14.2 C
Toronto
Friday, September 11, 2026
spot_img
HomeਕੈਨੇਡਾFrontਭਾਜਪਾ ਦੀ ਨਸ਼ਿਆਂ ਖਿਲਾਫ ਯਾਤਰਾ ਦੀ ਨਿਤਿਨ ਨਬੀਨ ਕਰਨਗੇ ਸ਼ੁਰੂਆਤ - ਭਾਜਪਾ...

ਭਾਜਪਾ ਦੀ ਨਸ਼ਿਆਂ ਖਿਲਾਫ ਯਾਤਰਾ ਦੀ ਨਿਤਿਨ ਨਬੀਨ ਕਰਨਗੇ ਸ਼ੁਰੂਆਤ – ਭਾਜਪਾ ਦਾ ਨਾਅਰਾ – ਨਸ਼ਾ ਮੁਕਾਉਣਾ ਸਾਰਾ

ਭਾਜਪਾ ਦੀ ਨਸ਼ਿਆਂ ਖਿਲਾਫ ਯਾਤਰਾ ਦੀ ਨਿਤਿਨ ਨਬੀਨ ਕਰਨਗੇ ਸ਼ੁਰੂਆਤ – ਭਾਜਪਾ ਦਾ ਨਾਅਰਾ – ਨਸ਼ਾ ਮੁਕਾਉਣਾ ਸਾਰਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਸੂਬੇ ਵਿਚ ਨਸ਼ੇ ਵਿਰੁੱਧ ਵੱਡੀ ਮੁਹਿੰਮ ਦਾ ਆਗਾਜ਼ ਕਰਦਿਆਂ ਆਉਂਦੀ 18 ਸਤੰਬਰ ਨੂੰ ਚਾਰ ਸੂਬਾ ਪੱਧਰੀ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਕੱਢਣ ਦਾ ਐਲਾਨ ਕੀਤਾ ਹੈ। ‘ਭਾਜਪਾ ਦਾ ਨਾਅਰਾ-ਨਸ਼ਾ ਮੁਕਾਉਣਾ ਸਾਰਾ’ ਦੇ ਨਾਅਰੇ ਹੇਠ ਕੱਢੀ ਜਾਣ ਵਾਲੀ ਇਹ ਯਾਤਰਾ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ ਅਤੇ ਕੁੱਲ 4 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਰਾਸ਼ਟਰੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਸਣੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਇਹ ਐਲਾਨ ਕੀਤਾ। ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਨਸ਼ਾ ਰੋਕਣ ਵਿਚ ਅਸਫਲ ਰਹੀ ਹੈ ਅਤੇ ਸਵਾਲ ਪੁੱਛਣ ਵਾਲਿਆਂ ਨੂੰ ਪਰੇਸ਼ਨ ਕਰਕੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾਵਾਂ ਸਿਰਫ ਨਸ਼ਿਆਂ ਖਿਲਾਫ ਹੀ ਨਹੀਂ, ਸਗੋਂ ਕਾਨੂੰਨ ਵਿਵਸਥਾ ਦੇ ਵਿਗੜ ਰਹੇ ਹਾਲਾਤ ਅਤੇ ਤਹਿਸੀਲਾਂ ਤੋਂ ਲੈ ਕੇ ਮੁੱਖ ਮੰਤਰੀ ਦਫਤਰ ਤੱਕ ਫੈਲੇ ਭਿ੍ਰਸ਼ਟਾਚਾਰ ਦੇ ਵਿਰੁੱਧ ਵੀ ਹੋਣਗੀਆਂ। ਪ੍ਰੋਗਰਾਮ ਤਹਿਤ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ ਤੋਂ ਪਹਿਲੀ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਯਾਤਰਾਵਾਂ 30 ਸਤੰਬਰ ਨੂੰ ਜਲੰਧਰ ਵਿਖੇ ਸੰਪੰਨ ਹੋਣਗੀਆਂ, ਜਿੱਥੇ ਸਮਾਪਤੀ ਸਮਾਗਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ।

RELATED ARTICLES
POPULAR POSTS