20 ਫਰਵਰੀ ਤੋਂ ਖਾਤੇ ‘ਚੋਂ ਕਢਵਾਏ ਜਾ ਸਕਣੇ 50 ਹਜ਼ਾਰ ਰੁਪਏ ਮੁੰਬਈ/ਬਿਊਰੋ ਨਿਊਜ਼ :ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੱਚਤ ਬੈਂਕ ਖ਼ਾਤਿਆਂ ਵਿਚੋਂ ਨਗਦ ਨਿਕਾਸੀ ਦੀ ਹੱਦ ਮੌਜੂਦਾ ਹਫ਼ਤਾਵਾਰੀ 24 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਹੈ। ਖ਼ਾਤਾਧਾਰਕ ਇਹ ਸਹੂਲਤ 20 ਫਰਵਰੀ ਤੋਂ ਲੈ ਸਕਣਗੇ। ਆਰਬੀਆਈ ਨੇ …
Read More »ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਨੂੰ ਦਿੱਤਾ ਵੱਡਾ ਝਟਕਾ
ਸਹਾਰਾ ਗਰੁੱਪ ਦੀ ਐਂਬੀ ਵੈਲੀ ਨੂੰ ਨਿਲਾਮ ਕਰਨ ਦਾ ਦਿੱਤਾ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਸੰਪਤੀ ਦੀ ਸੂਚੀ ਮੰਗੀ ਹੈ ਤਾਂ ਜੋ ਉਸ ਦੀ ਨਿਲਾਮੀ ਕੀਤੀ ਜਾ ਸਕੇ। ਅਦਾਲਤ ਨੇ ਸਹਾਰਾ ਗਰੁੱਪ ਦੀ ਐਂਬੀ ਵੈਲੀ ਨੂੰ ਵੀ ઠਨਿਲਾਮ …
Read More »ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਅਕਾਲੀ ਦਲ ਨੇ 9 ਉਮੀਦਵਾਰਾਂ ਦੀ ਆਖ਼ਰੀ ਸੂਚੀ ਐਲਾਨੀઠ
ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ 9 ਉਮੀਦਵਾਰਾਂ ਦੀ ਤੀਜੀ ਤੇ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ। ਬਾਦਲ ਦਲ ਦੀ ਤੀਜੀ ਸੂਚੀ ਵਿਚ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਛੋਟੇ ਭਰਾ ਹਰਜੀਤ ਸਿੰਘ ਜੀ.ਕੇ. ਦਾ ਨਾਮ ਵੀ ਸ਼ਾਮਿਲ ਹੈ ਜੋ ਕਿ ਚੋਣ …
Read More »ਉਪਹਾਰ ਸਿਨੇਮਾ ਅਗਨੀਕਾਂਡ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲਾ
ਗੋਪਾਲ ਆਂਸਲ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਨਵੀਂ ਦਿੱਲੀ/ਬਿਊਰੋ ਨਿਊਜ਼ 18 ਸਾਲ ਪੁਰਾਣੇ ਦਿੱਲੀ ਦੇ ਉਪਹਾਰ ਸਿਨੇਮਾ ਅਗਨੀ ਕਾਂਡ ਮਾਮਲੇ ਵਿਚ ਸੀਬੀਆਈ ਅਤੇ ਪੀੜਤਾਂ ਵਲੋਂ ਦਾਇਰ ਪੁਨਰ ਵਿਚਾਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਗੋਪਾਲ …
Read More »ਵਿਧਾਨ ਸਭਾ ਚੋਣਾਂ-2017
ਬਦਲ ਜਾਏਗਾ ਪੰਜਾਬ ਦਾ ਰਾਜਨੀਤਕ ਦ੍ਰਿਸ਼ ਸਤਨਾਮ ਸਿੰਘ ਮਾਣਕ ਪੰਜਾਬ ਦੀ 15ਵੀਂ ਵਿਧਾਨ ਸਭਾ ਲਈ ਚੋਣਾਂ ਦਾ ਸਾਰਾ ਅਮਲ ਮੁਕੰਮਲ ਹੋ ਗਿਆ ਹੈ। ਹੁਣ ਸਿਰਫ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਦੀ ਹੀ ਉਡੀਕ ਹੈ। ਜਦੋਂ ਤੱਕ ਇਹ ਨਤੀਜੇ ਸਾਹਮਣੇ ਨਹੀਂ ਆਉਂਦੇ, ਪੰਜਾਬ ਦੀਆਂ ਸਿਆਸੀ ਪਾਰਟੀਆਂ, ਉਨ੍ਹਾਂ ਦੇ ਆਗੂਆਂ …
Read More »ਪੰਜਾਬ ਭਰ ‘ਚ ਗੂੰਜ ਰਿਹਾ ਇਕੋ ਸਵਾਲ
