14.1 C
Toronto
Wednesday, September 30, 2026
spot_img
HomeਕੈਨੇਡਾFrontਭਾਰਤ ਭਰ ਵਿਚ 2 ਤੋਂ 8 ਅਕਤੂਬਰ ਤੱਕ ਵਿਰੋਧੀ ਧਿਰਾਂ ਦੇ ਸੰਸਦ...

ਭਾਰਤ ਭਰ ਵਿਚ 2 ਤੋਂ 8 ਅਕਤੂਬਰ ਤੱਕ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਕਰਨਗੇ ਰੋਸ ਮਾਰਚ

ਭਾਰਤ ਭਰ ਵਿਚ 2 ਤੋਂ 8 ਅਕਤੂਬਰ ਤੱਕ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਕਰਨਗੇ ਰੋਸ ਮਾਰਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਕੌਨਸੀਟਿਊਸ਼ਨ ਕਲੱਬ ਵਿਚ ਅੱਜ ਬੁੱਧਵਾਰ ਨੂੰ ‘ਇੰਡੀਆ’ ਬਲਾਕ ਦੀ ਮੀਟਿੰਗ ਹੋਈ ਹੈ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੋਣ ਕਮਿਸ਼ਨ ਨੂੰ ਕਠਪੁਤਲੀ ਬਣਾ ਦਿੱਤਾ ਹੈ ਅਤੇ ਵੋਟ ਚੋਰੀ ਹੋ ਰਹੀ ਹੈ। ਖੜਗੇ ਨੇ ਕਿਹਾ ਕਿ ਇਸਦੇ ਖਿਲਾਫ ਕਾਂਗਰਸ ਪਾਰਟੀ 2 ਤੋਂ 8 ਅਕਤੂਬਰ ਤੱਕ ਦੇਸ਼ ਭਰ ਵਿਚ ਮਾਰਚ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਗਾਮੀ ਚੋਣਾਂ ਬੈਲੇਟ ਪੇਪਰ ਨਾਲ ਕਰਵਾਈਆਂ ਜਾਣ। ਬੈਠਕ ਦੌਰਾਨ ਸਪੈਸ਼ਲ ਇਨਟੈਨਸਿਵ ਰਿਵੀਜ਼ਨ (ਐਸ.ਆਈ.ਆਰ.), ਈ.ਵੀ.ਐਮ. ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਮੌਕੇ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨੇ ਵੋਟ ਚੋਰੀ ਕਰਕੇ ਬੰਗਾਲ ਵਿਚ ਲੁੱਟ ਕੀਤੀ। ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫਾ ਮੰਗਿਆ ਹੈ। ਦੱਸਣਯੋਗ ਹੈ ਕਿ ‘ਇੰਡੀਆ’ ਬਲਾਕ ਦੀ ਮੀਟਿੰਗ ਵਿਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਵਿਜੇ ਦੀ ਟੀ.ਵੀ.ਕੇ. ਅਤੇ ਐਮ.ਕੇ. ਸਟਾਲਿਨ ਦੀ ਡੀ.ਐਮ.ਕੇ. ਸ਼ਾਮਲ ਨਹੀਂ ਹੋਈ।

RELATED ARTICLES
POPULAR POSTS