Breaking News
Home / 2019 / July / 30

Daily Archives: July 30, 2019

ਅੰਤਰਰਾਸ਼ਟਰੀ ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ 500 ਤੋਂ ਜ਼ਿਆਦਾ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਪਾਕਿਸਤਾਨ

ਸਿੱਖ ਸ਼ਰਧਾਲੂਆਂ ਦਾ ਹੋਇਆ ਨਿੱਘਾ ਸਵਾਗਤ ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਆਉਂਦੀ 1 ਅਗਸਤ ਨੂੰ ਨਨਕਾਣਾ ਸਾਹਿਬ ਤੋਂ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ 500 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਵਿਖੇ …

Read More »

ਫਰਜ਼ੀ ਟਰੈਵਲ ਏਜੰਟਾਂ ਦੀ ਚੁੰਗਲ ‘ਚ ਫਸਿਆ ਭਾਰਤ

ਪੰਜਾਬ ‘ਚ ਵੀ 76 ਟਰੈਵਲ ਏਜੰਟਾਂ ਦੇ ਨਾਮ ਆਏ ਸਾਹਮਣੇ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਦੇਸ਼ ਭੇਜਣ ਅਤੇ ਸਸਤੇ ਪੈਕੇਜ ਵਿਚ ਟੂਰ-ਟਰੈਵਲ ਦਾ ਲਾਲਚ ਦੇ ਕੇ ਆਮ ਜਨਤਾ ਨਾਲ ਧੋਖਾ ਕਰਨ ਵਾਲੇ ਫਰਜ਼ੀ ਏਜੰਟਾਂ ਦੀ ਭਰਮਾਰ ਹੋ ਚੁੱਕੀ ਹੈ। ਲੋਕਾਂ ਨੂੰ ਵੀ ਉਦੋਂ ਸਮਝ ਆਉਂਦੀ ਹੈ, ਜਦੋਂ ਉਨ੍ਹਾਂ ਨਾਲ ਧੋਖਾ ਹੋ ਚੁੱਕਾ …

Read More »

ਕੁੰਵਰ ਵਿਜੇ ਪ੍ਰਤਾਪ ਦੀ ਵਿਰੋਧੀਆਂ ਨੂੰ ਚਿਤਾਵਨੀ

ਕਿਹਾ – ਜੋ ਉਨ੍ਹਾਂ ਨਾਲ ਟਕਰਾਏਗਾ, ਉਹ ਚਕਨਾਚੂਰ ਹੋ ਜਾਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੇਸਬੁੱਕ ਜ਼ਰੀਏ ਆਪਣੇ ਵਿਰੋਧੀਆਂਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਉਨ੍ਹਾਂ ਨਾਲ ਟਕਰਾਉਣ ਦੀ ਕੋਸ਼ਿਸ਼ ਕਰਨਗੇ, ਉਹ ਚਕਨਾ-ਚੂਰ ਹੋ ਜਾਣਗੇ। ਆਈਜੀ …

Read More »

ਪੰਜਾਬ ‘ਚ ਪਹਿਲੀ ਵਾਰ ਅਧਿਆਪਕਾਂ ਦੀਆਂ ਹੋਈਆਂ ਆਨ ਲਾਈਨ ਬਦਲੀਆਂ

ਕੈਪਟਨ ਅਮਰਿੰਦਰ ਨੇ ਇਕ ਕਲਿੱਕ ਨਾਲ ਹੀ ਕੀਤੀ 4551 ਅਧਿਆਪਕਾਂ ਦੀ ਬਦਲੀ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਚ ਸਰਕਾਰੀ ਮੁਲਾਜ਼ਮਾਂ ਦੀਆਂ ਬਦਲੀਆਂ ਹੁਣ ਆਨ ਲਾਈਨ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੰਪਿਊਟਰ ‘ਤੇ ਇਕ ਕਲਿੱਕ ਕਰਕੇ 4551 ਅਧਿਆਪਕਾਂ ਦੀ ਬਦਲੀ ਕਰ ਦਿੱਤੀ …

Read More »

ਨਵਜੋਤ ਸਿੱਧੂ ਦੇ ਭਾਜਪਾ ‘ਚ ਜਾਣ ਦੇ ਚਰਚੇ

ਭਾਜਪਾ ਆਗੂ ਗਰੇਵਾਲ ਨੇ ਕਿਹਾ – ਅਨੁਸ਼ਾਸ਼ਨਹੀਣਤਾ ਕਰਕੇ ਪਾਰਟੀ ਨੇ ਕੀਤਾ ਇਨਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਮੰਤਰੀ ਮੰਡਲ ਵਿਚੋਂ ਬਾਹਰ ਹੋਏ ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਛਿੜ ਗਈ ਹੈ ਉਹ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਦਾਅਵਾ ਕੀਤਾ ਕਿ ਸਿੱਧੂ ਨੇ ਪਾਰਟੀ ਦੇ ਇਕ ਸੀਨੀਅਰ …

