Breaking News
Home / ਰੈਗੂਲਰ ਕਾਲਮ (page 19)

ਰੈਗੂਲਰ ਕਾਲਮ

ਰੈਗੂਲਰ ਕਾਲਮ

ਗ਼ਜ਼ਲ

ਹੱਥ ਵਿੱਚ ਫੜ੍ਹਿਆ ਗੁਲਾਬ ਹੋਣਾ ਸੀ। ਅੱਖਾਂ ਵਿੱਚ ਇੱਕੋ ਤੇਰਾ ਖ਼ਾਬ ਹੋਣਾ ਸੀ। ਤਾਬ ਝੱਲ ‘ਨੀ ਸੀ ਹੋਣੀ ਸੁਹਣੇ ਮੁੱਖ ਦੀ, ਰੋਅਬ ਉਹਦਾ ਵਾਂਙ ਨਵਾਬ ਹੋਣਾ ਸੀ। ਸਾਜ਼ ਵੱਜਣਾ ਸੀ ਸਾਂਝਾ ਸਾਰੀ ਜ਼ਿੰਦਗੀ, ਰਾਗ, ਸੁਰਤਾਲ ਲਾ-ਜ਼ੁਆਬ ਹੋਣਾ ਸੀ। ਜ਼ੁਲਫਾਂ ਨੇ ਹੋਣਾ ਸੀ ਕਾਲ਼ੀਆਂ ਘਟਾਵਾਂ, ਪੁੰਨਿਆਂ ਦੇ ਚੰਨ ਦਾ ਹਿਸਾਬ ਹੋਣਾ …

Read More »

ਢਾਈ ਦਰਿਆ

ਵੰਡਿਆ ਜਦੋਂ ਪੰਜਾਬ ਨੂੰ, ਰਹਿ ਗਏ ਢਾਈ ਦਰਿਆ। ਜੋ ਨਿੱਤ ਬੇੜੀ ਸੀ ਪਾਂਵਦੇ, ਉਹ ਕਿੱਥੇ ਗਏ ਮਲਾਹ। ਦੋ ਕੰਢ੍ਹੇ ਭਰੀਆਂ ਬੇੜੀਆਂ, ਪਨਾਹੀਆਂ ਭਰਿਆ ਪੂਰ। ਅੱਧ ਵਿਚ ਹੁੰਦੇ ਮੇਲ ਸੀ, ਦਰਿਆ ਦਾ ਕੰਢ੍ਹਾ ਦੂਰ। ਰਾਵੀ ਦੀ ਹਿੱਕ ਚੀਰ ਕੇ, ਉਹਦੇ ਟੋਟੇ ਕੀਤੇ ਦੋ। ਕਾਲੀਆਂ ਰਾਤਾਂ ਵੇਖ ਕੇ, ਮੇਰੇ ਦਿਲ ਨੂੰ ਪੈਂਦੇ …

Read More »

ਪਰਵਾਸੀਨਾਮਾ

FATHER DAY 2022 Father dayਦੀਸਭ ਨੂੰ ਵਧਾਈਹੋਵੇ, ਰਿਸ਼ਤਾਬਾਪ ਦੇ ਜੈਸਾ ਕੋਈ ਹੋਰ ਹੈ ਨਹੀਂ। ਹਰ ਇਕ ਉਮਰ ਵਿੱਚ ਪੈਂਦੀ ਹੈ ਲੋੜਸਾਨੂੰ, ਬਿਨਾਬਾਪੂ ਦੇ ਬਣਦੀ ਟੌਹਰ ਹੈ ਨਹੀਂ। ਬੱਚਿਆਂ ਦੀ ਤਰੱਕੀ ਤੇ ਤਾਂ ਸਾਰੇ ਖ਼ੁਸ਼ਹੋਵਣ, ਚੜ੍ਹਦੀਪਿਓ ਜੈਸੀ ਕਿਸੇ ਨੂੰ ਲ਼ੋਰ ਹੈ ਨਹੀਂ। ਐਬਛੁਪਾਲੈਂਦਾ, ਖੁਦ ਨੂੰ ਵੇਚ ਕੇ ਵੀ, ਬਾਪ ਔਲਾਦ ਨੂੰ …

Read More »

