14.7 C
Toronto
Friday, September 11, 2026
spot_img
HomeਕੈਨੇਡਾFront‘ਉਜੀਵਨ ਸਮਾਲ ਫਾਈਨੈਂਸ ਬੈਂਕ’ ਦਾ ਮੁਨਾਫਾ ਤਿੰਨ ਗੁਣਾ

‘ਉਜੀਵਨ ਸਮਾਲ ਫਾਈਨੈਂਸ ਬੈਂਕ’ ਦਾ ਮੁਨਾਫਾ ਤਿੰਨ ਗੁਣਾ

‘ਉਜੀਵਨ ਸਮਾਲ ਫਾਈਨੈਂਸ ਬੈਂਕ’ ਦਾ ਮੁਨਾਫਾ ਤਿੰਨ ਗੁਣਾ
ਐਨ.ਪੀ.ਏ. ਵੀ ਘਟਿਆ, ਪਹਿਲਾਂ ਸ਼ੇਅਰ ਡਿੱਗਿਆ ਫਿਰ ਸੰਭਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
‘ਉੱਜੀਵਨ ਸਮਾਲ ਫਾਇਨੈਂਸ ਬੈਂਕ’ ਨੇ ਜੂਨ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਨਜ਼ਰ ਵਿੱਚ ਬੈਂਕ ਦੇ ਅੰਕੜੇ ਕਾਫੀ ਮਜ਼ਬੂਤ ਨਜ਼ਰ ਆ ਰਹੇ ਹਨ। ਬੈਂਕ ਦਾ ਮੁਨਾਫਾ ਤਿੰਨ ਗੁਣਾ ਤੋਂ ਵੀ ਵੱਧ ਹੋ ਗਿਆ ਹੈ, ਜਦਕਿ ਵਿਆਜ ਤੋਂ ਹੋਣ ਵਾਲੀ ਆਮਦਨ ਵਿੱਚ ਲਗਭਗ 39 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਸੇ ਹੋਏ ਕਰਜ਼ਿਆਂ (ਐਨ.ਪੀ.ਏ.) ਦੇ ਅੰਕੜਿਆਂ ਵਿੱਚ ਵੀ ਸੁਧਾਰ ਆਇਆ ਹੈ। ਇਨ੍ਹਾਂ ਮਜ਼ਬੂਤ ਨਤੀਜਿਆਂ ਦੇ ਬਾਵਜੂਦ ਨਤੀਜੇ ਜਾਰੀ ਹੋਣ ਤੋਂ ਬਾਅਦ ਬੈਂਕ ਦੇ ਸ਼ੇਅਰ ਵਿੱਚ ਗਿਰਾਵਟ ਵੇਖਣ ਨੂੰ ਮਿਲੀ। ਹਾਲਾਂਕਿ ਕੁਝ ਸਮੇਂ ਬਾਅਦ ਸ਼ੇਅਰ ਵਿੱਚ ਮੁੜ ਰਿਕਵਰੀ ਵੀ ਆ ਗਈ। ਅੱਜ 23 ਜੁਲਾਈ ਦੀ ਸਵੇਰੇ ‘ਉੱਜੀਵਨ ਸਮਾਲ ਫਾਇਨੈਂਸ ਬੈਂਕ’ ਦੇ ਸ਼ੇਅਰ ਨੇ 65.05  ਰੁਪਏ ਦੇ ਭਾਅ ’ਤੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਤਿਮਾਹੀ ਨਤੀਜੇ ਆਉਣ ਤੋਂ ਬਾਅਦ ਸ਼ੇਅਰ ’ਤੇ ਵਿਕਵਾਲੀ ਦਾ ਦਬਾਅ ਵਧ ਗਿਆ ਅਤੇ ਦੁਪਹਿਰੇ ਸਵਾ 1 ਵਜੇ ਦੇ ਕਰੀਬ ਸ਼ੇਅਰ ਲਗਭਗ 2 ਫੀਸਦੀ ਦੀ ਗਿਰਾਵਟ ਨਾਲ 63 ਰੁਪਏ ਦੇ ਆਸ-ਪਾਸ ਪਹੁੰਚ ਗਿਆ। ਬਾਅਦ ਵਿੱਚ ਖਰੀਦਦਾਰੀ ਵਧਣ ਨਾਲ ਸ਼ੇਅਰ ਨੇ ਕੁਝ ਹੱਦ ਤੱਕ ਮੁੜ ਸੰਭਾਲ ਦਿਖਾਈ।

RELATED ARTICLES
POPULAR POSTS