Breaking News
Home / ਕੈਨੇਡਾ (page 660)

ਕੈਨੇਡਾ

ਕੈਨੇਡਾ

ਕਹਾਣੀ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਹੋਈ

ਬਰੈਂਪਟਨ/ਬਿਊਰੋ ਨਿਊਜ਼ ਕਹਾਣੀ ਵਿਚਾਰ ਮੰਚ ਦੀ ਤ੍ਰੈਮਾਸਕ ਇਕੱਤਰਤਾ ਬਲਜੀਤ ਕੌਰ ਧਾਲੀਵਾਲ ਦੇ ਘਰ ਸਫਲਤਾਪੂਰਵਕ ਸੰਪੰਨ ਹੋਈ । ਸਭਾ ਦੀ ਸ਼ੁਰੂਆਤ ਵਿਚ ਡਾਕਟਰ ਜਤਿੰਦਰ ਰੰਧਾਵਾ ਦੀ ਭੈਣ ਦੇ ਬੇਵੱਕਤ ਅਕਾਲ ਚਲਾਣਾ ਕਰ ਜਾਣ ‘ਤੇ ਸ਼ੋਕ ਪ੍ਰਗਟ ਕੀਤਾ ਗਿਆ ਅਤੇ ਨਾਲ ਹੀ ਪੰਜਾਬੀ ਸਾਹਿਤਕਾਰਾਂ ਵਿੱਚੋ ਕੁੱਝ ਸਤਿਕਾਰ ਯੋਗ ਸਾਥੀਆਂ ਦੇ ਵਿਛੜ ਜਾਣ …

Read More »

ਕੈਨੇਡਾ ‘ਚ ਫਲੂ ਕਾਰਨ ਦਹਿਸ਼ਤ ਦਾ ਮਾਹੌਲ

ਫਲੂ ਕਾਰਨ ਹੋਈਆਂ ਮੌਤਾਂ ਦੀ ਗਿਣਤੀ 120 ਤੋਂ ਟੱਪੀ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਵਿਚ ਫਲੂ ਕਾਰਨ ਲੋਕ ਦਹਿਸ਼ਤ ‘ਚ ਹਨ। ਕੈਨੇਡਾ ਵਿਚ ਫਲੂ ਕਾਰਨ 120 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਓਨਟਾਰੀਓ ਦੇ ਲੰਡਨ ਵਿਚ ਸਭ ਤੋਂ ਜ਼ਿਆਦਾ 19 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ ਵਾਟਰਲੂ ਰੀਜਨ ਵਿਚ 9 ਤੇ ਵਿੰਡਸਰ …

Read More »

ਸ਼ੇਰੀਡਨ ਕਾਲਜ ਦੇ ਪ੍ਰੋਫੈਸਰ ਨੂੰ ਧਮਕੀ ਦੇਣ ਵਾਲਾ ਵਿਦਿਆਰਥੀ ਗ੍ਰਿਫਤਾਰ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਸ਼ੇਰੀਡੇਨ ਕਾਲਜ ਦੇ ਡੇਵਿਸ ਕੈਂਪਸ ਵਿਚ 29 ਜਨਵਰੀ ਨੂੰ ਇਕ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ 22 ਸਾਲਾ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ। ਦੋਸ਼ੀ ਵਿਦਿਆਰਥੀ ਨੇ ਡੇਵਿਸ ਕੈਂਪਸ ਦੇ ਪ੍ਰੋਫੈਸਰ ਨੂੰ ਇਹ ਧਮਕੀ …

Read More »

ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ ਵੱਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਐਤਵਾਰ ਨੂੰ