ਗ਼ਜ਼ਲ

ਹੋ ਨਾ ਗੁੱਸੇ ਪਿਆਰਕਰੀ ਜਾਹ। ਸਭ ਨੂੰ ਮੇਰੇ ਯਾਰਕਰੀ ਜਾਹ। ਔਖੇ ਸਹਿਣੇ ਫ਼ੱਟ ਜ਼ਿਗਰ ਤੇ, ਹੋਰਨਾ ਤਿੱਖੀ ਧਾਰਕਰੀ ਜਾਹ। ਛੱਡ ਈਰਖਾ, ਸਾੜਾ, ਨਫ਼ਰਤ, ਨਜ਼ਰਾਂ ਦੇ ਨਾਵਾਰਕਰੀ ਜਾਹ। ਮੰਗ ਖ਼ੁਸ਼ੀਆਂ, ਤੇ ਖੇੜੇ ਸੱਜਣਾ, ਸਾਂਝਾਂ ਦਾਵਿਉਪਾਰਕਰੀ ਜਾਹ। ਹੋ ਕੇ ਝੱਲਾ ਰੋਣਾ ‘ਕੱਲਾ, ਐਵੇਂ ਨਾ ਹੰਕਾਰਕਰੀ ਜਾਹ। ਖੱਟ ਨੇਕੀ ਤੇ ਪੁੰਨ ਕਮਾ -ਅ, …

Read More »

ਪਰਵਾਸੀ ਨਾਮਾ

ਮੂਸੇਵਾਲਾ ਦੀ ਅੰਤਿਮ ਅਰਦਾਸ ਮੂਸੇ-ਵਾਲੇ ਦੀ ਅੰਤਿਮ ਅਰਦਾਸ ਹੋਈ, ਗਿਣਿਆ ਗਿਆ ਨਾ ਆਉਂਦੇ ਹੋਏ ਢਾਣਿਆਂ ਨੂੰ। ਦੂਰ-ਦੂਰ ਤੋਂ ਚੱਲ ਕੇ YOUTH ਆਇਆ, ਸਿੱਧੂ ਦੀ ਫ਼ੋਟੋ ਵਾਲੇ ਪਹਿਨ ਕੇ ਬਾਣਿਆਂ ਨੂੰ। ਪੂਰੇ WORLD ਵਿੱਚ RAPPER ਦਾ ਜ਼ਿਕਰ ਹੋਵੇ, ਗੈਰ-ਪੰਜਾਬੀ ਵੀ ਸੁਣੀ ਜਾਣ ਗਾਣਿਆਂ ਨੂੰ। ਜਾਂਚ ਹੈ ਜਾਰੀ ਤੇ ਮਾਰ ਰਹੀ ਪੁਲਿਸ …

Read More »

ਗ਼ਜ਼ਲ

ਕਿਉਂ ਕਰਦੈਂ ਹੰਕਾਰੀ ਗੱਲ। ਕੋਈ ਤਾਂ ਕਰ ਪਿਆਰੀ ਗੱਲ। ਸਭ ਲਈ ਖੁਸ਼ੀਆਂ ਖੇੜੇ ਮੰਗ, ਹੋਵੇ ਕੋਈ ਹਿੱਤਕਾਰੀ ਗੱਲ। ਕਿਉਂ ਬੀਜੇਂ ਰਾਹਾਂ ਵਿੱਚ ਕੰਡੇ, ਕਰ ਫੁੱਲਾਂ ‘ਨਾ ਸ਼ਿੰਗਾਰੀ ਗੱਲ। ਕਰ ਤੂੰ ਕੌਲ ਕਰਾਰਾਂ ਵਾਲੀ, ਨਾ ਬਚਨਾਂ ਤੋਂ ਹਾਰੀ ਗੱਲ। ਮੂੰਹੋਂ ਨਾ ਕੱਢ ਬਿਨ ਸੋਚੇ ਹੀ, ਨਹੀਂ ਤਾਂ ਪੈ ‘ਜੂ ਭਾਰੀ ਗੱਲ। …

Read More »

ਪਰਵਾਸੀ ਨਾਮਾ

ਸਿੱਧੂ ਮੂਸੇਵਾਲਾ ਚੜ੍ਹੀ ਹਨੇਰੀ ਤੇ ਸਭ ਕੁਝ ਲੁੱਟ ਲੈ ਗਈ, ਖਿੜ੍ਹੇ ਹੋਏ ਫ਼ੁੱਲ ਨੂੰ ਜੜੋਂ ਹੀ ਪੁੱਟ ਲੈ ਗਈ। ਕੋਈ ਆਖਦਾ ਗੈਗ਼ਸਟਰਾਂ ਦੀ ਫੁੱਟ ਲੈ ਗਈ, ਜਾਂ ਸਿਆਸਤ ਖੋਹ ਕੇ ਜੁੱਟਾਂ ਤੋਂ ਜੁੱਟ ਲੈ ਗਈ । ਪੰਜਾਬ ਦੀ ਧਰਤ ਤੇ ਪੰਜਾਬ ਦਾ ਲਹੂ ਡੁੱਲਾ, Bollywood ਦਾ ਵੀ ਅੱਥਰੂ ਵਹਿ ਰਿਹਾ …

