Breaking News
Home / 2021 (page 91)

Yearly Archives: 2021

ਅਜੈ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਕਿਸਾਨਾਂ ਵੱਲੋ ਦੇਸ਼ ਭਰ ‘ਚ ਰੋਸ ਮੁਜ਼ਾਹਰੇ

ਦਿੱਲੀ ਮੋਰਚੇ ਦੇ 11 ਮਹੀਨੇ ਮੁਕੰਮਲ – ਮੋਦੀ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਹੁੰਗਾਰਾ ਭਰਦਿਆਂ, ਲਖੀਮਪੁਰ ਖੀਰੀ ਕਤਲੇਆਮ ਦੇ ਸੂਤਰਧਾਰ ਅਜੈ ਮਿਸ਼ਰਾ ਟੈਨੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਬਰਖਾਸਤ ਕਰਨ ਦੀ ਮੰਗ ਲਈ, ਪੂਰੇ ਭਾਰਤ ਵਿੱਚ ਸੈਂਕੜੇ ਥਾਵਾਂ ‘ਤੇ …

Read More »

ਜਪਾਨ ਦੀ ਰਾਜਕੁਮਾਰੀ ਮਾਕੋ ਨੇ ਆਮ ਵਿਅਕਤੀ ਨਾਲ ਕੀਤਾ ਵਿਆਹ

ਟੋਕੀਓ/ਬਿਊਰੋ ਨਿਊਜ਼ : ਜਾਪਾਨ ਦੀ ਰਾਜਕੁਮਾਰੀ ਮਾਕੋ ਨੇ ਚੁੱਪ-ਚੁਪੀਤੇ ਬਿਨਾਂ ਕਿਸੇ ਰਵਾਇਤੀ ਰਸਮ ਨਿਭਾਇਆਂ ਇੱਕ ਆਮ ਵਿਅਕਤੀ ਨਾਲ ਵਿਆਹ ਕਰਾ ਲਿਆ। ਉਸ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਪਹਿਲਾਂ ਹੀ ਤਿੰਨ ਵਰ੍ਹੇ ਦੇਰੀ ਨਾਲ ਹੋਇਆ ਹੈ ਤੇ ਕਈਆਂ ਨੇ ਇਸ ਨੂੰ ਸਹੀ ਨਹੀਂ ਆਖਿਆ, ਪਰ ਇਹ ਜ਼ਿੰਦਗੀ ਚੰਗੇ ਢੰਗ ਨਾਲ …

Read More »

ਕੋਵਿਡ-19 ਦੇ ਦੋਵੇਂ ਟੀਕੇ ਲਗਵਾਓ ਤੇ 8 ਨਵੰਬਰ ਤੋਂ ਅਮਰੀਕਾ ਜਾਓ

ਅਮਰੀਕਾ ਹਟਾ ਰਿਹਾ ਹੈ ਕੋਵਿਡ ਪਾਬੰਦੀਆਂ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਆਉਂਦੀ 8 ਨਵੰਬਰ ਤੋਂ ਭਾਰਤੀ ਨਾਗਰਿਕਾਂ ਸਣੇ ਉਨ੍ਹਾਂ ਸਾਰੇ ਅੰਤਰਰਾਸ਼ਟਰੀ ਯਾਤਰੀਆਂ ‘ਤੇ ਲਗਾਈਆਂ ਪਾਬੰਦੀਆਂ ਹਟਾ ਦੇਵੇਗਾ, ਜਿਨ੍ਹਾਂ ਨੂੰ ਕੋਵਿਡ ਰੋਕੂ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੱਗੀਆਂ ਹੋਈਆਂ ਹਨ। ਯਾਤਰੀਆਂ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਕਰੋਨਾ ਨਾ ਹੋਣ ਦਾ ਸਬੂਤ ਦਿਖਾਉਣਾ …

Read More »

