9.1 C
Toronto
Thursday, October 15, 2026
spot_img
Homeਹਫ਼ਤਾਵਾਰੀ ਫੇਰੀਹੁਣ ਵਿਦੇਸ਼ੀ ਅਦਾਲਤਾਂ ਵਾਂਗ ਭਾਰਤੀ ਕੋਰਟ 'ਚ ਵੀ ਲੱਗਣਗੇ ਸੀਸੀ ਟੀਵੀ ਕੈਮਰੇ

ਹੁਣ ਵਿਦੇਸ਼ੀ ਅਦਾਲਤਾਂ ਵਾਂਗ ਭਾਰਤੀ ਕੋਰਟ ‘ਚ ਵੀ ਲੱਗਣਗੇ ਸੀਸੀ ਟੀਵੀ ਕੈਮਰੇ

ਹੁਣ ਵਿਦੇਸ਼ੀ ਅਦਾਲਤਾਂ ਵਾਂਗ ਭਾਰਤੀ ਕੋਰਟ ‘ਚ ਵੀ ਲੱਗਣਗੇ ਸੀਸੀ ਟੀਵੀ ਕੈਮਰੇਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਸਾਰੀਆਂ ਅਦਾਲਤਾਂ ਵਿੱਚ ਸੀਸੀ ਟੀਵੀ ਕੈਮਰੇ ਲਾਏ ਜਾਣ। ਅਦਾਲਤ ਨੇ ਕੇਂਦਰ ਸਰਕਾਰ ਤੋਂ ਰਿਪੋਰਟ ਮੰਗਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਕਾਫੀ ਪਹਿਲਾਂ ਤੋਂ ਇਹ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ ਤੇ ਭਾਰਤ ਵਿੱਚ ਇਸ ਕੰਮ ਵਿੱਚ ਪ੍ਰੇਸ਼ਾਨੀ ਕਿਉਂ ਹੈ। ਜਸਟਿਸ ਏ ਕੇ ਗੋਇਲ ਅਤੇ ਯੂ ਯੂ ਲਲਿਤ ਦੇ ਬੈਂਚ ਨੇ ਕਿਹਾ ਕਿ ਸੀਸੀ ਟੀਵੀ ਕੈਮਰਿਆਂ ਨਾਲ ਕੋਰਟ ਰੂਮ ਦੀ ਕਾਰਵਾਈ ਦੀ ਆਡੀਓ ਰਿਕਾਰਡਿੰਗ ਹੋਣੀ ਚਾਹੀਦੀ ਹੈ, ਪਰ ਇਨ੍ਹਾਂ ਦੀ ਫੁਟੇਜ ਆਰਟੀਆਈ ਦੇ ਘੇਰੇ ਤੋਂ ਬਾਹਰ ਰੱਖੀ ਜਾਵੇਗੀ। ਸਬੰਧਤ ਅਦਾਲਤ ਦੀ ਇਜਾਜ਼ਤ ਦੇ ਬਗੈਰ ਕੋਈ ਵੀ ਉਸ ਰਿਕਾਰਡਿੰਗ ਨੂੰ ਹਾਸਲ ਨਹੀਂ ਕਰ ਸਕੇਗਾ। ਬੈਂਚ ਨੇ ਕਿਹਾ ਕਿ ਇਹ ਕਾਰਵਾਈ ਜਨ ਹਿੱਤ ਵਿੱਚ ਹੈ।

 

RELATED ARTICLES
POPULAR POSTS