Breaking News
Home / Mehra Media (page 2313)

Mehra Media

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ ਖਾਲਸੇ ਦਾ ਸਾਜਨਾ ਦਿਵਸ

ਬਰੈਂਪਟਨ : ਸਿੱਖ ਹੈਰੀਟੇਜ ਮਹੀਨਾ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਖਾਲਸੇ ਦੀਆਂ ਵਿਸ਼ੇਸ਼ਤਾਵਾਂ ਅਤੇ ਆਦਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਰੇ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਸਿੱਖ ਹਿਸਟਰੀ ਕੁਇਜ਼ ਕੰਪੀਟੀਸ਼ਨ, ਪੰਜਾਬੀ ਦੀ ਸੁੰਦਰ ਲਿਖਾਈ, ਭਾਸ਼ਣ ਅਤੇ ਕਵਿਤਾ ਮੁਕਾਬਲੇ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ । ਵਿਦਿਆਰਥੀਆਂ ਨੂੰ ਖਾਲਸੇ …

Read More »

ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਤਾਬਦੀ ਸਮਾਰੋਹ ‘ਚ ਲੋਕਾਂ ਦੀ ਭਰਵਾਂ ਸ਼ਮੂਲੀਅਤ

ਬਰੈਂਪਅਨ/ਹਰਜੀਤ ਬੇਦੀ : ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ 14 ਅਪਰੈਲ ਨੂੰ ਸਾਂਝੇ ਤੌਰ ‘ਤੇ ਚਿੰਕੂਜੀ ਸਕੂਲ ਬਰੈਂਪਟਨ ਵਿੱਚ ਕਰਵਾਏ ਗਏ ਜਲ੍ਹਿਆਂਵਾਲਾ ਬਾਗ ਕਾਂਡ ਸ਼ਤਾਬਦੀ ਸਮਾਰੋਹ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਪ੍ਰੋਗਰਾਮ ਵਿੱਚ ਹਰ ਉਮਰ ਅਤੇ ਵਰਗ ਦੇ ਲੋਕ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਨੂੰ …

Read More »

ਟਿਕਾਊ ਭਵਿੱਖ ਦਾ ਨਿਰਮਾਣ ਕਰਨ ਵਾਲਾ ਹੈ ਉਨਟਾਰੀਓ ਦਾ ਬਜਟ: ਖਲੀਦ ਰਸ਼ੀਦ

ਮਿਸੀਸਾਗਾ : ਮਿਸੀਸਾਗਾ ਪੂਰਬੀ-ਕੁਕਸਵਿਲੇ ਤੋਂ ਐੱਮਪੀਪੀ ਖਲੀਦ ਰਸ਼ੀਦ ਨੇ ਉਨਟਾਰੀਓ ਦੇ ਵਿੱਤ ਮੰਤਰੀ ਵਿਕ ਫੇਡਲੀ ਵੱਲੋਂ ਬਜਟ ਦਾ ਐਲਾਨ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਹਿਮ ਸੇਵਾਵਾਂ ਦੀ ਸੁਰੱਖਿਆ ਕਰਦੇ ਹੋਏ ਲੋਕਾਂ ਲਈ ਇੱਕ ਟਿਕਾਊ ਭਵਿੱਖ ਦਾ ਨਿਰਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨਟਾਰੀਓ ਦਾ ਬਜਟ ਸਭ …

Read More »

ਉਨਟਾਰੀਓ ਬਜਟ ਦਾ ਸੰਤੁਲਨ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ : ਰੋਜ਼ੀ

ਬਰੈਂਪਟਨ : ਉਨਟਾਰੀਓ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰੋਕ ਰੋਜ਼ੀ ਨੇ ਉਨਟਾਰੀਓ ਬਜਟ 2019 ‘ਸਭ ਤੋਂ ਅਹਿਮ ਦੀ ਸੁਰੱਖਿਆ’ ਸਬੰਧੀ ਉਨਟਾਰੀਓ ਸਰਕਾਰ ਨੂੰ ਆਪਣੇ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਰਕਾਰ ਨੂੰ ਬਜਟ 2019 ਪ੍ਰਤੀ ਸੰਦੇਸ਼ ਸਪੱਸ਼ਟ ਹੈ ਕਿ ਵਿੱਤੀ ਘਾਟਿਆਂ ਨੂੰ ਘੱਟ ਕੀਤਾ ਜਾਵੇ, …

Read More »