ਬਾਈ ਸਰਕਾਰ ਕਿਸਦੀ! ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ 78.6 ਫੀਸਦੀ ਹੋਈ ਵੋਟਿੰਗ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵਧ ਤੇ ਅੰਮ੍ਰਿਤਸਰ ਵਿੱਚ ਪਈਆਂ ਸਭ ਤੋਂ ਘੱਟ ਵੋਟਾਂઠ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ 78.6 ਫੀਸਦੀ …
Read More »48 ਪੋਲਿੰਗ ਸਟੇਸ਼ਨਾਂ ‘ਤੇ ਦੁਬਾਰਾ ਵੋਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜ ਜ਼ਿਲ੍ਹਿਆਂ ਦੇ 48 ਬੂਥਾਂ ‘ਤੇ ਹੋਈ ਰੀਪੋਲਿੰਗ ਵਿਚ 80 ਫੀਸਦੀ ਤੋਂ ਵੀ ਵਧ ਵੋਟਿੰਗ ਹੋਈ ਹੈ। ਜਦਕਿ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਉਪ ਚੋਣ ਲਈ 75 ਫੀਸਦੀ ਵੋਟਿੰਗ ਹੋਈ ਹੈ। ਮਸ਼ੀਨਾਂ ਵਿਚ ਗੜਬੜੀ ਤੇ ਸ਼ਿਕਾਇਤਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ 5 …
Read More »ਮਨਮੋਹਨ ਸਿੰਘ ਦੇ ਅਪਮਾਨ ‘ਤੇ ਸੰਸਦ ‘ਚ ਘਮਸਾਣ
ਮੋਦੀ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਲੋਕ ਸਭਾ ‘ਚੋਂ ਕੀਤਾ ਵਾਕਆਊਟ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖ਼ਿਲਾਫ਼ ਨਰਿੰਦਰ ਮੋਦੀ ਵੱਲੋਂ ਕੀਤੀ ਗਈ ‘ਰੇਨਕੋਟ’ ਵਾਲੀ ਟਿੱਪਣੀ ‘ਤੇ ਵੀਰਵਾਰ ਨੂੰ ਕਾਂਗਰਸ ਮੈਂਬਰਾਂ ਨੇ ਸੰਸਦ ਦੇ ਦੋਹਾਂ ਸਦਨਾਂ ‘ਚ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ‘ਚ ਅੜਿੱਕਾ …
Read More »ਭਗਵੰਤ ਮਾਨ ਵੱਲੋਂ ਮੋਦੀ ਵਿਰੁੱਧ ਸ਼ਿਕਾਇਤ
ਨਵੀਂ ਦਿੱਲੀ/ਬਿਊਰੋ ਨਿਊਜ਼ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਬਾਰੇ ਲੋਕ ਸਭਾ ਵਿੱਚ ਕੀਤੀਆਂ ਟਿੱਪਣੀਆਂ ਨੂੰ ਕਾਰਵਾਈ ਵਿੱਚੋਂ ਕੱਟਿਆ ਜਾਵੇ। ਸਪੀਕਰ ਨੂੰ ਲਿਖੀ ਚਿੱਠੀ ਵਿੱਚ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਆਮ ਆਦਮੀ ਪਾਰਟੀ …
Read More »ਸਿੱਖਾਂ ‘ਤੇ ਬਣਨ ਵਾਲੇ ਚੁਟਕਲਿਆਂ ‘ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ
ਚੁਟਕਲੇ ਰੈਗਿੰਗ ਨਹੀਂ, ਸਿੱਖ ਜੁਝਾਰੂ ਕੌਮ : ਅਦਾਲਤ ਨਵੀਂ ਦਿੱਲੀ : ਸਿੱਖਾਂ ‘ਤੇ ਬਣਨ ਵਾਲੇ ਚੁਟਕਲਿਆਂ ਦਾ ਮੁੱਦਾ ਸੁਪਰੀਮ ਕੋਰਟ ਵਿਚ ਸੀ। ਮੰਗ ਕੀਤੀ ਗਈ ਸੀ ਕਿ ਅਦਾਲਤ ਅਜਿਹੇ ਚੁਟਕਲਿਆਂ ਨੂੰ ਰੋਕਣ ਲਈ ਗਾਈਡ ਲਾਈਨ ਬਣਾਏ। ਪਰ ਦੋ ਜੱਜਾਂ ਦੀ ਬੈਂਚ ਨੇ ਕਿੱਸੇ ਅਤੇ ਉਦਾਹਰਨਾਂ ਸੁਣਾ ਕੇ ਚੁਟਕਲਿਆਂ ‘ਤੇ ਰੋਕ …
Read More »