ਪੰਜਾਂ ਦਰਿਆਵਾਂ ਦੇ ਰਾਖੇ ਕਹਾਉਣਵਾਲੇ ਪੰਜਾਬੀਆਂ ਦੀਪਾਣੀ ਪੱਖੋਂ ਸਥਿਤੀਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੇਕਰਸਰਕਾਰ ਤੇ ਲੋਕ ਇਸ ਸਬੰਧੀ ਗੰਭੀਰਨਾ ਹੋਏ ਤਾਂ ਇਕ ਦਿਨ ਅਜਿਹਾ ਵੀ ਆ ਸਕਦਾ ਹੈ ਜਦੋਂ ਪੰਜਾਂ ਦਰਿਆਵਾਂ ਦੇ ਰਾਖੇ ਪੰਜਾਬੀਆਂ ਨੂੰ ਪਾਣੀ ਤੋਂ ਹੱਥ ਧੋਣੇ ਪੈਸਕਦੇ ਹਨ।ਪਾਣੀਦੀ ਹੋ ਰਹੀਬੇਲੋੜੀਵਰਤੋਂ ਕਾਰਨਹਰਸਾਲਪੰਜਾਬਵਿਚਧਰਤੀਹੇਠਲਾਪਾਣੀਲਗਭਗ 50 ਤੋਂ 55 ਸੈਂਟੀਮੀਟਰ ਡੂੰਘਾ ਹੋ ਰਿਹਾ ਹੈ, ਜੋ ਆਉਣਵਾਲੇ ਕੁਝ ਸਾਲਾਂ ਵਿਚ ਗੰਭੀਰਰੂਪਧਾਰਨਕਰਸਕਦਾ ਹੈ। ਇਸ ਦੇ ਨਾਲਪਾਣੀ ਦੇ ਦੂਸ਼ਿਤਹੋਣਦੀ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀਹੈ।ਧਰਤੀਹੇਠਲਾਪਾਣੀ 200 ਤੋਂ 300 ਫੁੱਟ ਡੂੰਘਾ ਹੋ ਚੁੱਕਾ ਹੈ। ਲੁਧਿਆਣਾਵਰਗੇ ਸਨਅਤੀਸ਼ਹਿਰਵਿਚਫੈਕਟਰੀਆਂ ਤੇ ਕਾਰਖਾਨੇਦਾਰਸਮਾਨ ਨੂੰ ਸਾਫਕਰਨਲਈ ਲੱਖਾਂ ਲੀਟਰਪਾਣੀਬਰਬਾਦਕਰਰਹੇ ਹਨ।ਧਰਤੀਦੀ ਹਿੱਕ ਵਿਚੋਂ ਜਿੰਨਾਪਾਣੀ ਕੱਢਿਆ ਜਾ ਰਿਹਾਓਨਾਪਾਣੀਵਾਪਸਨਹੀਂ ਜਾ ਰਿਹਾ।
ਪੰਜਾਬਵਿਚਤਕਰੀਬਨ 15 ਲੱਖ ਟਿਊਬਵੈੱਲਹਨ। ਇਹ ਗਿਣਤੀ 1970 ਤੋਂ ਅੱਠ ਗੁਣਾ ਵੱਧ ਹੈ। ਧਰਤੀਹੇਠ ਜਾ ਰਹੇ ਪਾਣੀਨਾਲੋਂ ਕਿਤੇ ਵੱਧ ਪਾਣੀ ਇਸ ਵਿੱਚੋਂ ਕੱਢਿਆ ਜਾ ਰਿਹਾ ਹੈ। ਇਸ ਲਈਪੰਜਾਬ ਦੇ 75 ਫ਼ੀਸਦੀਬਲਾਕਾਂ ਵਿਚ ਜ਼ਮੀਨਹੇਠਲਾਪਾਣੀਭਿਆਨਕ ਹੱਦ ਤੱਕ ਘੱਟ ਹੈ ਅਤੇ ਇਨ੍ਹਾਂ ਨੂੰ ‘ਅਤਿਸ਼ੋਸ਼ਿਤ’ ਜਾਂ ‘ਡਾਰਕ ਜ਼ੋਨ’ਦਾਨਾਂਅ ਦਿੱਤਾ ਗਿਆ ਹੈ। 