15.6 C
Toronto
Monday, June 22, 2026
spot_img
HomeਕੈਨੇਡਾFrontਖੇਤੀਬਾੜੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮੰਤਰੀ ਮਾਨ ’ਤੇ...

ਖੇਤੀਬਾੜੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮੰਤਰੀ ਮਾਨ ’ਤੇ ਲਈ ਚੁਟਕੀ


ਕਿਹਾ : ਸ਼ਰਾਬ ਵੀ ਕਰ ਦਿਓ ਫਰੀ, ਪੰਜਾਬੀਆਂ ਨੂੰ ਭਿਖਾਰੀ ਬਣਾਉਣ ਦੇ ਲਗਾਏ ਇਲਜ਼ਾਮ
ਲੁਧਿਆਣਾ/ਬਿਊਰੋ ਨਿਊਜ਼
ਭਾਰਤ ਦੇ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਸਰਦਾਰਾ ਸਿੰਘ ਜੌਹਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਨਜ਼ ਕੱਸਿਆ ਹੈ। ਡਾ. ਜੌਹਲ ਨੇ ਸੀਐਮ ਮਾਨ ਨੂੰ ਲੈ ਕੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਵਿਚ ਕਿਹਾ ਹੈ ਕਿ ਪਾਣੀ, ਬਿਜਲੀ, ਖੰਡ, ਆਟਾ-ਦਾਲ ਆਦਿ ਫਰੀ ਦੇਣ ਨਾਲ ਪੰਜਾਬੀਆਂ ਨੂੰ ਮੰਗਤੇ ਤਾਂ ਬਣਾ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣਾ ਪੰਜਾਬੀ ਹੋਣ ਦਾ ਮਾਣ ਵੀ ਖਤਮ ਕਰ ਚੁੱਕੇ ਹਨ ਅਤੇ ਥੋੜ੍ਹਾ ਜਿਹਾ ਆਪਣਾ ਹਿੱਸਾ ਪਾਓ, ਸ਼ਰਾਬ ਵੀ ਮੁਫਤ ਕਰ ਦਿਓ, ਜਿੰਨਾ ਚਿਰ ਮਰਜ਼ੀ ਪੰਜਾਬ ਵਿਚ ਰਾਜ ਕਰ ਲਿਓ। ਦੱਸਣਯੋਗ ਹੈ ਕਿ ਸਰਦਾਰਾ ਸਿੰਘ ਜੌਹਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਰਹਿ ਚੁੱਕੇ ਹਨ। ਉਨ੍ਹਾਂ ਨੇ ਸੀਐਮ ਦੀ ਵਿਵਾਦਤ ਵੀਡੀਓ ਨੂੰ ਲੈ ਕੇ ਵੀ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਡਾ. ਜੌਹਲ ਨੂੰ 2004 ਵਿਚ ਭਾਜਪਾ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।

RELATED ARTICLES
POPULAR POSTS