21.2 C
Toronto
Friday, September 11, 2026
spot_img
HomeਕੈਨੇਡਾFrontਵੱਡੇ ਪਰਿਵਾਰ ਲਈ ਆਈ ਨਵੀਂ ‘ਫੋਰਸ ਅਰਬਾਨੀਆ ਡੀਲੈਕਸ’

ਵੱਡੇ ਪਰਿਵਾਰ ਲਈ ਆਈ ਨਵੀਂ ‘ਫੋਰਸ ਅਰਬਾਨੀਆ ਡੀਲੈਕਸ’

ਵੱਡੇ ਪਰਿਵਾਰ ਲਈ ਆਈ ਨਵੀਂ ‘ਫੋਰਸ ਅਰਬਾਨੀਆ ਡੀਲੈਕਸ’
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿੱਚ ਵੱਡੇ ਪਰਿਵਾਰਾਂ, ਟੂਰ ਐਂਡ ਟਰੈਵਲ ਆਪਰੇਟਰਾਂ, ਹੋਟਲਾਂ, ਕਾਰਪੋਰੇਟ ਸਟਾਫ ਟਰਾਂਸਪੋਰਟ ਅਤੇ ਸਕੂਲ-ਕਾਲਜਾਂ ਲਈ ਇੱਕ ਨਵੀਂ ਪ੍ਰੀਮੀਅਮ ਵੈਨ ਲਾਂਚ ਕੀਤੀ ਗਈ ਹੈ। ਫੋਰਸ ਮੋਟਰ ਨੇ ਆਪਣੀ ਮਸ਼ਹੂਰ ‘ਫੋਰਸ ਅਰਬਾਨੀਆ ਡੀਲੈਕਸ’  ਨੂੰ ਨਵੇਂ ਅਪਡੇਟਸ ਨਾਲ ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਨਵੀਂ ਵੈਨ ਪਹਿਲਾਂ ਨਾਲੋਂ ਵੱਧ ਆਰਾਮਦਾਇਕ, ਸੁਰੱਖਿਅਤ ਅਤੇ ਆਧੁਨਿਕ ਫੀਚਰਾਂ ਨਾਲ ਲੈਸ ਹੈ। ਨਵੀਂ ‘ਅਰਬਾਨੀਆ ਡੀਲੈਕਸ’  ਪੁਰਾਣੇ ਮਾਡਲ ਦੀ ਥਾਂ ਲਵੇਗੀ। ਇਸਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 28.70 ਲੱਖ ਰੁਪਏ ਰੱਖੀ ਗਈ ਹੈ। ਨਵੀਂ ‘ਫੋਰਸ ਅਰਬਾਨੀਆ ਡੀਲੈਕਸ’ ਦਾ ਇੰਟੀਰੀਅਰ ਪੂਰੀ ਤਰ੍ਹਾਂ ਅਪਗਰੇਡ ਕੀਤਾ ਗਿਆ ਹੈ। ਇਸ ਵਿੱਚ ਪ੍ਰੀਮੀਅਮ ਲੈਦਰੈਟ ਸੀਟਾਂ, ਨਵੀਂ ਅਪਹੋਲਸਟਰੀ ਅਤੇ ਲੱਕੜੀ ਦੀ ਫਿਨਿਸ਼ ਵਾਲੀ ਫਲੋਰਿੰਗ ਦਿੱਤੀ ਗਈ ਹੈ, ਜਿਸ ਨਾਲ ਕੈਬਿਨ ਪਹਿਲਾਂ ਨਾਲੋਂ ਹੋਰ ਵੀ ਸ਼ਾਨਦਾਰ ਦਿਖਾਈ ਦਿੰਦਾ ਹੈ। ਕੰਪਨੀ ਨੇ ਯਾਤਰੀਆਂ ਦੀ ਸੁਵਿਧਾ ਦਾ ਖਾਸ ਧਿਆਨ ਰੱਖਿਆ ਹੈ ਤਾਂ ਜੋ ਲੰਬਾ ਸਫ਼ਰ ਵੀ ਆਰਾਮਦਾਇਕ ਬਣੇ। ਚਾਹੇ ਪਰਿਵਾਰ ਨਾਲ ਯਾਤਰਾ ਹੋਵੇ ਜਾਂ ਵਪਾਰਕ ਵਰਤੋਂ, ਇਹ ਵੈਨ ਬਿਹਤਰ ਸਫ਼ਰ ਦਾ ਅਨੁਭਵ ਦੇਣ ਲਈ ਤਿਆਰ ਕੀਤੀ ਗਈ ਹੈ।

RELATED ARTICLES
POPULAR POSTS