Breaking News
Home / ਸੰਪਾਦਕੀ (page 3)

ਸੰਪਾਦਕੀ

ਸੰਪਾਦਕੀ

ਭਾਰਤ ਦੀ ਨਵੀਂ ਪਾਰਲੀਮੈਂਟ ਅਤੇ ਮਹਿਲਾ ਰਾਖਵਾਂਕਰਨ ਬਿਲ

ਮੋਦੀ ਸਰਕਾਰ ਵਲੋਂ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਏ ਜਾਣ ਦੇ ਐਲਾਨ ਤੋਂ ਬਾਅਦ ਇਸ ਸੰਬੰਧੀ ਕਈ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਰਹੀਆਂ ਸਨ। ਖ਼ਾਸ ਕਰਕੇ ਇਸ ਗੱਲ ਨੂੰ ਲੈ ਕੇ ਉਤਸੁਕਤਾ ਸੀ ਕਿ ਸਰਕਾਰ ਵਿਸ਼ੇਸ਼ ਇਜਲਾਸ ਵਿਚ ਕਿਹੜੇ ਬਿੱਲ ਪੇਸ਼ ਕਰਨ ਦੀ ਤਿਆਰੀ ਕਰੀ ਬੈਠੀ ਹੈ। ਇਸ ਦਾ ਕਾਰਨ ਇਹ ਸੀ …

Read More »

ਅਪਰਾਧ ਤੇ ਸਿਆਸਤ ਦਾ ਸਬੰਧ

ਇਸੇ ਮਹੀਨੇ ਬਿਹਾਰ ਦੇ ਸਾਬਕਾ ਲੋਕ ਸਭਾ ਮੈਂਬਰ ਪ੍ਰਭੂਨਾਥ ਸਿੰਘ ਨੂੰ ਸੁਪਰੀਮ ਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸੰਸਦ ਮੈਂਬਰ ਦਾ ਸੰਬੰਧ ਦੋਹਰੇ ਹੱਤਿਆਕਾਂਡ ਦੇ ਮਾਮਲੇ ਨਾਲ ਜੁੜਿਆ ਹੋਇਆ ਸੀ। ਭਾਰਤ ਦੀ ਸਿਆਸਤ ਦੇ ਅਪਰਾਧੀਕਰਨ ਦੀ ਚਰਚਾ ਦੇਰ ਤੋਂ ਚਲਦੀ ਆ ਰਹੀ ਹੈ। ਵਿਧਾਨ-ਸਭਾਵਾਂ ਵਿਚ ਵੀ …

Read More »

ਪੰਜਾਬ ਪੁਲਿਸ ਦੇ ਅਕਸ ‘ਤੇ ਸਵਾਲ!

ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਆਪਣੇ ਵਿਭਾਗ ਦੇ ਇੰਸਪੈਕਟਰ ਪੱਧਰ ਦੇ ਪੰਜ ਉੱਚ ਅਧਿਕਾਰੀਆਂ ਨੂੰ ਪਹਿਲਾਂ ਲਾਈਨ ਹਾਜ਼ਰ ਕਰਨ ਅਤੇ ਫਿਰ ਤਤਕਾਲ ਪ੍ਰਭਾਵ ਨਾਲ ਉਨ੍ਹਾਂ ਦਾ ਤਬਾਦਲਾ ਕਰਨ ਦੀ ਖ਼ਬਰ ਬਿਨਾਂ ਸ਼ੱਕ ਪੁਲਿਸ ਦੀ ਵਰਦੀ ‘ਤੇ ਦਾਗ਼ ਲਾਉਣ ਵਾਲੀ ਹੈ। ਪੰਜਾਬ ਪੁਲਿਸ ਦੇ ਅਕਸ ‘ਤੇ ਪਹਿਲਾਂ ਹੀ ਕਈ ਛੋਟੇ-ਵੱਡੇ ਦਾਗ਼ …

Read More »

ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦਾ ਕਿਆਸ ਕਰਨਾ!

