22.4 C
Toronto
Saturday, August 15, 2026
spot_img
Homeਭਾਰਤਮਨਪ੍ਰੀਤ ਬਾਦਲ ਨੇ ਕੀਤਾ ਦਾਅਵਾ

ਮਨਪ੍ਰੀਤ ਬਾਦਲ ਨੇ ਕੀਤਾ ਦਾਅਵਾ

ਮਨਪ੍ਰੀਤ ਬਾਦਲ ਨੇ ਕੀਤਾ ਦਾਅਵਾ2019 ‘ਚ ਯੂ.ਪੀ.ਏ. ਦੀ ਸਰਕਾਰ ਬਣੀ ਤਾਂ ਨਵਾਂ ਜੀ ਐਸ ਟੀ ਲਿਆਵਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੋਦੀ ਸਰਕਾਰ ਵੱਲੋਂ ਲਾਏ ਗਏ ਵਸਤੂ ਤੇ ਸੇਵਾ ਕਰ ਨੂੰ ਰੱਦ ਕਰਦਿਆਂ ਕਾਂਗਰਸ ਵਲੋਂ ਆਪਣਾ ਨਵਾਂ ਜੀਐਸਟੀ ਕਰ ਲਿਆਉਣ ਦਾ ਐਲਾਨ ਕੀਤਾ ਹੈ। ਮਨਪ੍ਰੀਤ ਬਾਦਲ ਨੇ ਦਿੱਲੀ ਵਿਚ ਕਿਹਾ ਕਿ ਮੌਜੂਦਾ ਜੀ ਐਸ ਟੀ ਬਹੁਤ ਹੀ ਮੁਸ਼ਕਲਾਂ ਭਰਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 2019 ਵਿਚ ਯੂਪੀਏ ਦੀ ਸਰਕਾਰ ਬਣਦੀ ਹੈ ਤਾਂ ਉਹ ਨਵਾਂ ਜੀਐਸਟੀ ਲੈ ਕੇ ਆਉਣਗੇ। ਮਨਪ੍ਰੀਤ ਬਾਦਲ ਨੇ ਇਸ ਨੂੰ ਜੀਐਸਟੀ-2 ਦਾ ਨਾਂ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਜੀਐਸਟੀ ਤੋਂ ਲੋਕਾਂ ਨੂੰ ਬੇਹੱਦ ਸਮੱਸਿਆਵਾਂ ਹਨ ਜਦਕਿ ਉਨ੍ਹਾਂ ਦਾ ਜੀਐਸਟੀ ਦੇਸ਼ ਦੀ ਅਰਥ ਵਿਵਸਥਾ ਨੂੰ ਬਦਲ ਕੇ ਰੱਖ ਦੇਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੀਐਸਟੀ-2 ਲੋਕਾਂ ਲਈ ਸਹੂਲਤ ਵਾਲਾ ਹੋਵੇਗਾ।

RELATED ARTICLES
POPULAR POSTS