ਪੀਲ ਪੁਲਿਸ ਵਲੋਂ ਸੀਟ ਬੈਲਟ ਲਗਾਉਣ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜ਼ਨ ਪੁਲਿਸ ਵਾਹਨਾਂ ‘ਤੇ ਸੀਟ ਬੈਲਟ ਲਗਾਉਣ ਦੀ ਅਹਿਮੀਅਤ ਤੋਂ ਜਾਗਰੂਕ ਕਰਨ ਲਈ 18 ਤੋਂ 26 ਅਪਰੈਲ ਤੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਹਫਤਾਵਾਰੀ ਮੁਹਿੰਮ ਨੂੰ ਸਾਰੀਆਂ ਡਿਵੀਜ਼ਨਾਂ ਅਤੇ ਸੜਕ ਸੁਰੱਖਿਆ ਸੇਵਾਵਾਂ ਦੇ ਅਧਿਕਾਰੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਇਸਦਾ ਉਦੇਸ਼ ਸੀਟ ਬੈਲਟ ਨਾ …

Read More »

ਚੋਣ ਮਨੋਰਥ ਪੱਤਰ ਬਨਾਮ ਸਿਆਸੀ ਇਕਰਾਰਨਾਮੇ

ਚੋਣਾਂ ਜਿੱਤਣ ਤੋਂ ਬਾਅਦ ਵਾਅਦੇ ਨਿਭਾਉਣ ਤੋਂ ਭੱਜ ਜਾਂਦੀਆਂ ਨੇ ਸਿਆਸੀ ਪਾਰਟੀਆਂ ਚੰਡੀਗੜ੍ਹ : ਚੋਣਾਂ ਦੌਰਾਨ ਸਿਆਸੀ ਪਾਰਟੀਆਂ ਲੋਕਾਂ ਨਾਲ ਚੋਣ ਮਨੋਰਥ ਪੱਤਰਾਂ ਰਾਹੀਂ ਇਕਰਾਰਨਾਮਾ ਕਰਦੀਆਂ ਹਨ। ਚੋਣ ਮਨੋਰਥ ਪੱਤਰ ਉੱਤੇ ਅਮਲ ਕਰਨ ਦੀ ਰਵਾਇਤ ਘੱਟ ਰਹੀ ਹੈ ਪਰ ਇਨ੍ਹਾਂ ਪੱਤਰਾਂ ਦੀ ਗੰਭੀਰਤਾ ਵੱਧ ਹੈ। ਇਹੀ ਕਾਰਨ ਹੈ ਕਿ ਨਰਿੰਦਰ …

Read More »

ਵਾਸ਼ਿੰਗਟਨ ਡੀਸੀ ਦੀ ਈਕੋ ਸਿੱਖ ਸੰਸਥਾ ਦਾ ਉਪਰਾਲਾ

ਬਾਬੇ ਨਾਨਕ ਦੀ ਯਾਦ ਵਿਚ ਪਾਕਿਸਤਾਨ ‘ਚ ਲਗਾਇਆ ਜਾਵੇਗਾ ਜੰਗਲ ਲਾਹੌਰ/ਬਿਊਰੋ ਨਿਊਜ਼ : ਵਾਸ਼ਿੰਗਟਨ ਡੀਸੀ ਦੀ ਈਕੋ ਸਿੱਖ ਸੰਸਥਾ ਵਲੋਂ ਪਾਕਿਸਤਾਨ ਵਿੱਚ ‘ਗੁਰੂ ਨਾਨਕ ਪਵਿੱਤਰ ਜੰਗਲ’ ਲਾਇਆ ਜਾਵੇਗਾ। ਇਸ ਕੰਮ ਵਿਚ ਪਾਕਿਸਤਾਨ ਦੀ ਸੰਸਥਾ ‘ਰਿਸਟੋਰ’ ਵੱਲੋਂ ਸਹਿਯੋਗ ਦਿੱਤਾ ਜਾਵੇਗਾ ਤੇ ਇਹ ਜੰਗਲ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ …

Read More »

ਸ੍ਰੀ ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਇਮਰਾਨ ਖਾਨ

ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਭਾਰਤੀ ਸਿੱਖ ਯਾਤਰੂਆਂ ਪਾਸੋਂ ਰੇਲ ਦਾ ਅੱਧਾ ਕਿਰਾਇਆ ਲਿਆ ਜਾਵੇਗਾ। ਇਹ ਐਲਾਨ ਹਸਨ ਅਬਦਾਲ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚੇ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਵਲੋਂ ਕੀਤਾ …

Read More »