ਭਗਤ ਪੂਰਨ ਸਿੰਘ ਕਹਿੰਦੇ ਹੁੰਦੇ ਸਨ ਕਿ ਦਰਖਤ ਧਰਤੀ ਦੇ ਫੇਫੜੇ ਹਨ, ਜੇ ਇਨ੍ਹਾਂ ਦੀ ਸੰਭਾਲ ਕਰੋਗੇ ਤਾਂ ਤੁਹਾਡੇ ਫੇਫੜੇ ਬਚੇ ਰਹਿਣਗੇ। ਤੇ ਸੱਚਮੁਚ ਮਹਾਨ ਵਾਤਾਵਰਨ ਚਿੰਤਕ ਤੇ ਸੇਵਾ ਦੇ ਪੁੰਜ ਦੇ ਇਹ ਕਥਨ ਅੱਜ ਪ੍ਰਤੱਖ ਹੋ ਗਏ ਹਨ। ਪਿਛਲੇ ਮਹੀਨਿਆਂ ਦੌਰਾਨ ਕਰੋਨਾ ਕਾਲ ਵਿਚ ਜਿਸ ਤਰ੍ਹਾਂ ਭਾਰਤ ਅਤੇ ਖਾਸ …

Read More »

ਸਦਭਾਵਨਾ ਦਾ ਮਾਰਗ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਏਸ਼ੀਆ ਤੇ ਮੱਧ ਪੂਰਬ ਤਕ ਦੀਆਂ ਉਦਾਸੀਆਂ ਦੇ ਰੂਪ ਵਿਚ ਯਾਤਰਾ ਕਰਕੇ ਕਰੀਬ ਪੰਜ ਸਦੀਆਂ ਪਹਿਲਾਂ ਇਸ ਵਿਸ਼ਾਲ ਖਿੱਤੇ ਦੇ ਲੋਕਾਂ ਨੂੰ ਪਿਆਰ ਮੁਹੱਬਤ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਦੀਆਂ ਇਨ੍ਹਾਂ ਉਦਾਸੀਆਂ ਦਾ ਲੋਕਾਂ ਦੇ ਮਨਾਂ ‘ਚ ਪਿਆ ਗਹਿਰਾ ਅਸਰ ਅੱਜ …

Read More »

ਪੰਜਾਬ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰ ਦੀ ਜ਼ਿੰਮੇਵਾਰੀ

ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਦਾ ਪਾਣੀ ਤਾਂ ਘਟਣਾ ਸ਼ੁਰੂ ਹੋ ਗਿਆ ਹੈ ਪਰ ਇਨ੍ਹਾਂ ਨਾਲ ਹੋਏ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਕਿਸ ਤਰ੍ਹਾਂ ਅਤੇ ਕਿੰਨੀ ਕੁ ਕੀਤੀ ਜਾ ਸਕੇਗੀ, ਹੁਣ ਇਹ ਸਵਾਲ ਸਾਹਮਣੇ ਆਣ ਖੜ੍ਹਾ ਹੋਇਆ ਹੈ। ਇਕ ਤਾਜ਼ਾ ਰਿਪੋਰਟ ਅਨੁਸਾਰ ਹਾਲੇ ਘੱਗਰ ਦਰਿਆ ਵਿਚ ਪਏ 72 …

Read More »

ਭਾਰਤ ‘ਚ ਵਧ ਰਹੀ ਫਿਰਕੂ ਅਸਹਿਣਸ਼ੀਲਤਾ

ਭਾਰਤ ਵਿਚ ਜੋ ਕੁਝ ਵਾਪਰ ਰਿਹਾ ਹੈ ਉਹ ਬੇਹੱਦ ਮੰਦਭਾਗਾ ਵੀ ਹੈ ਅਤੇ ਇਸ ਦੇਸ਼ ਦੀ ਚਾਦਰ ਨੂੰ ਹੋਰ ਦਾਗ਼ਦਾਰ ਕਰਨ ਵਾਲਾ ਵੀ ਹੈ। ਪਹਿਲਾਂ ਕੁਝ ਮਹੀਨੇ ਦੇਸ਼ ਦੇ ਉੱਤਰ ਪੂਰਬੀ ਖਿੱਤੇ ਵਿਚ ਜੋ ਕੁਝ ਵਾਪਰਦਾ ਰਿਹਾ, ਉਸ ਨੂੰ ਬੇਹੱਦ ਘਿਨੌਣਾ ਕਿਹਾ ਜਾ ਸਕਦਾ ਹੈ। ਇਕੋ ਹੀ ਪ੍ਰਾਂਤ ਮਨੀਪੁਰ ਵਿਚ …

