22.2 C
Toronto
Tuesday, July 21, 2026
spot_img
Homeਭਾਰਤਨਿਰੰਕਾਰੀ ਮਿਸ਼ਨ ਦੀ ਪੰਜਵੀ ਗੁਰੂ ਮਾਤਾ ਸਤਵਿੰਦਰ ਹਰਦੇਵ ਦਾ ਦਿਹਾਂਤ

ਨਿਰੰਕਾਰੀ ਮਿਸ਼ਨ ਦੀ ਪੰਜਵੀ ਗੁਰੂ ਮਾਤਾ ਸਤਵਿੰਦਰ ਹਰਦੇਵ ਦਾ ਦਿਹਾਂਤ

ਪਿਛਲੇ ਮਹੀਨੇ ਹੀ ਛੋਟੀ ਧੀ ਸੁਦੀਕਸ਼ਾ ਨੂੂੰ ਸੰਭਾਲੀ ਸੀ ਗੱਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਤ ਨਿਰੰਕਾਰੀ ਮਿਸ਼ਨ ਦੀ ਪੰਜਵੀ ਗੁਰੂ ਮਾਤਾ ਸਤਵਿੰਦਰ ਹਰਦੇਵ ਦਾ ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਦਿਹਾਂਤ ਹੋ ਗਿਆ। ਇਸ ਸਬੰਧੀ ਮਿਸ਼ਨ ਦੇ ਮੀਡੀਆ ਇੰਚਾਰਜ ਕ੍ਰਿਪਾ ਸਾਗਰ ਤੇ ਵਿਜੇ ਝਾਬਾ ਨੇ ਦੱਸਿਆ ਕਿ ਮਾਤਾ ਸਤਵਿੰਦਰ ਹਰਦੇਵ ਨੇ ਦਿੱਲੀ ਦੇ ਬੁਰਾੜੀ ਸਥਿਤ ਨਿਰੰਕਾਰੀ ਕਲੋਨੀ ਵਿੱਚ ਆਖਰੀ ਸਾਹ ਲਏ। ਮਾਤਾ ਹਰਦੇਵ ਲੰਮੇ ਸਮੇ ਤੋਂ ਬਿਮਾਰ ਚੱਲ ਰਹੇ ਸਨ। ਇਸੇ ਲਈ ਉਨ੍ਹਾਂ ਨੇ ਲੰਘੀ 17 ਜੁਲਾਈ ਨੂੰ ਆਪਣੀ ਛੋਟੀ ਧੀ ਸੁਦੀਕਸ਼ਾ ਨੂੰ ਨਿਰੰਕਾਰੀ ਮਿਸ਼ਨ ਦੀ ਜਿੰਮੇਵਾਰੀ ਸੌਂਪ ਦਿੱਤੀ ਸੀ। ਮਾਤਾ ਹਰਦੇਵ ਦੇ ਦਿਹਾਂਤ ਤੋਂ ਨਿਰੰਕਾਰੀ ਮਿਸ਼ਨ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ।

RELATED ARTICLES
POPULAR POSTS