ਸਕਾਟਲੈਂਡ ਵਿਚ ਨਰਿੰਦਰ ਮੋਦੀ ਦਾ ਵਿਰੋਧ ਕਰੇਗਾ ਪੰਜਾਬੀ ਭਾਈਚਾਰਾ

ਕਾਲੇ ਝੰਡਿਆਂ ਨਾਲ ਪ੍ਰਧਾਨ ਮੰਤਰੀ ਦਾ ਹੋਵੇਗਾ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਸਕਾਟਲੈਂਡ ਦੇ ਪਰਵਾਸੀ ਪੰਜਾਬੀ ਭਾਈਚਾਰੇ ਨੇ ਇੱਕ ਮੀਟਿੰਗ ਕਰਕੇ ਸਕਾਟਲੈਂਡ ਦੌਰੇ ‘ਤੇ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪਰਵਾਸੀ ਪੰਜਾਬੀਆਂ ਨੇ ਕਿਹਾ ਕਿ ਸਕਾਟਲੈਂਡ ਦਾ ਸਮੁੱਚਾ ਪੰਜਾਬੀ ਭਾਈਚਾਰਾ ਭਾਰਤ ਵਿੱਚ ਚੱਲ …

Read More »

ਪੰਜਾਬ ਪੁਲਿਸ ਮਹਿਕਮੇ ਦੀ ਇਕ ਤਲਖ਼-ਹਕੀਕਤ

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਫਿਲੌਰ ਨਾਕੇ ਦੀ ਅਚਨਚੇਤ ਜਾਂਚ ਕਰਦਿਆਂ ਇੱਥੇ ਡਿਊਟੀ ‘ਤੇ ਤਾਇਨਾਤ ਤਿੰਨ ਪੁਲਿਸ ਕਰਮਚਾਰੀਆਂ ਨੂੰ ਡਿਊਟੀ ‘ਚ ਕੁਤਾਹੀ ਵਰਤਣ ਦੇ ਦੋਸ਼ ਵਿਚ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਮੁਅੱਤਲ ਕੀਤੇ ਇਕ ਪੁਲਿਸ …

Read More »

ਕੈਨੇਡੀਅਨਾਂ ਨੇ ਪੋਪ ਤੋਂ ਮੁਆਫ਼ੀ ਦੇ ਨਾਲ ਮੁਆਵਜ਼ੇ ਦੀ ਵੀ ਕੀਤੀ ਮੰਗ

ਟੋਰਾਂਟੋ/ਬਿਊਰੋ ਨਿਊਜ਼ : ਰੈਜੀਡੈਂਸ਼ੀਅਲ ਸਕੂਲਾਂ ਵਿੱਚ ਕੈਥੋਲਿਕ ਚਰਚ ਦੀ ਭੂਮਿਕਾ ਲਈ ਮੁਆਫੀ ਮੰਗਣ ਦੀ ਉੱਠ ਰਹੀ ਮੰਗ ਦਰਮਿਆਨ ਪੋਪ ਫਰਾਂਸਿਜ ਕੈਨੇਡਾ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਮੂਲਵਾਸੀ ਆਗੂਆਂ ਦਾ ਕਹਿਣਾ ਹੈ ਕਿ ਸੁਲ੍ਹਾ ਦਾ ਅਸਲ ਵਿੱਚ ਅਸਰ ਹੋਣ ਲਈ ਪੋਪ ਦਾ ਇਹ ਦੌਰਾ ਸਿਰਫ ਅੱਖਾਂ ਪੂੰਝਣ ਵਾਲੀ ਗੱਲ …

Read More »

ਹਾਈਵੇਅ 407 ਉੱਤੇ ਜਹਾਜ਼ ਨੇ ਕੀਤੀ ਐਮਰਜੈਂਸੀ ਲੈਂਡਿੰਗ

ਟੋਰਾਂਟੋ/ਬਿਊਰੋ ਨਿਊਜ਼ : ਹਾਈਵੇਅ 407 ਉੱਤੇ ਇੱਕ ਜਹਾਜ ਨੂੰ ਬੁੱਧਵਾਰ ਸਵੇਰੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਸਵੇਰੇ 11:00 ਵਜੇ ਤੋਂ ਪਹਿਲਾਂ ਵੁੱਡਬਾਈਨ ਐਵਨਿਊ ਨੇੜੇ ਹਾਈਵੇਅ ਦੀਆਂ ਪੂਰਬ ਜਾਣ ਵਾਲੀਆਂ ਲੇਨਜ ਉੱਤੇ ਇਹ ਜਹਾਜ਼ ਉਤਰਿਆ। ਓਪੀਪੀ ਦੇ ਸਾਰਜੈਂਟ ਕੈਰੀ …