Read More »

ਗਰੀਬੀ ਅਤੇ ਪੰਜਾਬ

ਭਾਰਤ ਦੇ ਨੀਤੀ ਆਯੋਗ ਵਲੋਂ ਜਾਰੀ ਕੀਤੀ ਗਈ ਗਰੀਬੀ ਘਟਾਉਣ ਸੰਬੰਧੀ ਰਿਪੋਰਟ ਇਕ ਪਾਸੇ ਜਿੱਥੇ ਕੌਮੀ ਪੱਧਰ ‘ਤੇ ਉਮੀਦ ਦੀ ਕਿਰਨ ਜਗਾਉਂਦੀ ਦਿਖਾਈ ਦਿੰਦੀ ਹੈ, ਉੱਥੇ ਹੀ ਪੰਜਾਬ ਨੂੰ ਲੈ ਕੇ ਇਸ ਰਿਪੋਰਟ ਤੋਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਸ ਰਿਪੋਰਟ ਰਾਹੀਂ ਜਾਰੀ ਅੰਕੜਿਆਂ ਅਨੁਸਾਰ ਬੀਤੇ ਚਾਰ ਸਾਲਾਂ ‘ਚ ਬਿਨਾਂ …

Read More »

ਭਾਰਤ ‘ਚ ਵਿਰੋਧੀ ਧਿਰਾਂ ਵਲੋਂ ਤਾਕਤਵਰ ਹੋਣ ਲਈ ਮਸ਼ਕਾਂ!

ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਦੀ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਹੋਈ ਦੋ ਦਿਨਾਂ ਦੀ ਮੀਟਿੰਗ ਨੂੰ ਕਈ ਪੱਖਾਂ ਤੋਂ ਪ੍ਰਭਾਵਸ਼ਾਲੀ ਮੰਨਿਆ ਜਾ ਸਕਦਾ ਹੈ। ਇਸ ਨੇ ਦੇਸ਼ ਦੇ ਸਿਆਸੀ ਮੰਚ ‘ਤੇ ਇਕ ਨਵੀਂ ਉਮੀਦ ਪੈਦਾ ਕੀਤੀ ਹੈ। ਇਸ ਤੋਂ ਪਹਿਲਾਂ 23 ਜੂਨ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਮੁੱਖ …

Read More »

ਉੱਤਰੀ ਭਾਰਤ ‘ਚ ਹੜ੍ਹਾਂ ਨਾਲ ਮਚੀ ਤਬਾਹੀ

ਬਰਸਾਤ ਦੇ ਮੌਸਮ ਵਿਚ ਆਏ ਭਾਰੀ ਮੀਂਹ ਨੇ ਉੱਤਰੀ ਭਾਰਤ ਵਿਚ ਇਕ ਤਰ੍ਹਾਂ ਨਾਲ ਸਾਰੇ ਪਾਸੇ ਤਬਾਹੀ ਹੀ ਮਚਾ ਦਿੱਤੀ ਹੈ। ਪੰਜਾਬ ਦੇ ਨਾਲ ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਮੀਹਾਂ ਦੇ ਇਸ ਕਹਿਰ ਨਾਲ ਬੇਹੱਦ ਪ੍ਰਭਾਵਿਤ ਹੋਏ ਹਨ। ਹਾਲੇ ਹੋਏ ਅਤੇ ਹੋ ਰਹੇ ਬੇਹੱਦ ਨੁਕਸਾਨ ਦਾ ਜਾਇਜ਼ਾ ਲੈਣਾ ਬਹੁਤ …

Read More »