Breaking News
Home / ਕੈਨੇਡਾ (page 781)

ਕੈਨੇਡਾ

ਕੈਨੇਡਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਬਰਫ਼ ‘ਚ ਉਗਦਿਆਂ’ ਉਤੇ ਹੋਈ ਭਾਵ-ਪੂਰਤ ਗੋਸ਼ਟੀ

ਬਰੈਂਪਟਨ/ਡਾ.ਝੰਡ ਬੀਤੇ ਐਤਵਾਰ 19 ਜੂਨ ਨੂੰ  ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮਹੀਨਾਵਾਰ ਸਮਾਗ਼ਮ ਵਿੱਚ ਇਕਬਾਲ ਰਾਮੂਵਾਲੀਆ ਦੀ ਸਵੈ-ਜੀਵਨੀ ਦੇ ਦੂਸਰੇ ਭਾਗ ‘ਬਰਫ਼ ‘ਚ ਉੱਗਦਿਆਂ’ ਉੱਪਰ ਸੰਜੀਦਾ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਘੇ ਪੰਜਾਬੀ ਆਲੋਚਕ ਜਸਬੀਰ ਕਾਲਰਵੀ ਨੇ ਵਿਦਵਤਾ-ਭਰਪੂਰ ਪਰਚਾ ‘ਗੰਢਾਂ ‘ਚ ਲਿਪਟੀ ਵਰਣਮਾਲਾ’ ਪੇਸ਼ ਕੀਤਾ। ਇਸ ਮੌਕੇ …

Read More »

ਬਰੈਂਪਟਨ ਹੀ ਨਹੀਂ ਕੁੱਲ ਜੀਟੀਏ ਦੇ ਲੋਕਾਂ ਨੇ 1000 ਆਈਲੈਂਡ ਦਾ ਅਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਸ਼ਨਿਚਰਵਾਰ 18 ਜੂਨ 2016 ਵਾਲੇ ਦਿਨ ਜੀਟੀਏ ਦੇ ਪੰਜਾਬੀ ਲੋਕਾਂ ਨੇ ਥਊਜ਼ੈਂਡ ਆਈ ਲੈਂਡ ਦੇ ਟਰਿਪ ਦਾ ਅਨੰਦ ਮਾਣਿਆ। ਇਹ ਟਰਿਪ ਉਸ ਪੈਕਿਜ ਦਾ ਹਿਸਾ ਸੀ ਜੋ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ ਵਲੋਂ ਉਲੀਕਆ ਗਿਆ ਅਤੇ 125 ਡਾਲਰ ਵਿਚ ਤਿੰਨ ਟਰਿਪਾਂ ਦਾ ਬੰਦੋ ਬਸਤ ਕੀਤਾ ਗਿਆ ਸੀ। …

Read More »

ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ ਨੂੰ

ਬਰੈਂਪਟਨ: ਕੈਨ ਸਿੱਖ ਕਲਚਰਲ ਸੈਂਟਰ ਦੇ ਪ੍ਰਧਾਨ ਅਜੀਤ ਸਿੰਘ ਬਾਵਾ ਵੱਲੋਂ ਸੂਚਨਾ ਦਿਤੀ ਜਾਂਦੀ ਹੈ ਕਿ ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ, 2016, ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਵਾਈਲਡਵੁਡ ਪਾਰਕ ਮਾਲਟਨ (ਮਿਸੀਸਾਗਾ) ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ …

Read More »

ਆਖਿਰ ਮੋਸ਼ਨ 79 ਕਿਉਂ ਵੋਟ ਡਾਊਨ ਹੋਈ : ਵਿੱਕ ਢਿੱਲੋਂ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਮੋਸ਼ਨ 79 – 1984 ਨੂੰ ਨਸਲਕੁਸ਼ੀ ਕਰਾਰ ਕਰਨ ਵਾਲੀ ਮੋਸ਼ਨ ਬਾਰੇ ਕੁਝ ਅਹਿਮ ਤੱਥ ਸਾਮਣੇ ਲਿਆਂਦੇ। ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ ਜੇਕਰ ਐਮ ਪੀ ਪੀ ਜਗਮੀਤ ਸਿੰਘ ਇਸ ਮੋਸ਼ਨ ਨੂੰ …

Read More »

ਅਵਤਾਰ ਮਿਨਹਾਸ ਵਲੋਂ ਈਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਚੋਣਾਂ ਲੜਨ ਦਾ ਐਲਾਨ

ਈਟੋਬੀਕੋ/ਬਿਊਰੋ ਨਿਊਜ਼ : ਪ੍ਰਸਿੱਧ ਬਿਜਨਸਮੈਨ ਅਤੇ ਪੰਜਾਬੀ ਕਮਿਊਨਿਟੀ ਦੀ ਜਾਣੀਂ ਪਹਿਚਾਣੀਂ ਸ਼ਖਸੀਅਤ ਅਵਤਾਰ ਮਿਨਹਾਸ ਨੇ ਈਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹ ਪਹਿਲਾਂ ਇਸੇ ਇਲਾਕੇ ਦੀ ਕਾਉਂਸਲਰ ਸੀਟ ਲਈ ਲੜ ਚੁੱਕੇ ਹਨ ਅਤੇ ਦੂਸਰੇ ਨੰਬਰ ਤੇ ਆਏ ਸਨ। ਉੱਘੀ …

Read More »

