ਪਟਿਆਲਾ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਭਰਤਇੰਦਰ ਸਿੰਘ ਚਾਹਲ ਦੀ ਗ੍ਰਿਫ਼ਤਾਰੀ ਪੰਜਾਬ ਵਿਜੀਲੈਂਸ ਲਈ ਇਕ ਚੁਣੌਤੀ ਬਣ ਗਈ ਹੈ। ਅੱਜ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਦੇ ਪਟਿਆਲਾ ਸਥਿਤ ਘਰ ‘ਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰੇਡ ਕੀਤੀ ਗਈ। ਪ੍ਰੰਤੂ ਵਿਜੀਲੈਂਸ ਅਧਿਕਾਰੀ ਅੱਧੇ ਘੰਟੇ ਤੱਕ ਦਰਵਾਜ਼ਾ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ ਡੋਰ ਬੈਲ ਵਜਾਉਂਦੇ ਰਹੇ ਪ੍ਰੰਤੂ ਘਰ ਦੇ ਅੰਦਰੋਂ ਕੋਈ ਹਲਚਲ ਨਹੀਂ ਹੋਈ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਵਾਪਸ ਪਰਤ ਆਈ।