17.2 C
Toronto
Friday, September 11, 2026
spot_img
Homeਹਫ਼ਤਾਵਾਰੀ ਫੇਰੀਚੋਣਾਂ ਜਿੱਤੇ ਤਾਂ ਹਰ ਵੋਟਰ ਨੂੰ ਦਿਆਂਗੇ 5 ਹਜ਼ਾਰ ਡਾਲਰ : ਡੋਨਾਲਡ...

ਚੋਣਾਂ ਜਿੱਤੇ ਤਾਂ ਹਰ ਵੋਟਰ ਨੂੰ ਦਿਆਂਗੇ 5 ਹਜ਼ਾਰ ਡਾਲਰ : ਡੋਨਾਲਡ ਟਰੰਪ

ਚੋਣਾਂ ਜਿੱਤੇ ਤਾਂ ਹਰ ਵੋਟਰ ਨੂੰ ਦਿਆਂਗੇ 5 ਹਜ਼ਾਰ ਡਾਲਰ : ਡੋਨਾਲਡ ਟਰੰਪਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਲਾਸ ‘ਚ ਕਿਹਾ ਹੈ ਕਿ ਜੇਕਰ ਅਗਾਮੀ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ‘ਹਾਊਸ ਆਫ ਰਿਪ੍ਰਜ਼ੈਂਟਿਵਜ਼’ ਅਤੇ ‘ਸੈਨੇਟ’ ਦੋਵਾਂ ਵਿਚ ਬਹੁਮਤ ਹਾਸਲ ਕਰਦੀ ਹੈ ਤਾਂ ਹਰ ਅਮਰੀਕੀ ਵੋਟਰ ਨੂੰ 5 ਹਜ਼ਾਰ ਡਾਲਰ ਦਿੱਤੇ ਜਾਣਗੇ।
ਡੋਨਾਲਡ ਟਰੰਪ ਨੇ ਇਸ ਨੂੰ ‘ਟਰੰਪ ਡਿਵੀਡੈਂਡ’ ਨਾਮ ਦਿੱਤਾ ਅਤੇ ਕਿਹਾ ਕਿ ਇਹ ਨਾਮ ਅਮਰੀਕਾ ਦੀ ‘ਆਰਥਿਕ ਤਾਕਤ ਅਤੇ ਸਫਲਤਾ’ ਕਰਕੇ ਦਿੱਤਾ ਜਾਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਡਿਵੀਡੈਂਡ ਦੀ ਰਕਮ ਅਮਰੀਕਾ ਵਿਚ ਹੀ ਖਰਚ ਕਰਨੀ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸਦੇ ਲਈ ਪੈਸਾ ਕਿਥੋਂ ਆਏਗਾ, ਭੁਗਤਾਨ ਦਾ ਦਾਇਰਾ ਕੀ ਹੋਵੇਗਾ ਅਤੇ ਰਕਮ ਕਿਸ ਤਰ੍ਹਾਂ ਵੰਡੀ ਜਾਵੇਗੀ।

RELATED ARTICLES
POPULAR POSTS