1970ਵਿਆਂ ਵਿਚਪੰਜਾਬ ਦੇ ਸਿਰਫ਼ 3 ਫ਼ੀਸਦੀਖੇਤਰਵਿਚ ਜ਼ਮੀਨਹੇਠਲੇ ਪਾਣੀਦਾ ਪੱਧਰ ਦਸਮੀਟਰ ਤੋਂ ਹੇਠਾਂ ਸੀ ਜੋ 2015 ਵਿਚ ਵੱਧ ਕੇ 86 ਫ਼ੀਸਦੀ ਹੋ ਗਿਆ। ਇਹ ਪੇਸ਼ੀਨਗੋਈਆਂ ਹਨ ਕਿ 2025 ਤੱਕ ਸੂਬੇ ਦੇ 90 ਫ਼ੀਸਦੀਖੇਤਰਵਿਚਧਰਤੀਹੇਠਲੇ ਪਾਣੀਦਾ ਪੱਧਰ ਦਸਮੀਟਰ ਤੋਂ ਹੇਠਾਂ ਹੋ ਜਾਵੇਗਾ।
ਗਲੇਸ਼ੀਅਰਾਂ ਤੋਂ ਨਿਕਲਣਵਾਲਾ ਪਵਿੱਤਰ ਪਾਣੀਵੀਦਰਿਆਵਾਂ ‘ਚ ਸਨਅਤਾਂ ਦੇ ਰਸਾਇਣਿਕਤਰਲ ਦੇ ਨਿਕਾਸਦੀਮਾਰਕਾਰਨ ਜ਼ਹਿਰੀਲਾ ਹੋ ਰਿਹਾ ਹੈ। ਇਕ ਅਨੁਮਾਨ ਮੁਤਾਬਕ ਰੋਜ਼ਾਨਾ 1 ਹਜ਼ਾਰ 44 ਮਿਲੀਅਨਲੀਟਰਪ੍ਰਦੂਸ਼ਿਤਪਾਣੀਸਤਿਲੁਜਅਤੇ ਬਿਆਸਦਰਿਆਵਿਚ ਸੁੱਟਿਆ ਜਾ ਰਿਹਾ ਹੈ। ਇਹ ਪਾਣੀ ਬੁੱਢਾ ਨਾਲਾ, ਚਿੱਟੀ ਅਤੇ ਕਾਲੀਵੇਈਂ, ਕਾਲਾ ਸੰਘਿਆ ਡਰੇਨ, ਕਿਰਨਨਾਲਾ, ਚੱਕੀ ਨਦੀ, ਸਾਕੀ ਨਾਲਾਆਦਿ ਤੋਂ ਸਿੱਧਾ ਸਤਿਲੁਜਅਤੇ ਬਿਆਸਵਿਚ ਆ ਰਿਹਾ ਹੈ। ਇਹ ਪਾਣੀ ਪੰਜਾਬ ਦੇ ਮਾਲਵਾਖੇਤਰਵਿਚ ਪਹੁੰਚ ਕੇ ਕੈਂਸਰਦੀਫ਼ਸਲਪੈਦਾਕਰਰਿਹਾ ਹੈ। ਉਤਰੀਭਾਰਤਦਾਸਭ ਤੋਂ ਵੱਡਾ ਵੇਟਲੈਂਡਹਰੀਕੇ ਪੱਤਣ, ਜੋ ਕਿ ਬਿਆਸਅਤੇ ਸਤਿਲੁਜਦਰਿਆਵਾਂ ਦੀਆਂ ਹੇਠਲੀਆਂ ਧਾਰਾਵਾਂ ‘ਤੇ ਨਿਰਭਰ ਹੈ, ਇਥੋਂ ਦਾਪਾਣੀਵੀਪ੍ਰਦੂਸ਼ਿਤ ਹੋ ਚੁੱਕਾ ਹੈ। ਹਰੀਕੇ ਪੱਤਣ ਅਤੇ ਹੁਸੈਨੀਵਾਲਾਹੈਡਵਰਕਸ ਤੋਂ ਪ੍ਰਦੂਸ਼ਿਤ ਹੋ ਚੁੱਕਾ ਪਾਣੀਨਹਿਰਾਂ ਰਾਹੀਂ ਬਾਕੀ ਪੰਜਾਬ ਅਤੇ ਹੋਰਥਾਵਾਂ ‘ਤੇ ਸਿੰਜਾਈ ਲਈਭੇਜਿਆਜਾਂਦਾ ਹੈ। ਜੇਕਰਪੰਜਾਬ ਨੇ ਇਸ ਗੰਭੀਰਸੰਕਟ ਵੱਲ ਛੇਤੀਧਿਆਨਨਾ ਦਿੱਤਾ ਤਾਂ ਬਹੁਤਛੇਤੀਹਰਿਆ-ਭਰਿਆਪੰਜਾਬ ਇਕ ਦਿਨਮਾਰੂਥਲਵਿਚਬਦਲਜਾਵੇਗਾ।
ਜਲਸੰਕਟਦਾ ਹੱਲ ਕੱਢਣ ਲਈਪੰਜਾਬ ਨੂੰ ਇਜ਼ਰਾਈਲ ਤੋਂ ਪ੍ਰੇਰਨਾਲੈਣੀਚਾਹੀਦੀ ਹੈ। ਪਾਣੀਦੀਸਾਂਭ-ਸੰਭਾਲਅਤੇ ਸੁਚੱਜੀ ਵਰਤੋਂ ਲਈਇਜ਼ਰਾਈਲਦੁਨੀਆਵਿਚਸਭ ਤੋਂ ਮੋਹਰੀਮੁਲਕ ਹੈ। ਇਸ ਅਰਧਮਾਰੂਥਲੀਦੇਸ਼ਵਿਚ ਕੋਈ ਵੱਡਾ ਦਰਿਆਵੀਨਹੀਂ ਹੈ ਤੇ ਮੀਂਹਵੀਬਹੁਤ ਘੱਟ ਪੈਂਦਾ ਹੈ। ਇਕ ਦਹਾਕਾਪਹਿਲਾਂ ਤੱਕ ਇਜ਼ਰਾਈਲਵਿਚਪਾਣੀਦੀਭਾਰੀ ਕਿੱਲਤ ਸੀ। ਪਾਣੀਸਬੰਧੀਲੋਕਾਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ। ਘਰਾਂ ਵਿਚਜ਼ਿਆਦਾਪਾਣੀਵਰਤਣ, ਬਗੀਚੇ ਸਿੰਜਣ, ਸਵਿਮਿੰਗ ਪੂਲਭਰਨ, ਕਾਰਾਂ ਧੋਣਅਤੇ ਪਾਈਪਲੀਕਹੋਣਆਦਿ’ਤੇ ਭਾਰੀ ਜ਼ੁਰਮਾਨੇ ਲਗਾਏ ਜਾਂਦੇ ਸਨ। ਖੇਤੀਬਾੜੀਲਈਬਹੁਤ ਘੱਟ ਪਾਣੀਵਰਤਿਆਜਾਂਦਾ ਸੀ। ਪਰਹੁਣ ਉਸ ਦੇਸ਼ਵਿਚਪਾਣੀਦੀ ਕੋਈ ਕਮੀਨਹੀਂ ਹੈ। ਹੁਣਇਜ਼ਰਾਈਲਦਾ 60 ਫ਼ੀਸਦੀਪੀਣ ਯੋਗ ਪਾਣੀਸਮੁੰਦਰ ਤੋਂ ਪ੍ਰਾਪਤਕੀਤਾਜਾਂਦਾ ਹੈ।
ਇਜ਼ਰਾਈਲਵਿਚ 2005 ਤੋਂ ਲੈ ਕੇ 2012 ਤੱਕ ਭਿਆਨਕ ਸੋਕਾ ਪਿਆ ਸੀ ਜਿਸ ਨੇ ਇਸ ਮੁਲਕ ਨੂੰ ਗ਼ੈਰ-ਰਵਾਇਤੀਤਰੀਕੇ ਅਪਣਾ ਕੇ ਪਾਣੀਦਾਪ੍ਰਬੰਧਕਰਨਲਈਪ੍ਰੇਰਿਤਕੀਤਾ। ਹੋਰ ਕਿਸੇ ਪਾਸੇ ਤੋਂ ਪਾਣੀਨਾਮਿਲਦਾਵੇਖ ਕੇ ਇਜ਼ਰਾਈਲ ਨੇ ਸਮੁੰਦਰਦਾਨਮਕੀਨਪਾਣੀਸਾਫ਼ਕਰਨ ਦੇ ਪ੍ਰਾਜੈਕਟਲਾਉਣੇ ਸ਼ੁਰੂ ਕਰ ਦਿੱਤੇ। ਹੁਣ ਤੱਕ ਚਾਰਪਲਾਂਟਚਾਲੂ ਕੀਤੇ ਜਾ ਚੁੱਕੇ ਹਨ ਤੇ ਪੰਜਵਾਂ 2020 ਤੱਕ ਚੱਲ ਪਵੇਗਾ। ਇਨ੍ਹਾਂ ਪਲਾਂਟਾਂ ਦੁਆਰਾ 200 ਕਰੋੜ ਗੈਲਨਪਾਣੀਸਾਲਾਨਾਸਾਫ਼ਕੀਤਾ ਜਾ ਰਿਹਾ ਹੈ। ਸਮੁੰਦਰੀਪਾਣੀ ਨੂੰ ਇਨ੍ਹਾਂ ਪਲਾਂਟਾਂ ਵਿਚ ਖਿੱਚ ਕੇ ਬਹੁਤ ਵੱਡੇ ਆਰ.ਓ. ਸਿਸਟਮਦੁਆਰਾਲੂਣਅਤੇ ਹੋਰਹਾਨੀਕਾਰਕਖਣਿਜ ਅਲੱਗ ਕਰਕੇ ਸਾਫ਼ਪਾਣੀਇਨਸਾਨੀਵਰਤੋਂ ਲਈਭੇਜ ਦਿੱਤਾ ਜਾਂਦਾ ਹੈ। ਇਸ ਕਿਰਿਆਦੁਆਰਾਧਰਤੀਵਿਚੋਂ ਪਾਣੀ ਖਿੱਚਣ ਜਾਂ ਬਰਸਾਤੀਪਾਣੀ ਨੂੰ ਸਟੋਰਕਰਨਨਾਲੋਂ ਖ਼ਰਚਥੋੜ੍ਹਾਜ਼ਿਆਦਾ ਆਉਂਦਾ ਹੈ ਪਰ ਇਸ ਦਾਫ਼ਾਇਦਾ ਇਹ ਹੈ ਕਿ ਸਮੁੰਦਰੀਪਾਣੀਕਦੀਵੀਖ਼ਤਮਨਹੀਂ ਹੋ ਸਕਦਾ। ਸਗੋਂ ਗਲੋਬਲਵਾਰਮਿੰਗ ਕਾਰਨਧਰੁਵਾਂ ਦੀਬਰਫ਼ਪਿਘਲਣਕਾਰਨਹਰਸਾਲਸਮੁੰਦਰਦਾ ਪੱਧਰ ਵੱਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾਇਜ਼ਰਾਈਲਸੀਵਰੇਜ਼ ਦੇ ਪਾਣੀ ਨੂੰ ਸਾਫ਼ਕਰਕੇ ਖੇਤੀਲਈਵਰਤਣਵਿਚਵੀਸੰਸਾਰਦਾਨੰਬਰ ਇਕ ਦੇਸ਼ਬਣ ਕੇ ਉੱਭਰਿਆ ਹੈ। ਇਹ 90 ਫ਼ੀਸਦੀ ਗੰਦੇ ਪਾਣੀ ਨੂੰ ਸੋਧ ਕੇ ਦੁਬਾਰਾਖੇਤੀਬਾੜੀਲਈਵਰਤਦਾ ਹੈ। ਪਹਿਲਾਂ ਇਜ਼ਰਾਈਲਵਿਚਪੀਣਵਾਲਾਪਾਣੀਪਹਾੜਾਂ-ਝੀਲਾਂ ਤੋਂ ਤੱਟਵਰਤੀ ਖੁਸ਼ਕਸ਼ਹਿਰਾਂ ਨੂੰ ਭੇਜਿਆਜਾਂਦਾ ਸੀ, ਪਰਹੁਣਸਮੁੰਦਰਕੰਢੇ ਦੇ ਪਲਾਂਟਾਂ ਤੋਂ ਵਾਧੂ ਪਾਣੀਪਹਾੜੀਸ਼ਹਿਰਾਂ ਵੱਲ ਭੇਜਿਆ ਜਾ ਰਿਹਾ ਹੈ।
