
ਨਵੀਂ ਦਿੱਲੀ/ਬਿਊਰੋ ਨਿਊਜ਼
ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਸਾਲ 2022 ਵਿੱਚ ਕੈਂਪਾ ਕੋਲਾ ਨੂੰ ਨਵੇਂ ਸਿਰੇ ਤੋਂ ਲਾਂਚ ਕੀਤਾ ਸੀ। ਕੰਪਨੀ ਦਾ ਦਾਅਵਾ ਹੈ ਕਿ ਵਿੱਤੀ ਸਾਲ 2026 ਵਿੱਚ ਇਹ ਦੇਸ਼ ਦਾ ਚੌਥਾ ਸਭ ਤੋਂ ਵੱਡਾ ਕਾਰਬੋਨੇਟਿਡ ਸਾਫਟ ਡਿ੍ਰੰਕ ਬ੍ਰਾਂਡ ਬਣ ਗਿਆ ਹੈ। ਇਸਦੀ ਕੁੱਲ ਵਿਕਰੀ 4,700 ਕਰੋੜ ਰੁਪਏ ਤੋਂ ਵੱਧ ਰਹੀ।
ਕੈਂਪਾ ਕੋਲਾ ਦੀ ਕੀਮਤ ਹੋਰ ਕੰਪਨੀਆਂ ਦੇ ਮੁਕਾਬਲੇ ਘੱਟ ਹੈ। ਇਸ ਦੀ ਕੀਮਤ 10 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਹੈ ਕਿ ਹਾਲ ਹੀ ਵਿੱਚ ਇਸ ਨੇ ਤੇਜ਼ੀ ਨਾਲ ਆਪਣੀ ਬਾਜ਼ਾਰ ਹਿੱਸੇਦਾਰੀ ਵਧਾਈ ਹੈ। ਇਸ ਨਾਲ ਕੋਕਾ-ਕੋਲਾ ਅਤੇ ਪੈਪਸੀਕੋ ਵਰਗੀਆਂ ਕੰਪਨੀਆਂ ’ਤੇ ਵੀ ਦਬਾਅ ਵਧਿਆ ਹੈ। ਪਰ ਕੋਕਾ-ਕੋਲਾ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੇਨਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਭਾਰਤ ਵਿੱਚ ਮੁਕਾਬਲੇਬਾਜ਼ਾਂ ਦੀ ਬੇਲੋੜੀ ਕੀਮਤ ਨੀਤੀ ’ਤੇ ਲੋੜ ਤੋਂ ਵੱਧ ਪ੍ਰਤੀਕਿਰਿਆ ਨਹੀਂ ਦੇਵੇਗੀ। ਮੀਡੀਆ ਦੀ ਰਿਪੋਰਟ ਮੁਤਾਬਕ, ਉਨ੍ਹਾਂ ਕਿਹਾ ਕਿ ਆਕਰਮਕ ਕੀਮਤ ਨੀਤੀ ਅਤੇ ਬਾਜ਼ਾਰ ਹਿੱਸੇਦਾਰੀ ਵਿੱਚ ਥੋੜ੍ਹੇ ਸਮੇਂ ਦੇ ਉਤਾਰ-ਚੜ੍ਹਾਅ ਵਿਕਾਸਸ਼ੀਲ ਬਾਜ਼ਾਰਾਂ ਵਿੱਚ ਕੰਮ ਕਰਨ ਦਾ ਇੱਕ ਹਿੱਸਾ ਹਨ ਅਤੇ ਇਸ ਨਾਲ ਭਾਰਤ ਵਿੱਚ ਕੋਕਾ-ਕੋਲਾ ਦੀ ਲੰਬੇ ਸਮੇਂ ਦੀ ਰਣਨੀਤੀ ਵਿੱਚ ਕੋਈ ਬਦਲਾਅ ਨਹੀਂ ਆਵੇਗਾ।

