1 C
Toronto
Tuesday, December 23, 2025
spot_img
Homeਭਾਰਤਜੰਮੂ ਕਸ਼ਮੀਰ 'ਚ ਭਾਰਤੀ ਫੌਜ ਦਾ ਜਹਾਜ਼ ਹਾਦਸਾਗ੍ਰਸਤ

ਜੰਮੂ ਕਸ਼ਮੀਰ ‘ਚ ਭਾਰਤੀ ਫੌਜ ਦਾ ਜਹਾਜ਼ ਹਾਦਸਾਗ੍ਰਸਤ

ਦੋ ਪਾਇਲਟਾਂ ਦੀ ਗਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦਾ ਮਿਗ 17 ਜਹਾਜ਼ ਅੱਜ ਸ੍ਰੀਨਗਰ ਦੇ ਤਕਨੀਕੀ ਏਅਰਪੋਰਟ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਪਾਇਲਟ ਤੇ ਕੋ-ਪਾਇਲਟ ਦੀ ਜਾਨ ਚਲੀ ਗਈ। ਇਹ ਹਾਦਸਾ ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ਵਿਚ ਪਾਕਿਸਤਾਨ ਵਲੋਂ ਕੀਤੀ ਏਅਰ ਸਟ੍ਰਾਈਕ ਦੇ ਕਰੀਬ ਅੰਧੇ ਘੰਟੇ ਬਾਅਦ ਵਾਪਰਿਆ ਹੈ। ਜ਼ਿਕਰਯੋਗ ਹੈ ਕਿ ਹਾਦਸਾਗ੍ਰਸਤ ਫਾਈਟਰ ਜਹਾਜ਼ ਸਵੇਰੇ 10 ਵੱਜ ਕੇ 40 ਮਿੰਟ ‘ਤੇ ਸ੍ਰੀਨਗਰ ਟੈਕਨੀਕਲ ਏਅਰਪੋਰਟ ਤੋਂ ਉੱਡਿਆ ਸੀ। ਉਡਾਣ ਵੇਲੇ ਕੋਈ ਤਕਨੀਕੀ ਖਰਾਬੀ ਆ ਜਾਣ ਕਾਰਨ ਇਹ ਜਹਾਜ਼ ਬਡਗਾਮ ਤੋਂ ਸੱਤ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਗਰੇਦਕਲਾ ਦੇ ਖੇਤਾਂ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਪਾਇਲਟ ਤੇ ਕੋ-ਪਾਇਲਟ ਦੀ ਮੌਕੇ ‘ਤੇ ਮੌਤ ਹੀ ਹੋ ਗਈ।

RELATED ARTICLES
POPULAR POSTS