ਬਰੈਂਪਟਨ : ‘ਗ਼ਦਰ ਹੈਰੀਟੇਜ ਔਰਗੇਨਾਈਜ਼ੇਸ਼ਨ’ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ‘ਗਦਰੀਆਂ ਦੀ ਪੁਕਾਰ-ਇਨਕਲਾਬ’ ਨਾਂ ਦੀ ਕਿਤਾਬ ਰਲੀਜ਼ ਕੀਤੀ ਜਾ ਰਹੀ ਹੈ। ਇਹ ਕਿਤਾਬ ਹਿੰਦੋਸਤਾਨੀ ਲੋਕਾਂ ਦੇ ਇਨਕਲਾਬੀ ਸੰਘਰਸ ਦੇ ਇਤਿਹਾਸ਼ ਬਾਰੇ ਬਹੁਤ ਖੋਜ ਭਰਪੂਰ, ਲੜੀਵਾਰ ਤੇ ਵਿਸਥਾਰ ਪੂਰਬਕ ਦਸਤਾਵੇਜ਼ ਹੈ ਜੋ ਬਸਤੀਵਾਦੀ ਜੁਲਮ ਤਸ਼ੱਦਦ ਵਿਰੁੱਧ ਉਠੀਆਂ …
Read More »ਰਮਤਾ ਜੀ ਨੂੰ ਦੁਨੀਆ ਲੰਮੇ ਸਮੇਂ ਤੱਕ ਯਾਦ ਰੱਖੇਗੀ
ਹਾਸਿਆਂ ਦੇ ਬਾਦਸ਼ਾਹ ਹਜ਼ਾਰਾ ਸਿੰਘ ‘ਰਮਤਾ’ ਨੂੰ ਅਲਵਿਦਾ ਬਰੈਂਪਟਨ/ਬਿਊਰੋ ਨਿਊਜ਼ ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਗਾਇਕ ਹਜ਼ਾਰਾ ਸਿੰਘ ‘ਰਮਤਾ’ ਨੇ 6 ਸਤੰਬਰ 2017 ਦੀ ਸਵੇਰ ਬਰੈਂਪਟਨ ਸਿਵਿਕ ਹਸਪਤਾਲ ਵਿਚ ਆਪਣਾ ਆਖ਼ਰੀ ਸਾਹ ਲਿਆ। ਉਹਨਾਂ ਨੂੰ ਉਥੇ ਸਾਹ ਦੀ ਤਕਲੀਫ਼ ਦੇ ਅਟੈਕ ਉਪਰੰਤ ਦਾਖਲ ਕਰਵਾਇਆ ਗਿਆ ਸੀ। ਬੇਹਤਰੀਨ ਡਾਕਟਰੀ ਮੱਦਦ ਅਤੇ …
Read More »ਗਿਆਨੀ ਜਗਤਾਰ ਸਿੰਘ ਕੀਰਤਪੁਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ-ਕਥਾ
ਬਰੈਂਪਟਨ/ਡਾ. ਝੰਡ : ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਹੈੱਡ-ਗ੍ਰੰਥੀ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਇਨ੍ਹੀ ਦਿਨੀਂ ਗੋਰ ਰੋਡ ਅਤੇ ਕੈਸਲਮੋਰ ਰੋਡ ਦੇ ਇੰਟਰਸੈੱਕਸ਼ਨ ਨੇੜੇ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਸਵੇਰੇ 8.15 ਤੋਂ 9.00 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ-ਕਥਾ ਕਰ ਰਹੇ ਹਨ। ਏਸੇ ਗੁਰਦੁਆਰਾ ਸਾਹਿਬ ਵਿਚ …
Read More »ਸਿਰਫ 14 ਨਹੀਂ, ਸੈਂਕੜੇ ਢੌਂਗੀ ਸਾਧ ਹਨ ਭਾਰਤ ਵਿਚ : ਤਰਕਸ਼ੀਲ ਸੁਸਾਇਟੀ