ਬਰੈਂਪਟਨ/ਡਾ ਝੰਡ : ‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੱਚਿਆਂ ਦੇ ਭਾਸ਼ਣ ਮੁਕਾਬਲੇ 8 ਅਪ੍ਰੈਲ ਦਿਨ ਐਤਵਾਰ ਨੂੰ ਲਿੰਕਨ ਐੱਮ ਅਲੈਂਗਜ਼ੈਂਡਰ ਸਕੂਲ ਵਿਚ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਲਈ ਵਿਸ਼ੇ ਹੇਠ ਲਿਖੇ ਅਨੁਸਾਰ ਹੋਣਗੇ, ਜੇ.ਕੇ. ਤੋਂ ਗਰੇਡ-6 ਤੱਕ ਦੋ …

Read More »

ਸੋਨੀਆ ਸਿੱਧੂ ਨੇ ਡਾਇਬਟੀਜ਼ ‘ਤੇ ਇੰਟਰਨੈਸ਼ਨਲ ਕਾਨਫਰੰਸ ‘ਚ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ

ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਬੀਤੇ ਦਿਨੀਂ ਕੋਲਕਾਤਾ, ਭਾਰਤ ਵਿਚ 8 ਵਰਲਡ ਕਾਂਗਰਸ ਆਫ ਡਾਇਬਟੀਜ਼, ਡਾਇਬਟੀਜ਼ ਇੰਡੀਆ 2018 ‘ਚ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ। ਕਾਨਫਰੰਸ ਵਿਚ ਭਾਰਤ ਸਮੇਤ ਦੁਨੀਆ ਭਰ ਤੋਂ 4000 ਤੋਂ ਵਧੇਰੇ ਡੈਲੀਗੇਟਸ ਨੇ ਹਿੱਸਾ ਲਿਆ ਅਤੇ ਚਾਰ ਦਿਨਾਂ ਤੱਕ ਡੈਲੀਗੇਟਸ ਨੇ ਆਪਣੀ ਖੋਜ …

Read More »

ਈਟੋਬੀਕੋਕ ਵਾਰਡ ਇੱਕ ਫੌਰਮ ਦਾ ਆਯੋਜਨ

ਈਟੋਬੀਕੋ/ਬਿਊਰੋ ਨਿਊਜ਼ : ਈਟੋਬੀਕੋਕ ਵਾਰਡ ਨੰਬਰ 1 ਤੋਂ ਸਕੂਲ ਟਰੱਸਟੀ ਅਵਤਾਰ ਮਿਨਹਾਸ ਦੀ ਅਗਵਾਈ ਵਿੱਚ ਵਾਰਡ ਨੰਬਰ 01 ਫੌਰਮ ਦਾ ਸਫਲਤਾਪੂਰਵਕ ਆਯੋਜਨ, ਹੰਬਰ ਕਲੀਜੀਅਟ ਇੰਸਟੀਚਿਊਟ ਵਿਖੇ ਕੀਤਾ ਗਿਆ ਜਿਸ ਵਿੱਚ ਸਵਾਗਤੀ ਭੂਮਿਕਾ ਪ੍ਰਿੰਸੀਪਲ ਦਿਲਾਵਰ ਅਲਵੀ ਵਲੋਂ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਸਕੂਲ ਟਰੱਸਟੀ ਅਵਤਾਰ ਮਿਨਹਾਸ ਵਲੋਂ ਸਵਾਗਤੀ ਵਿਚਾਰ ਪੇਸ਼ …

Read More »

