
New Delhi : 7 ਸਤੰਬਰ ਨੂੰ ਇੱਕ ਰੀਅਲ ਅਸਟੇਟ ਕੰਪਨੀ ਦਾ ਆਈਪੀਓ ਖੁੱਲ੍ਹਿਆ ਅਤੇ ਸਿਰਫ਼ 90 ਮਿੰਟਾਂ ਦੇ ਅੰਦਰ ਹੀ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਗਿਆ। ਰੀਅਲ ਅਸਟੇਟ ਡਿਵੈਲਪਰ ਪ੍ਰਣਵ ਕਨਸਟਰਕਸ਼ਨਜ਼ ਦੇ ਆਈਪੀਓ ਨੂੰ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
ਇਹ ਆਈਪੀਓ 9 ਸਤੰਬਰ ਨੂੰ ਬੰਦ ਹੋਵੇਗਾ ਅਤੇ ਕੰਪਨੀ ਦੇ ਸ਼ੇਅਰ ਬੀਐੱਸਈ ਅਤੇ ਐੱਨਐੱਸਈ ‘ਤੇ ਸੂਚੀਬੱਧ ਹੋਣਗੇ। ਪ੍ਰਣਵ ਕਨਸਟਰਕਸ਼ਨਜ਼ ਦਾ ਆਈਪੀਓ ਪਹਿਲੇ ਹੀ ਦਿਨ ਸਿਰਫ਼ 90 ਮਿੰਟਾਂ ਵਿੱਚ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਗਿਆ।
ਰੀਅਲ ਅਸਟੇਟ ਡਿਵੈਲਪਰ ਕੰਪਨੀ ਨੇ ਆਪਣੇ ਆਈਪੀਓ ਲਈ ਪ੍ਰਤੀ ਸ਼ੇਅਰ 118 ਰੁਪਏ ਤੋਂ 124 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ। ਕੰਪਨੀ ਦੇ ਆਈਪੀਓ ਦਾ ਕੁੱਲ ਆਕਾਰ 351 ਕਰੋੜ ਰੁਪਏ ਤੋਂ ਵੱਧ ਹੈ।