Read More »

2ਲੋਕ ਸਭਾ ਤੋਂ ਬਾਅਦ ਰਾਜ ਸਭਾ ‘ਚ ਵੀ ਤਿੰਨ ਤਲਾਕ ਬਿੱਲ ਪਾਸ

ਰਾਸ਼ਟਰਪਤੀ ਦੀ ਮਨਜੂਰੀ ਤੋਂ ਬਾਅਦ ਬਣ ਜਾਵੇਗਾ ਕਾਨੂੰਨ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਵੀ ਤਿੰਨ ਤਲਾਕ ਬਿੱਲ ਅੱਜ ਪਾਸ ਹੋ ਗਿਆ। ਇਸਦੇ ਨਾਲ ਹੀ ਇਸ ਬਿੱਲ ਦੇ ਕਾਨੂੰਨ ਬਣਨ ਦਾ ਰਸਤਾ ਵੀ ਸਾਫ ਹੋ ਗਿਆ। ਰਾਸ਼ਟਰਪਤੀ ਕੋਲੋਂ ਮਨਜੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਦੇ ਤੌਰ …

Read More »

ਗਾਂਧੀ ਪਰਿਵਾਰ ਦੇ ਕਰੀਬੀ ਸੰਜੇ ਸਿੰਘ ਨੇ ਰਾਜ ਸਭਾ ‘ਚੋਂ ਦਿੱਤਾ ਅਸਤੀਫਾ

ਭਲਕੇ ਭਾਰਤੀ ਜਨਤਾ ਪਾਰਟੀ ‘ਚ ਹੋਣਗੇ ਸ਼ਾਮਲ ਅਮੇਠੀ/ਬਿਊਰੋ ਨਿਊਜ਼ ਗਾਂਧੀ ਪਰਿਵਾਰ ਦੇ ਕਰੀਬੀ ਸੰਜੇ ਸਿੰਘ ਨੇ ਕਾਂਗਰਸ ਅਤੇ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਸੰਜੇ ਸਿੰਘ ਭਲਕੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਜਾਣਗੇ। ਰਾਜ ਸਭਾ ਦੇ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਸੰਜੇ ਸਿੰਘ ਦਾ ਅਸਤੀਫਾ …

Read More »

ਪਾਕਿ ਵਲੋਂ ਕੀਤੀ ਗੋਲੀਬਾਰੀ ‘ਚ ਭਾਰਤ ਦਾ ਜਵਾਨ ਸ਼ਹੀਦ

ਭਾਰਤੀ ਫੌਜ ਨੇ ਵੀ ਦੋ ਪਾਕਿਸਤਾਨੀ ਫੌਜੀ ਮਾਰ ਮੁਕਾਏ ਸ੍ਰੀਨਗਰ/ਬਿਊਰੋ ਨਿਊਜ਼ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਨੇ ਅੱਜ ਫਿਰਗੋਲੀਬੰਦੀ ਦੀ ਉਲੰਘਣਾ ਕਰਦਿਆਂ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ਅਤੇ ਕੁਪਵਾੜਾ ਜ਼ਿਲ੍ਹੇ ਵਿਚ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦੌਰਾਨ ਸੁੰਦਰਬਨੀ ਸੈਕਟਰ ਵਿਚ ਭਾਰਤੀ ਫੌਜ ਦਾ ਇੱਕ …

Read More »

ਪਾਕਿਸਤਾਨ ‘ਚ ਰਾਵਲਪਿੰਡੀ ਦੇ ਰਿਹਾਇਸ਼ੀ ਖੇਤਰ ‘ਚ ਫੌਜ ਦਾ ਜਹਾਜ਼ ਕਰੈਸ਼

5 ਕਰੂ ਮੈਂਬਰਾਂ ਸਮੇਤ 18 ਵਿਅਕਤੀਆਂ ਦੀ ਮੌਤ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨੀ ਫੌਜ ਦਾ ਇਕ ਜਹਾਜ਼ ਅੱਜ ਤੜਕੇ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 5 ਕਰੂ ਮੈਂਬਰਾਂ ਸਮੇਤ 18 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 13 ਆਮ ਨਾਗਰਿਕ ਸ਼ਾਮਲ ਹਨ। ਪ੍ਰਸ਼ਾਸਨ ਦੇ ਦੱਸਣ …

Read More »