ਹਰਕੀਰਤ ਸਿੰਘ ਨੇ ਬਰੈਂਪਟਨ ਸਿਟੀ ਕੌਂਸਲ ਚੋਣਾਂ ਲੜਨ ਦਾ ਕੀਤਾ ਐਲਾਨ

ਬਰੈਂਪਟਨ : ਹਰਕੀਰਤ ਸਿੰਘ ਨੇ ਬਰੈਂਪਟਨ ਸਿਟੀ ਕੌਂਸਲ ਚੋਣਾਂ ‘ਚ ਵਾਰਡ ਨੰਬਰ 9 ਅਤੇ 10 ਲਈ ਮੈਦਾਨ ਵਿਚ ਉਤਰਨ ਦਾ ਐਲਾਨ ਕਰ ਦਿੱਤਾ ਹੈ। ਸਾਲਾਨਾ ਕੀਰਤਨ ਦੇ ਮੌਕੇ ‘ਤੇ 500 ਲੋਕਾਂ ਦੀ ਮੌਜੂਦਗੀ ‘ਚ ਹਰਕੀਰਤ ਸਿੰਘ ਨੇ ਇਹ ਐਲਾਨ ਕੀਤਾ। ਇਸ ਮੌਕੇ ‘ਤੇ ਸਿੰਘ ਨੇ ਸਾਲਾਨਾ ਕੀਰਤਨ ਦੇ ਨਾਲ ਆਪਣੇ …

Read More »

ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਨਾਮਧਾਰੀ-ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਨੂੰ ਸਮਰਪਿਤ ਕਵੀ-ਦਰਬਾਰ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 3 ਫ਼ਰਵਰੀ ਨੂੰ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਵੱਲੋਂ ਨਾਮਧਾਰੀ ਲਹਿਰ ਦੇ ਬਾਨੀ ਰਾਮ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਸਮਰਪਿਤ ਸ਼ਾਨਦਾਰ ਕਵੀ-ਦਰਬਾਰ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਕਵੀ-ਦਰਬਾਰ ਦੀ ਸ਼ੁਰੂਆਤ ਪਰਮਜੀਤ ਸਿੰਘ ਢਿੱਲੋਂ ਦੀ ਸੁਰੀਲੀ ਆਵਾਜ਼ ਵਿਚ ਉਨ੍ਹਾਂ ਦੇ ਪੰਜਾਬੀ ਸੱਭਿਆਚਾਰ ਨਾਲ …

Read More »

ਜਦ ਲਹਿੰਦਾ ਤੇ ਚੜ੍ਹਦਾ ਪੰਜਾਬ ਕੈਨੇਡਾ ਵਿੱਚ ਇਕੱਠੇ ਹੋਏઠ

ਟੋਰਾਂਟੋ : ਸਾਂਝਾਂ ਦੇ ਇਹ ਪਲ ਯਾਦਗਾਰੀ ਬਣ ਗਏ ਜਦ ਟੋਰਾਂਟੋ ਵਿੱਚ ਹੋਏ ਸੰਗੀਤ ਦੀ ਇੱਕ ਯਾਦਗਾਰੀ ਸ਼ਾਮ ਵਿੱਚ ਚੜ੍ਹਦੇ ਪੰਜਾਬ (ਭਾਰਤ) ਦੇ ਦਿਲਖੁਸ਼ ਥਿੰਦ ਤੇ ਲਹਿੰਦੇ ਪੰਜਾਬ (ਪਾਕਿਸਤਾਨ ) ਤੋਂ ਉਸਤਾਦ ਸ਼ੌਕਤ ਅਲੀ ਦੇ ਬੇਟੇ ਮੋਹਸ਼ਿਨ ਖਾਨ ਸ਼ੌਕਤ ਅਲੀ ਨੇ “‘ਨਾ ਅੰਮ੍ਰਿਤਸਰ ਦੀ ਅੱਖ ਭਰੇ ਤੇ ਨਾ ਰੋਵੇ ਕਦੇ …

Read More »

ਮਿਸੀਸਾਗਾ ‘ਚ ਇਕ ਘਰ ਨੂੰ ਲੱਗੀ ਅੱਗ, ਇਕ ਮੌਤ

ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿਚ ਇਕ ਘਰ ਨੂੰ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਘਟਨਾ ਲੋਰਲ ਪਾਰਕ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਜਦੋਂ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਪਹੁੰਚੇ ਤਾਂ ਉਸ ਵੇਲੇ ਘਰ ਅੱਗ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਜਿਸ ਮਗਰੋਂ ਵਿਭਾਗ ਦੇ …

Read More »