Read More »

ਲਾਂਗ ਟਰਮ ਕੇਅਰ ਸੈਕਟਰ ਲਈ 2000 ਨਵੀਆਂ ਨਰਸਾਂ ਭਰਤੀ ਕਰੇਗਾ ਓਨਟਾਰੀਓ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਲਾਂਗ ਟਰਮ ਕੇਅਰ ਮੰਤਰੀ ਦਾ ਕਹਿਣਾ ਹੈ ਕਿ 2025 ਤੱਕ 2000 ਹੋਰ ਨਰਸਾਂ ਭਰਤੀ ਕਰਨ ਲਈ ਪ੍ਰੋਵਿੰਸ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਮੰਤਰੀ ਰੌਡ ਫਿਲਿਪਸ ਨੇ ਆਖਿਆ ਕਿ ਇਹ ਫੰਡ ਲਾਂਗ ਟਰਮ ਕੇਅਰ ਰੈਜੀਡੈਂਟਸ ਦੀ ਸਿੱਧੀ ਸਾਂਭ ਸੰਭਾਲ ਲਈ ਓਨਟਾਰੀਓ ਸਰਕਾਰ ਵੱਲੋਂ ਕੀਤੀ ਗਈ …

Read More »

ਟਰੈਕਟਰ, ਟਰੇਲਰ ਚੋਰੀ ਕਰਨ ਦੇ ਦੋਸ਼ ‘ਚ ਤਿੰਨ ਪੰਜਾਬੀ ਗ੍ਰਿਫਤਾਰ

ਓਨਟਾਰੀਓ : ਪੀਲ ਪੁਲਿਸ ਦਾ ਕਹਿਣਾ ਹੈ ਕਿ ਇੱਕ ਸੰਗਠਿਤ ਕ੍ਰਾਈਮ ਗਰੁੱਪ ਦੇ ਤਿੰਨ ਮੈਂਬਰਾਂ ਵੱਲੋਂ ਕਥਿਤ ਤੌਰ ਉੱਤੇ ਦੱਖਣੀ ਓਨਟਾਰੀਓ ਦੇ ਵੱਖ ਵੱਖ ਹਿੱਸਿਆਂ ਤੋਂ ਟਰੈਕਟਰ, ਟਰੇਲਰਜ ਚੋਰੀ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਵਿੱਚ ਇਸ ਮਾਮਲੇ ਦੀ ਜਾਂਚ ਸੁਰੂ ਕੀਤੀ ਗਈ ਤੇ ਪੀਲ ਰੀਜਨ, ਜੀਟੀਏ …

Read More »

ਪੰਜ ਪੰਜਾਬੀ ਨੌਜਵਾਨਾਂ ਦਾ ਸਨਮਾਨ

ਐਬਟਸਫੋਰਡ/ਬਿਊਰੋ ਨਿਊਜ਼ : ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਸਰੀ ਨਿਵਾਸੀ 5 ਪੰਜਾਬੀ ਨੌਜਵਾਨਾਂ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਜਿੰਦਰ ਸਿੰਘ ਤੇ ਅਜੇ ਕੁਮਾਰ ਦਾ ਕਮਿਊਨਿਟੀ ਲੀਡਰਜ਼ ਐਵਾਰਡ ਨਾਲ ਸਨਮਾਨ ਕੀਤਾ ਹੈ। ਇਹ ਸਨਮਾਨ ਉਨ੍ਹਾਂ ਨੂੰ 20 ਸਾਲ ਦੇ 2 ਨੌਜਵਾਨਾਂ ਦੀ ਜਾਨ ਬਚਾਉਣ ਬਦਲੇ ਦਿੱਤਾ ਗਿਆ ਹੈ। ਧਿਆਨ ਰਹੇ …

Read More »