-5.5 C
Toronto
Tuesday, March 3, 2026
spot_img
Homeਭਾਰਤਸ਼ਰਦ ਪਵਾਰ ਨੂੰ ਹਟਾ ਕੇ ਅਜੀਤ ਪਵਾਰ ਐਨ.ਸੀ.ਪੀ. ਦੇ ਪ੍ਰਧਾਨ ਬਣੇ

ਸ਼ਰਦ ਪਵਾਰ ਨੂੰ ਹਟਾ ਕੇ ਅਜੀਤ ਪਵਾਰ ਐਨ.ਸੀ.ਪੀ. ਦੇ ਪ੍ਰਧਾਨ ਬਣੇ

ਕਿਹਾ : ਹੁਣ ਅਸ਼ੀਰਵਾਦ ਦੇਣ ਸ਼ਰਦ ਪਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਅਜੀਤ ਪਵਾਰ ਨੇ ਸ਼ਰਦ ਪਵਾਰ ਨੂੰ ਐਨਸੀਪੀ (ਰਾਸ਼ਟਰਵਾਦੀ ਕਾਂਗਰਸ ਪਾਰਟੀ) ਦੇ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਅਜੀਤ ਨੇ ਖੁਦ ਨੂੰੂ ਪਾਰਟੀ ਦਾ ਨਵਾਂ ਪ੍ਰਧਾਨ ਵੀ ਦੱਸਿਆ। ਪ੍ਰਫੁਲ ਪਟੇਲ ਨੇ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਬੁਲਾਈ ਸੀ, ਉਸੇ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਇਸੇ ਦੌਰਾਨ ਅਜੀਤ ਗਰੁੱਪ ਨੇ ਚੋਣ ਕਮਿਸ਼ਨ ਨੂੰ ਐਨ.ਸੀ.ਪੀ. ਅਤੇ ਉਸਦੇ ਚੋਣ ਨਿਸ਼ਾਨ ਘੜੀ ’ਤੇ ਆਪਣਾ ਦਾਅਵਾ ਜਤਾਉਂਦੇ ਹੋਏ ਇਕ ਪੱਤਰ ਵੀ ਭੇਜਿਆ ਹੈ। ਉਧਰ ਦੂਜੇ ਪਾਸੇ ਸ਼ਰਦ ਗਰੁੱਪ ਦੇ ਮਹਰਾਸ਼ਟਰ ਸੂਬੇ ਦੇ ਪ੍ਰਧਾਨ ਜੈਅੰਤ ਪਾਟਿਲ ਨੇ ਅਜੀਤ ਪਵਾਰ ਸਣੇ 9 ਵਿਧਾਇਕਾਂ ਨੂੰ ਆਯੋਗ ਐਲਾਨਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਅਜੀਤ ਪਵਾਰ ਨੇ ਸ਼ਰਦ ਪਵਾਰ ਦੀ ਉਮਰ ’ਤੇ ਵੀ ਤਨਜ਼ ਕਸਿਆ ਅਤੇ ਕਿਹਾ ਕਿ ਸ਼ਰਦ ਪਵਾਰ ਜੀ ਹੁਣ ਤੁਸੀਂ ਅਸ਼ੀਰਵਾਦ ਦਿਓ। ਇਸਦੇ ਚੱਲਦਿਆਂ ਸ਼ਰਦ ਪਵਾਰ ਨੇ ਵੀ ਅਜੀਤ ਪਵਾਰ ਨੂੰ ਖੋਟਾ ਸਿੱਕਾ ਦੱਸਿਆ ਹੈ।

 

RELATED ARTICLES
POPULAR POSTS