Breaking News
Home / 2019 / July / 12 (page 7)

Daily Archives: July 12, 2019

ਵਿੱਤ ਮੰਤਰੀ ਸੀਤਾਰਮਨ ਨੇ ਪੇਸ਼ ਕੀਤਾ ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾ ਬਜਟ

ਆਮ ਜਨਤਾ ਦਾ ਬੋਝਾ ਖਾਲੀ ਪੈਟਰੋਲ-ਡੀਜ਼ਲ ਮਹਿੰਗੇ, ਵਧੇਰੇ ਨਗਦੀ ਕਢਵਾਉਣੀ ਹੋਵੇਗੀ ਔਖੀ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ। ਸੀਤਾਰਮਨ ਪੁਰਾਣੀ ਪਰੰਪਰਾ …

Read More »

ਬੰਬੇ ਹਾਈਕੋਰਟ ‘ਚ ਮਾਲਿਆ ਦੀ ਪਟੀਸ਼ਨ ਖਾਰਜ

ਭਾਰਤੀ ਬੈਂਕਾਂ ਦਾ ਕਰਜਈ ਹੈ ਵਿਜੇ ਮਾਲਿਆ ਮੁੰਬਈ/ਬਿਊਰੋ ਨਿਊਜ਼ : ਵਿਜੇ ਮਾਲਿਆ ਨੂੰ ਬੰਬੇ ਹਾਈਕੋਰਟ ਤੋਂ ਅੱਜ ਵੱਡਾ ਝਟਕਾ ਮਿਲਿਆ ਹੈ। ਅਦਾਲਤ ਨੇ ਵਿਜੇ ਮਾਲਿਆ ਦੀ ਉਹ ਅਪੀਲ ਰੱਦ ਕਰ ਦਿੱਤੀ ਹੈ, ਜਿਸ ਵਿੱਚ ਉਸ ਨੇ ਆਪਣੀ ਜਾਇਦਾਦ ਵਿਰੁੱਧ ਕਿਸੇ ਕਾਨੂੰਨੀ ਕਾਰਵਾਈ ਉੱਤੇ ਰੋਕ ਦੀ ਮੰਗ ਕੀਤੀ ਸੀ। ਉਸ ਨੇ …

Read More »

ਉਮੀਦਾਂ ‘ਤੇ ਭਾਰੂ ਨਾ ਹੋਵੇ ਡਰ ਦੀ ਸਿਆਸਤ: ਮਨਮੋਹਨ ਸਿੰਘ

ਜੈਪੁਰ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜਸਥਾਨ ਦੇ ਵਿਧਾਇਕਾਂ ਨੂੰ ਲੋਕਾਂ ਵਿੱਚ ਆਪਣੇ ਪ੍ਰਤੀ ਭਰੋਸਾ ਪੈਦਾ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਦੇਸ਼ ਦਾ ਭਲਾ ਇਸ ‘ਚ ਹੈ ਕਿ ਆਸ ਦੀ ਰਾਜਨੀਤੀ ਉੱਤੇ ਡਰ ਦੀ ਰਾਜਨੀਤੀ ਭਾਰੂ ਨਾ ਹੋਵੇ, ਇਸ ਵਾਸਤੇ ਉਹ ਲੋਕਾਂ ‘ਚ ਭਰੋਸਾ ਪੈਦਾ ਕਰਨ। …

Read More »

ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਮਿਲੇਗੀ ਮੌਤ ਦੀ ਸਜ਼ਾ

ਨਵੀਂ ਦਿੱਲੀ : ਬੱਚਿਆਂ ਨਾਲ ਵਧਦੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰੀ ਕੈਬਨਿਟ ਨੇ ਪੋਕਸੋ ਕਾਨੂੰਨ ਨੂੰ ਹੋਰ ਸਖ਼ਤ ਕਰਨ ਲਈ ਇਸ ਵਿਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵਿਤ ਸੋਧਾਂ ਵਿਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਅਤੇ ਨਾਬਾਲਗਾਂ ਖ਼ਿਲਾਫ਼ ਹੋਰ ਅਪਰਾਧਾਂ …

Read More »

ਜਲ੍ਹਿਆਂਵਾਲੇ ਬਾਗ ਸਬੰਧੀ ਸੋਧ ਬਿੱਲ ਲੋਕ ਸਭਾ ‘ਚ ਪੇਸ਼

ਕਾਂਗਰਸ ਨੇ ਕੀਤਾ ਵਿਰੋਧ ਨਵੀਂ ਦਿੱਲੀ/ਬਿਊਰੋ ਨਿਊਜ਼ : ਜੱਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਦਾ ਕਾਰ-ਵਿਹਾਰ ਚਲਾਉਂਦੇ ਟਰੱਸਟ ਵਿਚ ਸਥਾਈ ਮੈਂਬਰ ਵਜੋਂ ਸ਼ਾਮਲ ਕਾਂਗਰਸ ਪ੍ਰਧਾਨ ਨੂੰ ਹਟਾ ਕੇ ਸੰਸਥਾ ਨੂੰ ‘ਗੈਰਸਿਆਸੀ’ ਬਣਾਉਣ ਦੀ ਮੰਗ ਕਰਦਾ ਇਕ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਕਾਂਗਰਸ ਨੇ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ। ਸਭਿਆਚਾਰ ਮੰਤਰੀ …