ਭਾਰਤ ਦੇ ਗਲੇਸ਼ੀਅਰਖੁਰਦੇ ਜਾ ਰਹੇ ਹਨ, ਮੀਂਹਹਰਸਾਲ ਘੱਟ ਹੋ ਰਿਹਾ ਹੈ ਤੇ ਦਰਿਆਵਾਂ ਵਿਚਪਾਣੀਦਾਵਹਾਅਨਿਰੰਤਰਘਟਦਾ ਜਾ ਰਿਹਾ ਹੈ। ਇਸ ਤੋਂ ਇਲਾਵਾਧਰਤੀਹੇਠਲਾਪਾਣੀਲਗਾਤਾਰ ਹੋ ਰਹੀਭਿਆਨਕਦੁਰਵਰਤੋਂ ਕਾਰਨ ਕੁਝ ਸਾਲਾਂ ਵਿਚਖ਼ਤਮ ਹੋ ਜਾਵੇਗਾ। ਪੰਜਾਬ ਨੂੰ ਪਾਣੀ ਦੇ ਮਾਮਲੇ ‘ਚ ਆਪਣੀ ਗੰਭੀਰਸਥਿਤੀ ਨੂੰ ਦੇਖਦਿਆਂ ਇਜ਼ਰਾਈਲਵਰਗੇ ਦੇਸ਼ ਤੋਂ ਸਬਕਲੈ ਕੇ ਫੌਰੀ ਤੌਰ ‘ਤੇ ਪਾਣੀਦੀਸਾਂਭ-ਸੰਭਾਲਲਈਲੋੜੀਂਦੇ ਅਤੇ ਯੋਗ ਉਪਰਾਲੇ ਕਰਨੇ ਚਾਹੀਦੇ ਹਨ।ਝੋਨੇ ਦੀਫ਼ਸਲਪੰਜਾਬਵਿਚਧਰਤੀਹੇਠਲਾਪਾਣੀਨਿਚੋੜਰਹੀ ਹੈ। ਪੰਜਾਬ ਨੂੰ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰਨਿਕਲਣਾਪਵੇਗਾ। ਪੰਜਾਬ ਦੇ ਜ਼ਹਿਰੀਲੇ ਹੋ ਰਹੇ ਦਰਿਆਵਾਂ ਦੇ ਪਾਣੀਦੀ ਸਵੱਛਤਾ ਦੇ ਲਈ ਉਪਰਾਲੇ ਕਰਨੇ ਚਾਹੀਦੇ ਹਨ।ਸੀਵਰੇਜ਼ ਦੇ ਜਲ ਨੂੰ ਸ਼ੁੱਧ ਕਰਕੇ ਖੇਤੀਬਾੜੀਲਈਵਰਤਣਲਈਸਰਕਾਰ ਨੂੰ ਯਤਨਕਰਨੇ ਚਾਹੀਦੇ ਹਨ। ਉਦਯੋਗਾਂ ਵਿਚੋਂ ਨਿਕਲਦੇ ਜ਼ਹਿਰੀਲੇ ਪਾਣੀ ਨੂੰ ਸ਼ੁੱਧ ਕਰਨਲਈ ਉਦਯੋਗਪਤੀਆਂ ਨੂੰ ਪਾਬੰਦ ਬਣਾਉਣਾ ਚਾਹੀਦਾਹੈ।ਪੰਜਾਬਸਰਕਾਰ, ਪੰਜਾਬ ਦੇ ਲੋਕਾਂ ਤੇ ਵਾਤਾਵਰਨਪ੍ਰੇਮੀਆਂ ਨੂੰ ਰਲ-ਮਿਲ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸੁਹਿਰਦ ਹੋਣਾਪਵੇਗਾ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …