Breaking News
Home / ਭਾਰਤ / ਰਾਹੁਲ ਨੇ ਹੁਣ ਚਲਾਈ ਆਰੀ ਤੇ ਕੁਰਸੀ ਬਣਾਉਣਾ ਵੀ ਸਿੱਖਿਆ

ਰਾਹੁਲ ਨੇ ਹੁਣ ਚਲਾਈ ਆਰੀ ਤੇ ਕੁਰਸੀ ਬਣਾਉਣਾ ਵੀ ਸਿੱਖਿਆ

ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਦਿੱਲੀ ਦੇ ਕੀਰਤੀਨਗਰ ਦੀ ਫਰਨੀਚਰ ਮਾਰਕੀਟ ਪਹੁੰਚੇ ਅਤੇ ਉਥੇ ਉਨ੍ਹਾਂ ਨੇ ਆਰੀ ਚਲਾਈ ਅਤੇ ਕਾਰੀਗਰਾਂ ਕੋਲੋਂ ਕੁਰਸੀ ਬਣਾਉਣ ਵੀ ਸਿੱਖਿਆ।
ਰਾਹੁਲ ਨੇ ਇਸ ਮੌਕੇ ਕਾਰੀਗਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ਲਗਾਤਾਰ ਕਾਰੀਗਰਾਂ, ਮਜ਼ਦੂਰਾਂ ਦੇ ਕੋਲ ਜਾ ਕੇ ਉਨ੍ਹਾਂ ਦੇ ਕੰਮਕਾਜ ਨੂੰ ਦੇਖ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ। ਰਾਹੁਲ ਨੇ ਅਜਿਹਾ ਲੰਘੇ ਅਪ੍ਰੈਲ ਮਹੀਨੇ ਤੋਂ ਸ਼ੁਰੂ ਕੀਤਾ ਹੋਇਆ ਹੈ।
ਪਿਛਲੇ ਦਿਨੀਂ ਰਾਹਲ ਦਿੱਲੀ ਦੇ ਅਨੰਦ ਵਿਹਾਰ ਦੇ ਬੱਸ ਅੱਡੇ ਵੀ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਕੁਲੀਆਂ ਅਤੇ ਮੁਲਾਕਾਤ ਕੀਤੀ। ਰਾਹੁਲ ਨੇ ਇਸੇ ਦੌਰਾਨ ਕੁਲੀਆ ਦੀ ਵਰਦੀ ਪਹਿਨ ਕੇ ਬੈਜ ਵੀ ਲਗਾਇਆ ਅਤੇ ਯਾਤਰੀਆਂ ਦਾ ਸਮਾਨ ਵੀ ਸਿਰ ‘ਤੇ ਚੁੱਕਿਆ ਸੀ।
ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਹਰਿਆਣਾ ਦੇ ਸੋਨੀਪਤ ਵਿਚ ਕਿਸਾਨਾਂ ਨਾਲ ਖੇਤਾਂ ਵਿਚ ਝੋਨੇ ਦੀ ਲੁਆਈ ਵੀ ਕੀਤੀ ਸੀ ਅਤੇ ਖੇਤਾਂ ‘ਚ ਟਰੈਕਟਰ ਵੀ ਚਲਾਇਆ ਸੀ। ਇਹ ਵੀ ਦੱਸਣਯੋਗ ਹੈ ਕਿ ਰਾਹੁਲ ਨੇ ਦਿੱਲੀ ਵਿਚ ਇਕ ਗੈਰੇਜ ਵਿਚ ਪਹੁੰਚ ਕੇ ਮਕੈਨਿਕਾਂ ਦੇ ਨਾਲ ਕੰਮ ਵੀ ਕੀਤਾ ਸੀ।
ਇਸ ਤੋਂ ਪਹਿਲਾਂ ਰਾਹੁਲ ਨੇ ਅੰਬਾਲਾ ਤੋਂ ਚੰਡੀਗੜ੍ਹ ਤੱਕ 50 ਕਿਲੋਮੀਟਰ ਦਾ ਸਫਰ ਟਰੱਕ ਵਿਚ ਬੈਠ ਕੇ ਤੈਅ ਕੀਤਾ ਸੀ ਅਤੇ ਡਰਾਈਵਰਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਸੀ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਮਿਲ ਕੇ ਹਮਦਰਦੀ ਹਾਸਲ ਕਰ ਰਹੇ ਹਨ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …