24.8 C
Toronto
Tuesday, September 8, 2026
spot_img
HomeਕੈਨੇਡਾFrontਪੀਐਮ ਮੋਦੀ ਐਜੂਕੇਸ਼ਨ ਸਿਸਟਮ ਦੀ ਬਰਬਾਦੀ ਲਈ ਜ਼ਿੰਮੇਵਾਰ : ਰਾਹੁਲ ਗਾਂਧੀ

ਪੀਐਮ ਮੋਦੀ ਐਜੂਕੇਸ਼ਨ ਸਿਸਟਮ ਦੀ ਬਰਬਾਦੀ ਲਈ ਜ਼ਿੰਮੇਵਾਰ : ਰਾਹੁਲ ਗਾਂਧੀ

ਪੀਐਮ ਮੋਦੀ ਐਜੂਕੇਸ਼ਨ ਸਿਸਟਮ ਦੀ ਬਰਬਾਦੀ ਲਈ ਜ਼ਿੰਮੇਵਾਰ : ਰਾਹੁਲ ਗਾਂਧੀ
ਕਿਹਾ : ਵਿਦਿਆਰਥੀਆਂ ਨਾਲ ਹਿੰਸਾ ਕਰਨ ਵਾਲਿਆਂ ਖਿਲਾਫ ਲਓ ਐਕਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਨੀਟ ਸਣੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਨੂੰ ਲੈ ਕੇ ਭਾਰਤ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਫੈਸਲੇ  ਨੂੰ ‘ਸਿੱਖਿਆ ਤੰਤਰ ਦੀ ਤਬਾਹੀ’ ਲੁਕੋਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਦੇਸ਼ ਦੇ ਸਿੱਖਿਆ ਤੰਤਰ ਨੂੰ ਬਰਬਾਦ ਕਰਨ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਖੁਦ ਜ਼ਿੰਮੇਵਾਰ ਹਨ। ਰਾਹੁਲ ਨੇ ਕਿਹਾ ਕਿ ਨੀਟ ਦੇ ਪੇਪਰ ਲੀਕ ਹੋਣ ਨਾਲ ਦੇਸ਼ ਦੇ 7 ਕਰੋੜ ਤੋਂ ਜ਼ਿਆਦਾ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਹਨ ਅਤੇ ਇਸ ਮਾਮਲੇ ਵਿਚ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ।

RELATED ARTICLES
POPULAR POSTS