ਟਰੂਡੋ ਤੀਜੀ ਵਾਰ ਬਣਨਗੇ ਪ੍ਰਧਾਨ ਮੰਤਰੀ ਜਗਮੀਤ ਸਿੰਘ ਬਣੇ ‘ਕਿੰਗ ਮੇਕਰ’ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਗਿਣਤੀ ਘਟੀ ਟੋਰਾਂਟੋ/ ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਜਸਟਿਨ ਟਰੂਡੋ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ, ਪਰ ਟਰੂਡੋ ਦੀ ਲਿਬਰਲ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲ ਸਕਿਆ। ਵੋਟਰਾਂ ਵਲੋਂ ਕੀਤੀ ਗਈ 44ਵੀਂ ਸੰਸਦ ਦੀ …
Read More »Yearly Archives: 2021
16 ਪੰਜਾਬੀ ਉਮੀਦਵਾਰ ਜਿੱਤੇ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ 338 ਮੈਂਬਰਾਂ ਵਾਲੀ ਸੰਸਦ ਲਈ ਪਈਆਂ ਵੋਟਾਂ ਵਿਚ 16 ਪੰਜਾਬੀ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜਿਨ੍ਹਾਂ ਵਿਚ ਜਗਮੀਤ ਸਿੰਘ, ਹਰਜੀਤ ਸੱਜਣ, ਸੁਖ ਧਾਲੀਵਾਲ, ਟਿਪ ਉਪਲ, ਮਨਿੰਦਰ ਸਿੱਧੂ, ਇਕਵਿੰਦਰ ਗਹੀਰ, ਰਣਦੀਪ ਸਰਾਏ, ਜਸਰਾਜ ਹੱਲਣ, ਪਰਮ ਬੈਂਸ, ਚੰਦਰਕੰਠ, ਬਰਦੀਸ਼ ਚੱਗਰ, ਅਨੀਤਾ ਅਨੰਦ, ਸੋਨੀਆ ਸਿੱਧੂ, ਰੂਬੀ ਸਹੋਤਾ, …
Read More »ਖਤ ਟੁਕੜੇ ਟੁਕੜੇ ਕਰ ਦੇਣੇ, ਮੈਂ ਪਾੜ ਦੇਣਾ ਤਸਵੀਰਾਂ ਨੂੰ
ਪੀਆਰਟੀਸੀ ਬੱਸਾਂ ਤੋਂ ‘ਅਮਰਿੰਦਰ’ ਦੇ ਇਸ਼ਤਿਹਾਰੀ ਪੋਸਟਰ ਹਟਾਏ ਪਟਿਆਲਾ/ਬਿਊਰੋ ਨਿਊਜ਼ : ‘ਖਤ ਟੁੱਕੜੇ-ਟੁੱਕੜੇ ਕਰ ਦੇਣੇ, ਮੈਂ ਪਾੜ ਦੇਣਾ ਤਸਵੀਰਾਂ ਨੂੰ’ ਗੀਤ ਪੰਜਾਬ ਦੀ ਨਵੀਂ ਸਰਕਾਰ ਦੀ ਮਨੋਦਸ਼ਾ ‘ਤੇ ਸਟੀਕ ਬੈਠਦਾ ਹੈ। ਕਰੀਬ ਚਾਰ ਮਹੀਨਿਆਂ ਲਈ ਬਣੀ ਨਵੀਂ ਸਰਕਾਰ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਯਾਦ ਨੂੰ ਦੇਖਣਾ ਨਹੀਂ …
Read More »ਸਿੱਧੂ ਨੂੰ ਅੱਗੇ ਨਹੀਂ ਆਉਣ ਦਿਆਂਗਾ : ਕੈਪਟਨ
ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਵੀ ਦੱਸਿਆ ਅਨਾੜੀ ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਦਫ਼ਾ ਖੁੱਲ੍ਹ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਸਿਆਸੀ ਨਿਸ਼ਾਨੇ ‘ਤੇ ਲਿਆ ਹੈ। ਅਮਰਿੰਦਰ ਨੇ ਇਨ੍ਹਾਂ ਭੈਣ ਭਰਾਵਾਂ ਨੂੰ ਅਨਾੜੀ ਦੱਸਿਆ ਹੈ। ਅਮਰਿੰਦਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਵੀ …
Read More »ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਨਵੇਂ ਮੁੱਖ ਮੰਤਰੀ ਨੇ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਸ਼ਹੀਦੀ ਸਮਾਰਕਾਂ ‘ਤੇ ਵੀ ਝੁਕਾਇਆ ਸੀਸ ੲ ਕਿਹਾ : ਹਰ ਧਰਮ ਤੇ ਵਰਣ ਨੂੰ ਬਰਾਬਰ ਦਾ ਮਾਣ-ਸਨਮਾਨ ਦਿੱਤਾ ਜਾਵੇਗਾ ੲਚੰਨੀ ਨੇ ਬੇਅਦਬੀ ਮਾਮਲੇ ਵਿਚ ਪੰਥ ਨੂੰ ਇਨਸਾਫ਼ ਦਿਵਾਉਣ ਦਾ ਦਿੱਤਾ ਭਰੋਸਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ …
Read More »ਵਕੀਲ ਤੋਂ ਸਿਆਸਤ ਤੱਕ : ਦਮਾਲੇ ਵਾਲਾ ਕਿੰਗ ਮੇਕਰ ਪਿੰਡ ਠੀਕਰੀਵਾਲਾ ਦਾ ਮਾਣ
ਜਗਮੀਤ ਸਿੰਘ ਦੀ ਜਿੱਤ ਦਾ ਪਿੰਡ ‘ਚ ਜਸ਼ਨ ਬਰਨਾਲਾ/ਬਿਊਰੋ ਨਿਊਜ਼ : ਘੱਟ ਗਿਣਤੀਆਂ ‘ਚੋਂ ਪਹਿਲੇ ਦਮਾਲੇ ਵਾਲੇ ਸਿੱਖ ਨੌਜਵਾਨ ਜਗਮੀਤ ਸਿੰਘ ਨੇ ਗੋਰਿਆਂ ਦੇ ਦੇਸ਼ ‘ਚ ਮੁੜ ਜਿੱਤ ਦੇ ਝੰਡੇ ਗੱਡੇ ਹਨ। ਪ੍ਰਸਿੱਧ ਵਕੀਲ ਤੋਂ ਸਿਆਸਤ ‘ਚ ਕੁੱਦੇ ਜਗਮੀਤ ਸਿੰਘ ਨੇ ਕੈਨੇਡਾ ਦੀ ਧਰਤੀ ‘ਤੇ ਗੋਰਿਆਂ ਦੇ ਮਨ ਨੂੰ ਮੋਹ …
Read More »ਹਰਜੀਤ ਸਿੰਘ ਸੱਜਣ ਦੇ ਤੀਸਰੀ ਵਾਰ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਬਣਨ ਦੀ ਖੁਸ਼ੀ ‘ਚ ਪਿੰਡ ਵਾਸੀਆਂ ਨੇ ਵੰਡੇ ਲੱਡੂ
ਹੁਸ਼ਿਆਰਪੁਰ : ਕੈਨੇਡਾ ਵਿਖੇ ਨਵੀਂ ਸਰਕਾਰ ਦੀ ਚੋਣ ਲਈ ਪਈਆਂ ਵੋਟਾਂ ਦੇ ਆਏ ਨਤੀਜੇ ਵਿੱਚੋਂ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਲਗਾਤਾਰ ਤੀਸਰੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਦੋ ਵਾਰ ਕੈਨੇਡਾ ਦੇ ਰੱਖਿਆ ਮੰਤਰੀ ਰਹਿ ਚੁੱਕੇ ਹਰਜੀਤ ਸਿੰਘ ਸੱਜਣ ਦੇ ਤੀਸਰੀ ਵਾਰ ਜਿੱਤ ਹਾਸਲ ਕਰਨ ਦੀ ਖੁਸ਼ੀ ਵਿਚ ਉਨ੍ਹਾਂ …
Read More »ਮੈਂ ਸਮਾਜਿਕ-ਪ੍ਰਾਣੀ ਹਾਂ, ਜੇਕਰ ਸਮਾਜ ਮੇਰੀ ਕਵਿਤਾ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਮੇਰੀ ਕਵਿਤਾ ਸਮਾਜਿਕ ਨਹੀਂ : ਜਗਜੀਤ ਸੰਧੂ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗ਼ਜ਼ਲਗੋ ਜਗਜੀਤ ਸੰਧੂ ਨਾਲ ਜ਼ੂਮ ਸਮਾਗਮ ਰਾਹੀਂ ਰਚਾਇਆ ਦਿਲਚਸਪ ਰੂ-ਬ-ਰੂ ਕਵੀ-ਦਰਬਾਰ ਦੌਰਾਨ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਦੀ ਲੱਗੀ ਭਰਪੂਰ ਛਹਿਬਰ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 19 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕੈਨੇਡਾ ਦੇ ਉੱਘੇ ਕਵੀ ਤੇ ਗ਼ਜ਼ਲਗੋ ਜਗਜੀਤ ਸੰਧੂ ਨਾਲ ਦਿਲਚਸਪ …
Read More »ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਦੇ ਸੱਦੇ ਦੀ ਹਮਾਇਤ ‘ਚ ਕਿਸਾਨ ਸਪੋਰਟ ਕਮੇਟੀ ਬਰੈਂਪਟਨ ਵੱਲੋਂ ਰੈਲੀ 27 ਸਤੰਬਰ ਨੂੰ
ਬਰੈਂਪਟਨ/ਡਾ. ਝੰਡ : ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਬਰੈਂਪਟਨ ਵਿਚ ਵਿਚਰ ਰਹੀ ਕਿਸਾਨ ਸਪੋਰਟ ਕਮੇਟੀ ਦੀ ਕਾਰਜਕਾਰਨੀ ਦੇ 11 ਸਤੰਬਰ ਦੇ ਫ਼ੈਸਲੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ‘ਭਾਰਤ ਬੰਦ’ ਦੇ ਸੱਦੇ ‘ਤੇ ਅਮਲ ਕਰਦੇ ਹੋਏ ਉਸ ਦਿਨ ਸ਼ਾਮ ਦੇ 6.00 ਵਜੇ ઑਸ਼ੌਪਰਜ਼ ਵੱਰਲਡ਼ …
Read More »ਰੈਡ ਵਿੱਲੋ ਕਲੱਬ ਵੱਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ
ਬਰੈਂਪਟਨ/ਹਰਜੀਤ ਬੇਦੀ ਪਿਛਲੇ ਐਤਵਾਰ ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਬੱਫਰਜ਼ ਪਾਰਕ ਅਤੇ ਬੀਚ ਸਕਾਰਬਰੋਅ ਦਾ ਟੂਰ ਕਲੱਬ ਦੇ ਵਾਈਸ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਲਾਇਆ ਗਿਆ। ਸਵੇਰੇ 9:30 ਦੇ ਕਰੀਬ ਰੈੱਡ ਵਿੱਲੋ ਪਾਰਕ ਤੋਂ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਅਤੇ ਰੀਜ਼ਨਲ ਕੌਂਸਲਰ ਪੈਟ ਫੋਰਟੀਨੀ ਨੇ …
Read More »