14.1 C
Toronto
Friday, September 12, 2025
spot_img
Homeਹਫ਼ਤਾਵਾਰੀ ਫੇਰੀਕੰਸਰਵੇਟਿਵ ਤੇ ਲਿਬਰਲ ਪਾਰਟੀ 'ਚ ਹੋ ਸਕਦਾ ਹੈ ਫਸਵਾਂ ਮੁਕਾਬਲਾ

ਕੰਸਰਵੇਟਿਵ ਤੇ ਲਿਬਰਲ ਪਾਰਟੀ ‘ਚ ਹੋ ਸਕਦਾ ਹੈ ਫਸਵਾਂ ਮੁਕਾਬਲਾ

ਟੋਰਾਂਟੋ/ਬਲਜਿੰਦਰ ਸੇਖਾ : ਕੈਨੇਡਾ ਵਿੱਚ ਆਏ ਕੁਝ ਨਵੇਂ ਚੋਣ ਸਰਵੇਖਣ ਦੱਸ ਰਹੇ ਹਨ ਕਿ ਤਿੰਨ ਵਾਰ ਦੀ ਜੇਤੂ ਲਿਬਰਲ ਪਾਰਟੀ ਮਾਰਕ ਕਾਰਨੀ ਦੀ ਅਗਵਾਈ ਹੇਠ ਅਗਲੀਆਂ ਫੈਡਰਲ ਚੋਣਾਂ ਵਿੱਚ ਮਜੌਰਟੀ ਸਰਕਾਰ ਬਣਾ ਲਵੇਗੀ, ਇਹ ਸਰਵੇਖਣ ਕਿੰਨੇ ਸਹੀ ਸਾਬਤ ਹੁੰਦੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ। ਯਾਦ ਰਹੇ ਕਿ ਤਕਰੀਬਨ ਦੋ ਸਾਲ ਤੋਂ ਪੀ ਸੀ ਪਾਰਟੀ ਕੈਨੇਡਾ ਭਰ ਵਿੱਚ ਅੱਗੇ ਜਾ ਰਹੀ ਸੀ । ਉਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਦੀ ਅਗਵਾਈ ਕਰ ਰਹੇ ਸਨ। ਲਿਬਰਲ ਪਾਰਟੀ ਦਾ ਗਿਰਾਫ 16 ਤੱਕ ਆ ਗਿਆ ਸੀ। ਪਰ ਬੀਤੇ ਹਫਤੇ ਤੋਂ ਮਾਰਕ ਕਾਰਨੀ ਪਾਰਟੀ ਦੇ ਪ੍ਰਧਾਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਲਿਬਰਲ ਪਾਰਟੀ ਦਾ ਗਿਰਾਫ ਬਹੁਤ ਉੱਪਰ ਆ ਗਿਆ ਹੈ । ਕੁਝ ਕੈਨੇਡੀਅਨਾਂ ਨੇ ਦੱਸਿਆ ਕਿ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੂੰ ਇਹ ਚੋਣ ਜਿੱਤਣ ਲਈ ਨਵੇਂ ਮੁੱਦੇ ਵੋਟਰਾਂ ਲਈ ਲੈ ਕੇ ਆਉਣੇ ਪੈਣਗੇ ਕਿਉਂਕਿ ਪਹਿਲੇ ਉਹਨਾਂ ਵੱਲੋਂ ਚੱਕੇ ਜਾ ਰਹੇ ਕਾਰਬਨ ਟੈਕਸ ਆਦਿ ਦੇ ਮੁੱਦੇ ਲਿਬਰਲ ਨੇ ਖੋਹ ਲਏ ਹਨ। ਇਸ ਤੋਂ ਇਲਾਵਾ ਜਗਮੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਸਰਵੇਖਣਾਂ ਵਿੱਚ ਬਹੁਤ ਪਛੜ ਰਹੀ ਹੈ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫਤੇ ਸੰਸਦ ਖੁੱਲਣ ਸਾਰ ਕੈਨੇਡਾ ਵਿੱਚ ਜਲਦੀ ਚੋਣਾਂ ਦਾ ਐਲਾਨ ਕਰ ਸਕਦੇ ਹਨ।

 

RELATED ARTICLES
POPULAR POSTS