Read More »

ਗੀਤ – ਮਾਂ

ਮਾਂ……ਮੇਰੀ ਪਿਆਰੀ ਮਾਂ ਮਾਂ……ਸਭ ਤੋਂ ਨਿਆਰੀ ਮਾਂ ਕਿਉਂ ਤੂੰ ਮੈਨੂੰ ਛੱਡ ਕੇ ਤੁਰ ਗਈ ਮੇਰੀ ਕਿਸਮਤ ਹਾਰੀ ਮਾਂ…… ਮਾਂ……ਮੇਰੀ ਪਿਆਰੀ ਮਾਂ ਲਾ ਲੈਂਦੀ ਮੈਨੂੰ ਸੀਨੇ ਮਾਂ ਤੂੰ ਜਦੋਂ ਰਾਤਾਂ ਨੂੰ ਡਰ ਜਾਂਦਾ ਸਾਂ ਪਾਉਂਦੀ ਮੈਨੂੰ ਸੁੱਕੀ ਥਾਂ ‘ਤੇ ਗਿੱਲਾ ਹੋ ਠਰ ਜਾਂਦਾ ਸਾਂ ਰਿਸ਼ਤੇ ਜੱਗ ‘ਤੇ ਹੋਰ ਬਥੇਰੇ ਪਰ ਸਭ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

(ਕਿਸ਼ਤ-14) ਗੋਰੀ ਭੁੱਲ ਗਈ ਦੰਦਾਸਾ ਮਲਣਾ – ਦਰਸ਼ਨ ਸਿੰਘ ਕਿੰਗਰਾ ਔਰਤ ਕੁਦਰਤ ਦੇ ਹੱਥਾਂ ਦਾ ਸਿਰਜਿਆ ਹੋਇਆ ਸ਼ਾਹਕਾਰ ਹੈ, ਜਿਸ ਨੂੰ ਉਸ ਨੇ ਵਿਹਲੇ ਸਮੇਂ ਵਿਚ ਬੜੀ ਮਿਹਨਤ ਤੇ ਰੀਝ ਨਾਲ ਘੜਿਆ ਹੈ। ਕੁਦਰਤ ਨੇ ਔਰਤ ਦੇ ਹਰ ਅੰਗ ਨੂੰ ਬੇਮਿਸਾਲ ਖੂਬਸੂਰਤੀ ਬਖਸ਼ੀ ਹੈ। ਪਰ ਬਹੁਤੇ ਲੋਕਾਂ ਲਈ ਸੁੰਦਰਤਾ ਦਾ …

Read More »

ਪਰਵਾਸੀ ਨਾਮਾ

Toronto ਵਿੱਚ ਤੂਫਾਨ ਆਇਆ ਲੰਘੇ ਸ਼ਨੀਵਾਰ Toronto ਸੀ ਤੂਫਾਨ ਆਇਆ, ਤੇਜ਼ ਹਵਾਵਾਂ ਨੇ ਰੁੱਖ ਦਿੱਤੇ ਪੁੱਟ ਮੀਆਂ। ਪਲਾਂ-ਛਿਣਾਂ ਵਿਚ ਐਸੀ ਸੀ ਆਈ ਪਰਲ੍ਹੋ, ਖੰਬੇ ਤਾਰਾਂ ਸਮੇਤ ਭੁੰਜੇ ਦਿੱਤੇ ਸੁੱਟ ਮੀਆਂ। ਛੱਤਾਂ ਉੱਡ ਗਈਆਂ ਤੇ ਹੋਈ ਸੀ ਗੁੱਲ਼ ਬਿਜਲੀ, ਸੜਕਾਂ ਦੇ ਸਾਈਨ ਬੋਰਡ ਗਏ ਸੀ ਟੁੱਟ ਮੀਆਂ। ਜ਼ੁੰਮੇਂ-ਸ਼ਾਹ ਨੇ ਘੇਰ ਲਏ …

Read More »