17.7 C
Toronto
Tuesday, May 5, 2026
spot_img
Homeਭਾਰਤ'ਟਟੀਹਰੀ' ਗੀਤ ਨੂੰ ਲੈ ਕੇ ਹੋਇਆ ਹੈ ਵਿਵਾਦ

‘ਟਟੀਹਰੀ’ ਗੀਤ ਨੂੰ ਲੈ ਕੇ ਹੋਇਆ ਹੈ ਵਿਵਾਦ

ਚੰਡੀਗੜ੍ਹ/ਬਿਊਰੋ ਨਿਊਜ਼ : ਰੈਪਰ ਤੇ ਗਾਇਕ ਬਾਦਸ਼ਾਹ ਨੂੰ ‘ਟਟੀਹਰੀ’ ਗੀਤ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਰਾਹਤ ਮਿਲ ਗਈ ਹੈ।
ਬਾਦਸ਼ਾਹ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਗ੍ਰਿਫਤਾਰੀ ਖਿਲਾਫ ਪਟੀਸ਼ਨ ਪਾਈ ਸੀ। ਜਿਸ ਉਤੇ ਫੈਸਲਾ ਕਰਦਿਆਂ ਹਾਈਕੋਰਟ ਨੇ ਬਾਦਸ਼ਾਹ ਦੀ ਗ੍ਰਿਫਤਾਰੀ ਉਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰੈਪਰ ਤੇ ਗਾਇਕ ਬਾਦਸ਼ਾਹ ਖਿਲਾਫ ‘ਟਟੀਹਰੀ’ ਗੀਤ ਦੇ ਵਿਵਾਦਤ ਬੋਲਾਂ ਨੂੰ ਲੈ ਕੇ ਹਰਿਆਣਾ ਵਿਚ ਦੋ ਮਾਮਲੇ ਦਰਜ ਹਨ।
ਪੁਲਿਸ ਹੁਣ ਉਸ ਖਿਲਾਫ ਜਾਰੀ ਲੁਕ ਆਊਟ ਨੋਟਿਸ ਨੂੰ ਵੀ ਵਾਪਸ ਲਵੇਗੀ।
ਬਾਦਸ਼ਾਹ ਦੇ ਟਟੀਟਰੀ ਗਾਣੇ ਦੇ ਬੋਲਾਂ ਵਿਚ ਅਸ਼ਲੀਲਤਾ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲਿਆ ਸੀ ਅਤੇ ਉਸਦੀ ਗ੍ਰਿਫਤਾਰੀ ਨੂੰ ਲੈ ਕੇ ਪੰਚਕੂਲਾ ਦੇ ਐਸ.ਐਸ.ਪੀ. ਨੂੰ ਹੁਕਮ ਕੀਤੇ ਸਨ।

 

RELATED ARTICLES
POPULAR POSTS