇ ਕੈਪਟਨ ਸਰਕਾਰ ਨੂੰ ਚਿੱਟੇ ਦੇ ਮਾਮਲੇ ਵਿਚ ਦਾਗ਼ੀ ਬਣਾ ਦਿੱਤਾ ਹੈ, ਉਥੇ ਵਿਰੋਧੀ ਧਿਰ ਦੇ ਨਾਲ-ਨਾਲ ਅਕਾਲੀਆਂ ਨੂੰ ਵੀ ਬੋਲਣ ਦਾ ਮੌਕਾ ਦੇ ਦਿੱਤਾ ਹੈ।
ਆਪਣੇ ਹੀ ਵਿਧਾਇਕ ਧੀਮਾਨ ਦੀ ਟਿੱਪਣੀ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਰਾਜ਼
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਧੀਮਾਨ ਦੀ ਭਾਵਨਾ ਸਹੀ ਸ਼ਬਦ ਚੋਣ ਗਲਤ
ਖਹਿਰਾ ਨੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਆਖ ਰਹੇ ਹਾਂ ਕਿ ਨਸ਼ਾ ਨਹੀਂ ਮੁੱਕਿਆ
ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਇਕ ਧੀਮਾਨਦੇ ਬੋਲਾਂ ਨੂੰ ਸੱਚਾ ਦੱਸਿਆ
ਚਿੱਟਾ ਮੁਕਾਉਂਦੀ-ਮੁਕਾਉਂਦੀ ਆਪਣੇ ‘ਤੇ ਹੀ ਦਾਗ਼ ਲਵਾ ਬੈਠੀ ਕੈਪਟਨ ਸਰਕਾਰ
RELATED ARTICLES

