Breaking News
Home / ਪੰਜਾਬ (page 1418)

ਪੰਜਾਬ

ਪੰਜਾਬ

‘ਆਪ’ ਵਿਧਾਇਕਾ ਬਲਜਿੰਦਰ ਕੌਰ ਤੇ ਰੂਬੀ ‘ਚ ਸ਼ੁਰੂ ਹੋਈ ਸ਼ਬਦੀ ਜੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਕੇਸ ਵਿਚ ਹਾਈਕੋਰਟ ‘ਚੋਂ ਕੁੱਝ ਰਾਹਤ ਮਿਲੀ ਹੈ ਪਰ ਪਾਰਟੀ ਵਿਚ ਇਸ ਮਸਲੇ ‘ਤੇ ਕਲੇਸ਼ ਜਾਰੀ ਹੈ। ਇਸ ਮੁੱਦੇ ‘ਤੇ ‘ਆਪ’ ਦੀਆਂ ਦੋ ਵਿਧਾਇਕ ਬੀਬੀਆਂ ਦਰਮਿਆਨ ਟਕਰਾਅ ਹੋ ਗਿਆ। ਦੱਸਣਯੋਗ ਹੈ ਕਿ ਖਹਿਰਾ ਦੇ ਮਾਮਲੇ ਵਿਚ ਹਾਈਕਮਾਂਡ ਪੂਰੀ ਤਰ੍ਹਾਂ …

Read More »

14 ਵਿਧਾਇਕਾਂ ਨਾਲ ਸੁਖਪਾਲ ਖਹਿਰਾ ਵੱਲੋਂ ਸ਼ਕਤੀ ਪ੍ਰਦਰਸ਼ਨ

ਭਗਵੰਤ ਮਾਨ ਸਮੇਤ ਛੇ ਵਿਧਾਇਕ ਰਹੇ ਗ਼ੈਰ-ਹਾਜ਼ਰ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਇਥੇ ਸੱਦੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲ ਦੀ ਮੀਟਿੰਗ ਵਿਚੋਂ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਸਮੇਤ ਛੇ ਵਿਧਾਇਕ ਗੈਰ-ਹਾਜ਼ਰ ਰਹੇ, ਜਦਕਿ 14 ਵਿਧਾਇਕ ਖਹਿਰਾ ਦੀ ਹਮਾਇਤ ਵਿਚ …

Read More »

‘ਆਪ’ ਦੀ ਨਿਗ੍ਹਾ ‘ਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਬਿਲਕੁਲ ਸਹੀ

ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਮਿਲੀ ਕਲੀਨ ਚਿੱਟ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਹਾਈਕਮਾਂਡ ਕੋਲੋਂ ਇੰਚਾਰਜ ਨਿਯੁਕਤ ਕਰਨ ਦੀ ਮੰਗ ਕਰਦਿਆਂ ਹੈਰਾਨੀ ਭਰੇ ਢੰਗ ਨਾਲ ਪਹਿਲੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿੱਤੀ …

Read More »

ਪਿਛਲੇ 5 ਸਾਲ ਤੋਂ 3 ਘੰਟੇ ਤੋਂ ਜ਼ਿਆਦਾ ਕਦੇ ਨਹੀਂ ਖੋਲ੍ਹਦੇ ਦੁਕਾਨ, ਕਿਸੇ ਵੀ ਸਮਾਨ ‘ਤੇ 20 ਰੁਪਏ ਤੋਂ ਜ਼ਿਆਦਾ ਨਹੀਂ ਕਮਾਉਂਦੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ-ਸਭ ਤੇਰਾ-ਤੇਰਾ, ਇਸ ਲਈ ਜਲੰਧਰ ‘ਚ 3 ਦਿਨ ਗੁਰਪੁਰਬ ਮੌਕੇ ਹਰ ਸਾਲ ਚਮਨ ਲਾਲ ਮਹਿੰਗਾ ਸਮਾਨ ਵੀ ਵੇਚਦੇ ਹਨ 13 ਰੁਪਏ ‘ਚ ਜਲੰਧਰ/ਬਿਊਰੋ ਨਿਊਜ਼ ਜਲੰਧਰ ਤੋਂ 44 ਕਿਲੋਮੀਟਰ ਦੂਰ ਪੰਜਾਬ ਦੀ ਸਭ ਤੋਂ ਵੱਡੀ ਸੋਨੇ ਦੀ ਮੰਡੀ ਹੈ ਅਪਰਾ। ਇਥੇ ਗਾਰਮੈਂਟਸ ਸ਼ੌਪਕੀਪਰ ਚਮਨ …

Read More »

ਸ੍ਰੀ ਨਨਕਾਣਾ ਸਾਹਿਬ ‘ਚ ਅਲੌਕਿਕ ਨਗਰ ਕੀਰਤਨ

ਅੰਮ੍ਰਿਤਸਰ/ਬਿਊਰੋ ਨਿਊਜ਼ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਅਖੰਡ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਆਰੰਭ ਕੀਤੇ ਜਾਣ ਤੋਂ ਪਹਿਲਾਂ ਲਾਹੌਰ ਤੋਂ ਗੁਰੂ ਘਰ ਦੇ ਸ਼ਰਧਾਲੂ …

Read More »

ਦੁਆਬਾ ਖੇਤਰ ਦੇ 20 ਨੌਜਵਾਨ ਏਜੰਟਾਂ ਦੇ ਧੱਕੇ ਚੜ੍ਹੇ

ਤਿੰਨ ਮਹੀਨੇ ਬਾਅਦ ਵੀ ਨਾ ਅਮਰੀਕਾ ਪਹੁੰਚੇ ਅਤੇ ਨਾ ਹੀ ਕੋਈ ਥਹੁ-ਪਤਾ ਜਲੰਧਰ/ਬਿਊਰੋ ਨਿਊਜ਼ ਹਰ ਹੀਲੇ-ਵਸੀਲੇ ਅਮਰੀਕਾ ਜਾਣ ਦੀ ਲਾਲਸਾ ਵਿਚ ਏਜੰਟਾਂ ਦੇ ਧੜੇ ਚੜ੍ਹ ਕੇ ਗਏ ਦੁਆਬੇ ਦੇ ਕਰੀਬ 20 ਨੌਜਵਾਨਾਂ ਦੇ ਅਮਰੀਕਾ ਦੇ ਮਿਆਮੀ ਲਾਗੇ ਸਮੁੰਦਰ ਵਿਚ ਰੁੜ੍ਹ ਕੇ ਜਾਨ ਗਵਾ ਬੈਠਣ ਦਾ ਖ਼ਦਸ਼ਾ ਹੈ। ਵੱਖ-ਵੱਖ ਸੂਤਰਾਂ ਤੋਂ …

Read More »

ਮੋਦੀ ਨੇ ਸਾਂਪਲਾ ਤੇ ਹੋਰਨਾਂ ਤੋਂ ਪੁੱਛਿਆ; ਔਰ ਸਭ ਠੀਕ ਹੈ?

ਜਲੰਧਰ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਪ੍ਰਚਾਰ ਲਈ ਊਨੇ ਜਾਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸਵੇਰੇ 10 ਕੁ ਮਿੰਟ ਲਈ ਆਦਮਪੁਰ ਹਵਾਈ ਅੱਡੇ ‘ਤੇ ਰੁਕੇ। ਇੱਥੇ ਉਨ੍ਹਾਂ ਦੇ ਸਵਾਗਤ ਲਈ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਸਮੇਤ ਕੁਝ ਚੋਣਵੀਆਂ …

Read More »

ਰਾਮ ਰਹੀਮ ਹੋਇਆ ਕਮਜ਼ੋਰ, 10 ਕਿਲੋ ਭਾਰ ਵੀ ਘਟਿਆ

ਦਾੜ੍ਹੀ ਹੋਈ ਸਫੇਦ ਅਤੇ ਚਿਹਰੇ ਦਾ ਰੰਗ ਹੋਇਆ ਕਾਲਾ ਚੰਡੀਗੜ੍ਹ/ਬਿਊਰੋ ਨਿਊਜ਼ : ਰਾਮ ਰਹੀਮ ਨੂੰ ਜੇਲ੍ਹ ਵਿਚ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਉਸ ਦਾ ਵਜ਼ਨ ਕਰੀਬ 10 ਕਿੱਲੋ ਘਟ ਗਿਆ ਹੈ। ਉਸ ਦੀ ਦਾੜ੍ਹੀ ਵੀ ਜੜ੍ਹਾਂ ਤੋਂ ਸਫ਼ੈਦ ਹੋ ਗਈ ਹੈ ਅਤੇ ਚਿਹਰੇ …

Read More »

ਪ੍ਰੋ. ਬਡੂੰਗਰ ਨੇ ਖ਼ਾਲਿਸਤਾਨ ਦੀ ਮੰਗ ਨੂੰ ਦੱਸਿਆ ਜਾਇਜ਼

ਕਿਹਾ, ਦੇਸ਼ ਦਾ ਕਾਨੂੰਨ ਵੀ ਮੰਨਦਾ ਕਿ ਖਾਲਿਸਤਾਨ ਦੀ ਮੰਗ ਗੈਰਕਾਨੂੰਨੀ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਨੇ ਜਿਸ ਪਾਰਟੀ ਨੂੰ ਧਰਮ ਨਿਰਪੱਖ ਰੱਖ ਕੇ ਆਪਣਾ ਮੁਹਾਂਦਰਾ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹ ਬਾਦਲ ਅਕਾਲੀ ਦਲ ਮੁੜ ਪੰਥਕ ਰਾਹ ‘ਤੇ ਪਰਤਣਾ ਲੋਚਦਾ ਹੈ। ਜਿਸਦੀ ਪ੍ਰਤੱਖ ਉਦਾਹਰਣ ਉਸ …

Read More »

ਹਾਈਕੋਰਟ ਨੇ ਡਰੱਗ ਤਸਕਰੀ ਮਾਮਲੇ ‘ਚ ਸੁਖਪਾਲ ਖਹਿਰਾ ਬਾਰੇ ਫੈਸਲਾ ਰੱਖਿਆ ਰਾਖਵਾਂ

ਹਾਈਕੋਰਟ ‘ਚ ਦੋ ਘੰਟੇ ਚੱਲੀ ਬਹਿਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ-ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਡਰੱਗ ਤਸਕਰੀ ਮਾਮਲੇ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਹੈ। ਖਹਿਰਾ ਦੇ ਵਕੀਲਾਂ ਨੇ ਫਾਜ਼ਿਲਕਾ ਅਦਾਲਤ ਵੱਲੋਂ ਭੇਜੇ ਗਏ ਸੰਮਨਾਂ ਨੂੰ ਗੈਰਕਾਨੂੰਨੀ ਦੱਸਿਆ ਤੇ …

Read More »