Read More »

ਜੈਪੁਰ ਨੂੰ ਮਿਲਿਆ ਯੂਨੈਸਕੋ ਵਿਸ਼ਵ ਵਿਰਾਸਤ ਦਾ ਦਰਜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੁਸ਼ੀ ਦਾ ਪ੍ਰਗਟਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਲਾਬੀ ਨਗਰੀ ਵਜੋਂ ਪ੍ਰਸਿੱਧ ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨਾਂ ਦੀ ਸੂਚੀ ਵਿਚ ਦਰਜ ਕਰ ਲਿਆ ਗਿਆ ਹੈ। ਯੂਨੈਸਕੋ ਨੇ ਸ਼ਨਿਚਰਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਯੂਨੈਸਕੋ ਦੀ ਵਿਸ਼ਵ ਵਿਰਾਸਤੀ ਕਮੇਟੀ ਨੇ ਅਜ਼ਰਬਾਇਜਾਨ …

Read More »

ਕੇਜਰੀਵਾਲ ਅਤੇ ਸਿਸੋਦੀਆ ਨੂੰ ਅਦਾਲਤ ਨੇ ਮਾਣਹਾਨੀ ਮਾਮਲੇ ਵਿਚ ਜਾਰੀ ਕੀਤਾ ਸੰਮਨ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਮਾਣਹਾਨੀ ਮਾਮਲੇ ਵਿਚ ਦਿੱਲੀ ਦੀ ਇੱਕ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਵਿਜੇਂਦਰ ਗੁਪਤਾ ਅਤੇ ਉਨ੍ਹਾਂ ਦੇ ਗਵਾਹਾਂ ਦਾ ਬਿਆਨ ਅਦਾਲਤ ਵਿਚ ਦਰਜ ਕਰਵਾਇਆ ਗਿਆ। ਅਦਾਲਤ ਨੇ ਗਵਾਹਾਂ ਦੇ …

Read More »

ਸਪਨਾ ਚੌਧਰੀ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਉਘੀ ਹਰਿਆਣਵੀ ਗਾਇਕਾ ਸਪਨਾ ਚੌਧਰੀ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕੀਤਾ। ਸਪਨਾ ਪਾਰਟੀ ਦੇ ਸੀਨੀਅਰ ਮੈਂਬਰਾਂ ਦਿੱਲੀ ਯੂਨਿਟ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ …

Read More »

ਨਸ਼ੇ ਨੇ ‘ਰੋਹਟੀ ਛੰਨਾ’ ਨੂੰ ਬਣਾਇਆ ਵਿਧਵਾਵਾਂ ਦਾ ਡੇਰਾ

ਪਿੰਡ ਦੇ ਬਹੁਤੇ ਮਰਦ ਖੁਦ ਨਸ਼ੇ ਦੀ ਭੇਂਟ ਚੜ੍ਹ ਕੇ ਜ਼ਿੰਦਗੀ ਨੂੰ ਕਹਿ ਗਏ ਅਲਵਿਦਾ ਨਾਭਾ : ਨਾਭਾ ਸ਼ਹਿਰ ਤੋਂ ਚਾਰ ਕਿਲੋਮੀਟਰ ਦੀ ਵਿੱਥ ‘ਤੇ ਰੋਹਟੀ ਛੰਨਾ ਨਾਮ ਦੇ ਪਿੰਡ ਵਿਚ 35 ਕੁ ਘਰ, ਕੇਵਲ ਇਲਾਕੇ ਹੀ ਨਹੀਂ ਸਗੋਂ ਪੰਜਾਬ ਦੇ ਵੱਡੇ ਹਿੱਸੇ ਵਿੱਚ ਨਫ਼ਰਤ ਦੇ ਪਾਤਰ ਵਜੋਂ ਦੇਖੇ ਜਾ …

Read More »

ਪੰਜਾਬ ‘ਚ ਕਿਸਾਨ ਖ਼ੁਦਕੁਸ਼ੀਆਂ ਦੇ ਰੁਝਾਨ ‘ਤੇ ਹਾਈਕੋਰਟ ਦੀ ਗੰਭੀਰਤਾ

ਪੰਜਾਬ ‘ਚ ਲਗਾਤਾਰ ਹੋ ਰਹੀਆਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਰੁਝਾਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਪੰਦਰਾਂ ਦਿਨਾਂ ਦੇ ਅੰਦਰ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਵਲੋਂ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਸਬੰਧੀ ਤਿਆਰ ਕੀਤੀਆਂ ਰਿਪੋਰਟਾਂ ਪੇਸ਼ ਕੀਤੀਆਂ ਜਾਣ। ਹਾਈਕੋਰਟ ਦਾ ਕਹਿਣਾ …

Read More »