ਸੀਨੀਅਰਜ਼ ਬੀਬੀਆਂ ਵਲੋਂ ਛਬੀਲ ਲਗਾਈ ਗਈ

ਬਰੈਂਪਟਨ/ਬਿਊਰੋ ਨਿਊਜ਼ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਵਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਾਲਡਰਸਟੋਨ ਪਾਰਕ ਵਿੱਚ ਛਬੀਲ ਲਾਈ ਗਈ ਜਿਸ ਵਿੱਚ ਠੰਡੇ ਮਿੱਠੇ ਪਾਣੀ ਤੋਂ ਬਿਨਾ ਛੋਲੇ, ਪ੍ਰਸ਼ਾਦ ਸਮੋਸੇ ਅਤੇ ਚਾਹ ਆਦਿ ਦਾ ਲੰਗਰ ਲਾਇਆ ਗਿਆ। ਡਾਇਰੈਕਟਰ ਬਲਜੀਤ ਗਰੇਵਾਲ ਦੀ ਅਗਵਾਈ ਵਿੱਚ ਇਸ ਦੀ ਤਿਆਰੀ …

Read More »

ਸੀਨੀਅਰਜ਼ ਸਭਾ ਮਾਲਟਨ ਦੇ ਪ੍ਰਧਾਨ ਪਿਆਰਾ ਸਿੰਘ ਤੂਰ ਦੀ ਪੰਜਾਬ ਫੇਰੀ ਤੋਂ ਵਾਪਸੀ

ਮਾਲਟਨ : ਸੀਨੀਅਰ ਸਭਾ ਮਾਲਟਨ ਦੇ ਪ੍ਰਧਾਨ ਪਿਆਰਾ ਸਿੰਘ ਤੂਰ ਦੇ ਪੰਜਾਬ ਤੋਂ ਵਾਪਸ ਵਰਤਣ ‘ਤੇ ਸਭਾ ਦੇ ਪ੍ਰਮੁੱਖ ਕਾਰਜ ਕਰਤਾਵਾਂ ਪਰਮਜੀਤ ਸਿੰਘ ਕਾਹਲੋਂ, ਪਿਆਰਾ ਸਿੰਘ ਪੰਨੂ, ਭਜਨ ਸਿੰਘ ਰੁੜਕਾ, ਗੁਰਦੀਪ ਸਿੰਘ ਰੰਗੀ, ਕਰਨਲ ਮਰਵਾਹਾ ਅਤੇ ਕਮਿਊਨਿਟੀ ਦੇ ਉਘੇ ਪਤਵੰਤੇ ਸੱਜਣ ਸਤਵੰਤ ਸਿੰਘ ਬੋਪਾਰਾਏ, ਅਵਤਾਰ ਸਿੰਘ ਬੈਂਸ ਅਤੇ ਬੰਤ ਸਿੰਘ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਜਨਰਲ ਬਾਡੀ ਮੀਟਿੰਗ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਦੀ ਜਨਰਲ ਬਾਡੀ ਦੀ ਮੀਟਿੰਗ  ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ ਹੋਈ। ਪਰਮਜੀਤ ਸਿੰਘ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸਕੱਤਰ ਨਿਰਮਲ ਸੰਧੂ ਨੇ ਹਾਜ਼ਰ ਹੋਏ ਮੈਂਬਰਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ਪ੍ਰੋ. ਜੰਗੀਰ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਓਲੰਪਿਕ ਦਿਨ ਯਾਦਗਾਰ ਹੋ ਨਿਬੜਿਆ

ਬਰੈਂਪਟਨ : 10 ਜੂਨ ਦਿਨ ਸ਼ੁੱਕਰਵਾਰ ਨੂੰ ਸਕੂਲ ਵਿੱਚ ਸਾਲਾਨਾ ਓਲੰਪਿਕ ਦਿਨ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਬੈਂਡ ਨਾਲ ਮਾਰਚ ਪਾਸਟ ਕਰਕੇ ਕੀਤੀ। ਇਸ ਤੋਂ ਉਪਰੰਤ ਗ੍ਰੇਡ 4, 3 ਅਤੇ ਜੇ ਕੇ ਦੇ ਨਿੱਕੇ 2 ਬੱਚਿਆਂ ਨੇ ਰੰਗ ਬਰੰਗੇ ਕੱਪੜਿਆਂ ਵਿੱਚ ਬੜਾ ਹੀ ਦਿਲਚਸਪ ਅਤੇ ਮਨੋਰੰਜਕ ਪ੍ਰੋਗਰਾਮ …

Read More »

ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਨਵੀਂ ਕਾਰਜਕਰਨੀ ਦੀ ਚੋਣ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਸੈਂਡਲਵੁੱਡ ਸੀਨੀਅਰ ਕਲੱਬ ਦੀ ਨਵੀਂ ਕਾਰਜਕਰਨੀ ਦੀ ਚੋਣ 8 ਜੂਨ ਨੂੰ ਸਰਭਸਮਤੀ ਹੋਈ, ਜਿਸ ਵਿਚ ਪ੍ਰਧਾਂਨ ਸ: ਇੰਦਰਜੀਤ ਸਿੰਘ ਗਰੇਵਾਲ, ਮੀਤ ਪ੍ਰਧਾਨ ਰਣਜੀਤ ਸਿੰਘ, ਸਕੱਤਰ ਅਭੀਨਾਸ਼ ਭਾਰਦਵਾਜ, ਜੋਇੰਟ ਸਕੱਤਰ ਦਰਸ਼ਨ ਸਿੰਘ ਦਰਾਰ ਅਤੇ ਖਜ਼ਾਨਚੀ ਮਹਿਮਾ ਸਿੰਘ ਗਿੱਲ ਚੁਣੇ ਗਏ।  ਇਸ ਤੋਂ ਇਲਾਵਾ ਸੱਤ ਡਾਇਰੈਕਟਰਾਂ, ਮਹਿੰਦਰ …

Read More »