18.7 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਹੈਲੀਫੈਕਸ ਵਿੱਚ ਭਾਰਤੀ ਨਾਗਰਿਕ ਨਾਲ ਨਸਲੀ ਵਿਤਕਰਾ

ਹੈਲੀਫੈਕਸ ਵਿੱਚ ਭਾਰਤੀ ਨਾਗਰਿਕ ਨਾਲ ਨਸਲੀ ਵਿਤਕਰਾ

ਹੈਲੀਫੈਕਸ ਵਿੱਚ ਭਾਰਤੀ ਨਾਗਰਿਕ ਨਾਲ ਨਸਲੀ ਵਿਤਕਰਾਸ਼ਾਲੂ ਸਾਜਨ ਦੀ ਕਾਰ ’ਤੇ ਹਮਲਾ ਅਤੇ ਬਦਸਲੂਕੀ
ਟੋਰਾਂਟੋ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਦੇ ਹੈਲੀਫੈਕਸ ਸ਼ਹਿਰ ਵਿੱਚ ਭਾਰਤੀ ਮੂਲ ਦੇ ਵਿਅਕਤੀ ਨਾਲ ਵਾਪਰੀ ਨਸਲੀ ਵਿਤਕਰੇ ਅਤੇ ਬਦਸਲੂਕੀ ਦੀ ਇਹ ਘਟਨਾ ਬੇਹੱਦ ਮੰਦਭਾਗੀ ਅਤੇ ਚਿੰਤਾਜਨਕ ਹੈ। ਸ਼ਾਲੂ ਸਾਜਨ ਨਾਲ ਵਾਪਰੇ ਇਸ ਹਾਦਸੇ ਨੇ ਸਿਰਫ਼ ਇੱਕ ਪਰਿਵਾਰ ਨੂੰ ਹੀ ਨਹੀਂ, ਸਗੋਂ ਸਮੁੱਚੇ ਪਰਵਾਸੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਹ ਘਟਨਾ ਸ਼ਨਿੱਚਰਵਾਰ ਦੁਪਹਿਰ ਦੀ ਹੈ ਜਦੋਂ ਸ਼ਾਲੂ ਸਾਜਨ ਡਾਊਨ ਟਾਊਨ ਹੈਲੀਫੈਕਸ ਦੀ ਲੋਅਰ ਵਾਟਰ ਸਟਰੀਟ ’ਤੇ ਆਪਣੀ ਕਾਰ ਪਾਰਕ ਕਰ ਰਹੇ ਸਨ। ਬੈਗ ਪਾਈਪ ਚੁੱਕੇ ਇੱਕ ਅਣਪਛਾਤੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੀ ਕਾਰ ਦੇ ਸਾਈਡ ਮਿਰਰ ਅਤੇ ਫਿਰ ਡਿੱਗੀ ’ਤੇ ਹਮਲਾ ਕੀਤਾ। ਜਦੋਂ ਪੀੜਤ ਨੇ ਇਸ ਹਰਕਤ ਦਾ ਵਿਰੋਧ ਕੀਤਾ, ਤਾਂ ਹਮਲਾਵਰ ਹੋਰ ਵੀ ਭੜਕ ਗਿਆ ਅਤੇ ਉਸ ਨੇ ‘‘ਆਪਣੇ ਦੇਸ਼ ਵਾਪਸ ਚਲੇ ਜਾਓ” ਵਰਗੀਆਂ ਨਸਲੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ’ਤੇ ਮੌਜੂਦ ਇੱਕ ਗਵਾਹ ਰੇਵੇਨ ਫੌਕਸ ਨੇ ਵੀ ਇਸ ਤਿੱਖੀ ਬਹਿਸ ਅਤੇ ਨਸਲੀ ਟਿੱਪਣੀਆਂ ਦੀ ਪੁਸ਼ਟੀ ਕੀਤੀ ਹੈ। ਹਾਲਾਤ ਇੰਨੇ ਤਣਾਅਪੂਰਨ ਹੋ ਗਏ ਸਨ ਕਿ ਜਦੋਂ ਸਾਜਨ ਨੇ ਪੁਲਿਸ ਨੂੰ ਫ਼ੋਨ ਕਰਨ ਲਈ ਮੋਬਾਈਲ ਕੱਢਿਆ, ਤਾਂ ਹਮਲਾਵਰ ਮੌਕੇ ਤੋਂ ਵਾਟਰ ਫ਼ਰੰਟ ਵੱਲ ਭੱਜ ਗਿਆ।
ਪੀੜਤ ਵੱਲੋਂ ਇਸ ਘਟਨਾ ਦੀ ਤਸਵੀਰ ਸਮੇਤ ਹੈਲੀਫੈਕਸ ਰਿਜਨਲ ਪੁਲਿਸ ਅਤੇ ਹੇਟ ਕ੍ਰਾਈਮ ਯੂਨਿਟ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਕਰ ਰਹੀ ਹੈ ਕਿ ਕੀ ਇਹ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਹੈ। ਸਾਜਨ ਦਾ ਸਪਸ਼ਟ ਤੌਰ ’ਤੇ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਚਾਹੁੰਦੇ ਹਨ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੂੰ ਅਜਿਹੇ ਅਪਮਾਨ ਦਾ ਸਾਹਮਣਾ ਨਾ ਕਰਨਾ ਪਵੇ।
ਇਸਦੇ ਨਾਲ ਹੀ, ਨੋਵਾ ਸਕੋਸ਼ੀਆ ਦੀ ਇੰਡੋ-ਕੈਨੇਡੀਅਨ ਐਸੋਸੀਏਸ਼ਨ ਨੇ ਵੀ ਇਸ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਸਲੀ ਨਫ਼ਰਤ ਦਾ ਇੱਕ ਵੀ ਮਾਮਲਾ ਨਵੇਂ ਪਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਸਾਰਿਆਂ ਲਈ ਖ਼ਤਰੇ ਦੀ ਘੰਟੀ ਹੈ।

 

RELATED ARTICLES
POPULAR POSTS