ਸੁਸਾਇਟੀ ਦਾ ਆਮ ਇਜਲਾਸ 1 ਅਕਤੂਬਰ ਨੂੰ ਬਰੈਂਪਟਨ/ਬਿਊਰੋ ਨਿਊਜ਼ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਦੀ ਕਾਰਜਕਰਨੀ ਦੀ ਹੋਈ ਮੀਟਿੰਗ ਵਿਚ ਜਿਥੇ ਸੁਸਾਇਟੀ ਦਾ ਆਮ ਇਜਲਾਸ ਐਤਵਾਰ 1 ਅਕਤੂਬਰ 2017 ਨੂੰ ਕਰਨ ਦਾ ਫੈਸਲਾ ਲਿਆ ਗਿਆ, ਉੱਥੇ, ਭਾਰਤ ਦੀ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਵਲੋਂ 14 ਸਾਧਾਂ ਨੂੰ ਢੌਂਗੀ ਐਲਾਨੇ ਜਾਣ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਤੰਬਰ ਸਮਾਗ਼ਮ 17 ਨੂੰ
ਬਰੈਂਪਟਨ/ਡਾ. ਝੰਡ : ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਸ ਮਹੀਨੇ 17 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ ਮਾਸਿਕ-ਸਮਾਗ਼ਮ ਵਿਚ ਗੌਰਮਿੰਟ ਕਾਲਜ ਫ਼ਰੀਦਕੋਟ ਦੇ ਸਾਬਕਾ-ਪ੍ਰੋਫ਼ੈਸਰ (ਸਵ.) ਡਾ. ਕਰਮਜੀਤ ਸਿੰਘ ਜੀ ਦੀ ਨਿੱਘੀ-ਯਾਦ ਵਿਚ ਉਨ੍ਹਾਂ ਦੀ ਸੁਪਤਨੀ ਪ੍ਰੋ. ਪ੍ਰਿਤਪਾਲ ਕੌਰ ਹੋਰਾਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਸਿਮ੍ਰਤੀ-ਗ੍ਰੰਥ ‘ਅਕੱਥ …
Read More »ਬਰਨਾਲਾ ਜ਼ਿਲ੍ਹੇ ਦੀ ਫੈਮਿਲੀ ਪਿਕਨਿਕ 24 ਸਤੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਬਰਨਾਲਾ ਡਿਸਟਰਿਕਟ ਫੈਮਲੀਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪਲੇਠੀ ਫੈਮਿਲੀ ਪਿਕਨਿਕ 24 ਸਤੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਵਾਈਲਡ ਵੁੱਡ ਪਾਰਕ ਏਰੀਆ-ਬੀ ਵਿੱਚ 12:00 ਵਜੇ ਸ਼ੁਰੂ ਹੋਵੇਗੀ। ਪਿਛਲੇ ਸਾਲ ਹੋਂਦ ਵਿੱਚ ਆਈ ਇਸ ਸੰਸਥਾ ਦਾ ਮਨੋਰਥ ਇਲਾਕੇ ਦੇ ਲੋਕਾਂ ਦਾ ਆਪਸੀ ਮੇਲਜੋਲ ਵਧਾਉਣਾ ਤੇ ਦੁਖ-ਸੁਖ ਦੀ ਸਾਂਝ ਪੈਦਾ ਕਰਨਾ …
Read More »‘ਕਲਮ ਫਾਊਂਡੇਸ਼ਨ’ ਵੱਲੋਂ ਪੂਰਨ ਸਿੰਘ ਪਾਂਧੀ ਦਾ ਸਨਮਾਨ
ਬਰੈਂਪਟਨ : ਲੰਘੇ ਸ਼ਨੀਵਾਰ ‘ਅਜੀਤ’ ਭਵਨ ਵਿਚ ‘ਕਲਮ ਫਾਊਂਡੇਸ਼ਨ’ ਵੱਲੋਂ ਉੱਘੇ ਸਾਹਿਤਕਾਰ ਪੂਰਨ ਸਿੰਘ ਪਾਂਧੀ ਦਾ ਇੱਕ ਸ਼ਾਨਦਾਰ ਪਲੈਕ ਨਾਲ ਸਨਮਾਨ ਕੀਤਾ ਗਿਆ। ਇਸ ਵਿਚ ਕਲਮ ਫਾਊਂਡੇਸ਼ਨ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ, ਪ੍ਰਧਾਨ ਕੰਵਲਜੀਤ ਕੌਰ, ਕ੍ਰਿਪਾਲ ਸਿੰਘ ਪੰਨੂ, ਆਸ਼ਕ ਰਹੀਲ, ਨੀਟਾ ਬਲਵਿੰਦਰ, ਡਾ. ਹਰਵਿੰਦਰ ਕੌਰ ਚੀਮਾ, ਕਵਿੱਤਰੀ ਪਰਮਜੀਤ ਕੌਰ ਦਿਓਲ …
