-9.7 C
Toronto
Sunday, January 18, 2026
spot_img
Homeਹਫ਼ਤਾਵਾਰੀ ਫੇਰੀ'ਪਰਵਾਸੀ ਰੇਡੀਓ' ਹੋਇਆ 16 ਸਾਲ ਦਾ, ਪਰਵਾਸੀ ਟੀਵੀ ਦਾ ਹੋਇਆ ਜਨਮ ਅਤੇ...

‘ਪਰਵਾਸੀ ਰੇਡੀਓ’ ਹੋਇਆ 16 ਸਾਲ ਦਾ, ਪਰਵਾਸੀ ਟੀਵੀ ਦਾ ਹੋਇਆ ਜਨਮ ਅਤੇ ਪਰਵਾਸੀ ਗਰੁੱਪ ਨੂੰ ਮਿਲਿਆ ਨਵਾਂ ਘਰ, ਦੇਸ਼-ਵਿਦੇਸ਼ ਤੋਂ ਮਿਲੀਆਂ ਵਧਾਈਆਂ

ਮਿਸੀਸਾਗਾ/ਪਰਵਾਸੀ ਬਿਊਰੋ : ਲੰਘੇ ਐਤਵਾਰ ਨੂੰ ਅਦਾਰਾ ਪਰਵਾਸੀ ਦੇ ਨਵੇਂ ਦਫ਼ਤਰ ਵਿੱਚ ਪਰਵਾਸੀ ਰੇਡਿਓ ਦੇ 16 ਸਾਲ ਦੇ ਸਫ਼ਰ ਦੇ ਮੁਕੰਮਲ ਹੋਣ ‘ਤੇ ਅਤੇ ਪਰਵਾਸੀ ਟੈਲੀਵੀਜ਼ਨ ਦੀ ਸ਼ੁਰੂਆਤ ਕਰਨ ਅਤੇ ਸ਼੍ਰੀ ਨਨਕਾਨਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਤੋਂ ਕੀਰਤਨ ਪ੍ਰਸਾਰਣ ਦੀ ਸ਼ੁਰੂਆਤ ਕਰਨ ਮੌਕੇ ਆਯੋਜਤ ਕੀਤੇ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਕਈ ਅਹਿਮ ਹਸਤੀਆਂ ਨੇ ਹਿੱਸਾ ਲਿਆ।
ਇਸ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਪਰਵਾਸੀ ਟੀ ਵੀ ‘ਤੇ ਕੀਤਾ ਗਿਆ। ਜਿੱਥੇ ਕੈਨੇਡਾ ਤੋਂ ਫੈਮਿਲੀ ਅਤੇ ਚਿਲਡਰਨ ਮੰਤਰੀ ਅਹਿਮਦ ਹੁਸੈਨ ਮੁੱਖ ਮਹਿਮਾਨ ਸਨ, ਉਥੇ ਟੋਰਾਂਟੋ ਦੇ ਭਾਰਤੀ ਦੂਤਾਵਾਸ ਦੇ ਮੁਖੀ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਵੀ ਗੈਸਟ ਆਫ ਆਨਰ ਵਜੋਂ ਪਧਾਰੇ।
ਹੋਰਨਾਂ ਅਹਿਮ ਹਸਤੀਆਂ ਵਿੱਚ ਫੈਡਰਲ ਐਨ ਡੀ ਪੀ ਲੀਡਰ ਜਗਮੀਤ ਸਿੰਘ, ਪ੍ਰੋਵਿੰਸ਼ਿਅਲ ਐਨ ਡੀ ਪੀ ਲੀਡਰ ਐਂਡਰੀਆ ਹਾਰਵਥ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਐਮ ਪੀਜ਼ ਵਿੱਚੋਂ ਰੂਬੀ ਸਹੋਤਾ, ਰਮੇਸ਼ਵਰ ਸੰਘਾ, ਸੋਨੀਆ ਸਿੱਧੂ, ਕ੍ਰਿਸਟੀਡੰਕਨ, ਮਨਿੰਦਰ ਸਿੱਧੂ ਹਾਜ਼ਰ ਸਨ। ਓਨਟਾਰੀਓ ਦੇ ਛੋਟੇ ਕਾਰੋਬਾਰਾਂ ਦੇ ਮੰਤਰੀ ਪ੍ਰਭਮੀਤ ਸਰਕਾਰੀਆ, ਦੀਪਕ ਆਨੰਦ, ਨੀਨਾ ਤਾਂਗੜੀ, ਕੈਵਿਨ ਯਾਰਡ (ਸਾਰੇ ਐਮ ਪੀ ਪੀ) ਵੀ ਹਾਜ਼ਰ ਸਨ। ਫੈਡਰਲ ਮੰਤਰੀ ਅਨੀਤਾ ਆਨੰਦ ਨੇ ਔਟਵਾ ਤੋਂ ਅਤੇ ਓਨਟਾਰੀਓ ਲਿਬਰਲ ਪਾਰਟੀ ਦੇ ਲੀਡਰ ਸਟੀਵਨ ਡੈਲਡੂਕਾ ਨੇ ਵੀ ਆਪਣੇ ਵਿਸ਼ੇਸ਼ ਸੰਦੇਸ਼ ਵੀਡੀਓ ਰਾਹੀਂ ਭੇਜੇ। ਕਮਿਉਨਿਟੀ ਵਿੱਚ ਪ੍ਰਸਿੱਧ ਸਖ਼ਸ਼ੀਅਤ ਅਤੇ ਰੈਪਟਰਸ ਦੇਸੁੋਰਫੈਨਨਵ ਭਾਟੀਆ ਨੇ ਵੀ ਫੋਨ ਕਾਲ ਕਰਕੇ ਲਾਈਵ ਸ਼ੌਅ ਵਿੱਚ ਆਪਣੀ ਹਾਜ਼ਰੀ ਲਗਵਾਈ। ਇਸੇ ਤਰ੍ਹਾਂ ਪੀਲ ਪੁਲਿਸ ਬੋਰਡ ਦੇ ਚੇਅਰ ਰੌਨ ਚੱਠਾ ਵੀ ਪਹੁੰਚੇ। ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਨੇ ਭਾਰਤ ਅਤੇ ਹੋਰਨਾਂ ਮੁਲਕਾਂ ਤੋਂ ਵੀਡੀਓ ਰਾਹੀਂ ਆਪਣੇ ਸੰਦੇਸ਼ ਭੇਜੇ। ਜਿਨ੍ਹਾਂ ਵਿੱਚ ਧਰਮਿੰਦਰ, ਮਿਲਖਾ ਸਿੰਘ, ਕਿਰਨ ਬੇਦੀ, ਸੋਨੂ ਸੂਦ, ਸੁਨੀਲ ਗਰੋਵਰ, ਜਿੰਮੀ ਸ਼ੇਰਗਿੱਲ, ਪ੍ਰੇਮ ਚੋਪੜਾ, ਗੁਰਪ੍ਰੀਤ ਘੁੱਗੀ, ਬੀਨੂ ਢਿੱਲੋਂ, ਰਣਬੀਰ ਰਾਣਾ, ਕਰਮਜੀਤ ਅਨਮੋਲ, ਰਣਜੀਤ ਬਾਵਾ, ਭਾਰਤੀ ਸਿੰਘ, ਸੁਦੇਸ਼ ਲਹਿਰੀ ਅਤੇ ਪਾਕਿਸਤਾਨ ਤੋਂ ਨਸੀਮ ਵਿੱਕੀ ਸਮੇਤ ਕਈ ਹੋਰ ਹਸਤੀਆਂ ਵੀ ਸ਼ਾਮਲ ਹਨ। ਜਿਹੜੇ ਲੋਕ ਪਰਵਾਸੀ ਦੇ ਨਵੇਂ ਦਫ਼ਤਰ ਵਿੱਚ ਪਹੁੰਚੇ ਜਾਂ ਜਿਨ੍ਹਾਂ ਨੇ ਵੀ ਫੋਨ ਰਾਹੀਂ ਵਧਾਈਆਂ ਦਿੱਤੀਆਂ, ਅਸੀਂ ਉਨ੍ਹਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ।
ਪਰਵਾਸੀ ਦਾ ਨਵਾਂ ਦਫਤਰ 2975 ਡਰਿਊਰੋਡ (ਦੂਸਰੀ ਮੰਜ਼ਿਲ), ਮਾਲਟਨ ਦੇ ਵਿੱਚ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਬਿਲਕੁਲ ਸਾਹਮਣੇ ਹੈ। ਫੋਨ ਨੰਬਰ ਪੁਰਾਣਾ ਹੀ ਹੈ-905-673-0600

RELATED ARTICLES
POPULAR POSTS