Read More »ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਸਵੀਪ ਤਾਸ਼ ਮੁਕਾਬਲੇ 16 ਸਤੰਬਰ ਨੂੰ
ਬਰੈਂਪਟਨ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਵਲੋਂ ਸਵੀਪ ਤਾਸ਼ ਦੇ ਮੁਕਾਬਲੇ 16 ਸਤੰਬਰ ਦਿਨ ਸ਼ਨੀਵਾਰ 2-ਰੌਂਟਰੀ ਰੋਡ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਈਟੋਬੀਕੋ ਵਿੱਚ ਕਰਵਾਏ ਜਾ ਰਹੇ ਹਨ। ਹਿੱਸਾ ਲੈਣ ਦੇ ਚਾਹਵਾਨ ਉਸ ਦਿਨ 12:00 ਵਜੇ ਤੋਂ 12:30 ਵਜੇ ੱਤੱਕ 10 ਡਾਲਰ ਪ੍ਰਤੀ ਟੀਮ ਐਂਟਰੀ ਫੀਸ ਨਾਲ ਆਪਣੀ ਟੀਮ ਦੀ …
Read More »ਸਰੀ ਵਿਚ ਸਾਹਿਬ ਸਿੰਘ ਥਿੰਦ ਦੀ ਪਤਨੀ ਸੁੱਖੀ ਥਿੰਦ ਦਾ ਅੰਿਤਮ ਸਸਕਾਰ 17 ਸਤੰਬਰ ਨੂੰ
ਸਰੀ : ਸਰੀ ਵਿਚ ‘ਮੇਲਾ ਗਦਰੀ ਬਾਬਿਆਂ’ ਸੰਸਥਾ ਦੇ ਸਾਹਿਬ ਸਿੰਘ ਥਿੰਦ ਦੀ ਪਤਨੀ ਸੁੱਖੀ ਥਿੰਦ ਅੰਿਤਮ ਸਸਕਾਰ 17 ਸਤੰਬਰ ਨੂੰ ਕੀਤਾ ਜਾ ਰਿਹਾ ਹੈ Cremation on 11 am on September 17, 2017 Riverside Funeral Home, 7410 Hopcott Road Delta BC V4G 1B6. It may be recalled that Sahib Thind …
Read More »‘ਭੱਜੀ ਸਪੋਰਟਸ ਸੈਂਟਰ’ ਦੀ ਗਰੈਂਡ-ਓਪਨਿੰਗ 17 ਸਤੰਬਰ ਐਤਵਾਰ ਨੂੰ
ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਏਅਰਪੋਰਟ ਰੋਡ ਅਤੇ ਲੋਕਾਸਟਾ ਇੰਟਰਸੈਕਸ਼ਨ ਵਾਲੇ ਪਲਾਜ਼ੇ ਦੇ ਯੂਨਿਟ ਨੰਬਰ 113 ਵਿਚ ਸਥਿਤ ‘ਭੱਜੀ ਸਪੋਰਟਸ ਸੈਂਟਰ’ ਦੀ ਗਰੈਂਡ-ਓਪਨਿੰਗ ਉੱਘੇ ਭਾਰਤੀ ਸਟਾਰ ਕ੍ਰਿਕਟ ਪਲੇਅਰ ਹਰਭਜਨ ਸਿੰਘ ‘ਭੱਜੀ’ ਜਿਨ੍ਹਾਂ ਦੇ ਨਾਂ ‘ਤੇ ਇਸ ਸਪੋਰਟਸ ਸੈਂਟਰ ਦਾ ਨਾਮਕਰਣ ਕੀਤਾ ਗਿਆ ਹੈ, ਵੱਲੋਂ 17 ਸਤੰਬਰ ਦਿਨ ਐਤਵਾਰ ਨੂੰ …
Read More »