Breaking News
Home / ਸੰਪਾਦਕੀ (page 18)

ਸੰਪਾਦਕੀ

ਸੰਪਾਦਕੀ

ਪੰਜਾਬ ਸਾਹਮਣੇ ਗੰਭੀਰ ਚੁਣੌਤੀਆਂ

ਪੰਜਾਬ ‘ਚ ਘਟ ਰਹੇ ਰੁਜ਼ਗਾਰ ਦੇ ਮੌਕੇ ਇਕ ਵੱਡੀ ਚਿੰਤਾ ਬਣ ਕੇ ਉਭਰ ਰਹੀ ਹੈ। ਲੰਮੇ ਸਮੇਂ ਤੱਕ ਰਾਜ ਨੂੰ ਕੇਂਦਰ ਸਰਕਾਰ ਵਲੋਂ ਇਕ ਤਰ੍ਹਾਂ ਨਾਲ ਕੱਚੇ ਮਾਲ ਦੀ ਮੰਡੀ ਬਣਾ ਕੇ ਹੀ ਰੱਖਿਆ ਹੋਇਆ ਹੈ। ਕਿਸੇ ਵੀ ਖਿੱਤੇ ਦੀ ਆਰਥਿਕਤਾ ਖੇਤੀ ਨੂੰ ਵਿਕਸਿਤ ਕਰਨ ਨਾਲ ਆਰੰਭ ਹੁੰਦੀ ਹੈ ਅਤੇ …

Read More »

ਪੰਜਾਬ ਪੁਲਿਸ ਮਹਿਕਮੇ ਦੀ ਇਕ ਤਲਖ਼-ਹਕੀਕਤ

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਫਿਲੌਰ ਨਾਕੇ ਦੀ ਅਚਨਚੇਤ ਜਾਂਚ ਕਰਦਿਆਂ ਇੱਥੇ ਡਿਊਟੀ ‘ਤੇ ਤਾਇਨਾਤ ਤਿੰਨ ਪੁਲਿਸ ਕਰਮਚਾਰੀਆਂ ਨੂੰ ਡਿਊਟੀ ‘ਚ ਕੁਤਾਹੀ ਵਰਤਣ ਦੇ ਦੋਸ਼ ਵਿਚ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਮੁਅੱਤਲ ਕੀਤੇ ਇਕ ਪੁਲਿਸ …

Read More »

ਪੰਜਾਬ ਨੂੰ ਕਿਹੜੀ ਦਿਸ਼ਾ ਵਿਚ ਲਿਜਾਵੇਗਾ ਕੈਪਟਨ ਤੇ ਸਿੱਧੂ ਦਾ ਕਲੇਸ਼

ਪੰਜਾਬ ਦੇ ਸਿਆਸੀ ਸਮੀਕਰਨ ਹਰ ਦਿਨ ਟੁੱਟ-ਭੱਜ ਰਹੇ ਹਨ। ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਪੰਜਾਬ ਵਿਚ ਸਿਆਸੀ ਭੂਚਾਲ ਆ ਰਹੇ ਹਨ। ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤ ਨੂੰ ਜੇ ਵੇਖਿਆ ਜਾਏ ਤਾਂ ਸੂਬੇ ਵਿਚ ਇਸ ਸਮੇਂ ਘਮਸਾਨ ਪੂਰੇ ਜ਼ੋਰਾਂ ‘ਤੇ ਹੈ। ਇਸ ਘਮਸਾਨ ਦਰਮਿਆਨ ਸਭ ਪਾਰਟੀਆਂ …

Read More »

ਅਫ਼ਗਾਨਿਸਤਾਨ ਦੇ ਅੰਦਰੂਨੀ ਹਾਲਾਤ

ਅਫ਼ਗਾਨਿਸਤਾਨ ਦੇ ਸੂਬੇ ਕੰਦੂਜ਼ ਵਿਚ ਇਕ ਸ਼ੀਆ ਮਸਜਿਦ ‘ਤੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਘੱਟੋ-ਘੱਟ 100 ਲੋਕ ਮਾਰੇ ਗਏ ਹਨ। ਇਹ ਮਸਜਿਦ ਸ਼ੀਆ ਫ਼ਿਰਕੇ ਨਾਲ ਸੰਬੰਧਿਤ ਹੈ। ਇਕ ਧਰਮ ਦੇ ਵੱਖ-ਵੱਖ ਫ਼ਿਰਕਿਆਂ ਵਿਚ ਇਸ ਤਰ੍ਹਾਂ ਦੀ ਖ਼ੂਨੀ ਜੰਗਬੇਹੱਦ ਨਿਰਾਸ਼ ਕਰਨ ਵਾਲੀ ਹੈ। ਧਰਮ ਮਨੁੱਖਤਾ ਨੂੰ ਜੋੜਨ ਦਾ ਕੰਮ ਕਰਦੇ ਹਨ …

Read More »

ਵਿਗੜੇ ਰਹੇ ਭਾਰਤ ਦੇ ਹਾਲਾਤ

ਲੰਘੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਲਖੀਮਪੁਰ ਦੌਰੇ ਦਾ ਕਾਲੇ ਝੰਡੇ ਦਿਖਾ ਕੇ ਪੁਰਅਮਨ ਢੰਗ ਨਾਲ ਵਿਰੋਧ ਕਰਕੇ ਵਾਪਸ ਪਰਤ ਰਹੇ ਕਿਸਾਨਾਂ ‘ਤੇ ਭਾਜਪਾ ਨਾਲ ਸੰਬੰਧਿਤ ਵਿਅਕਤੀਆਂ ਵਲੋਂ ਜੀਪ ਅਤੇ ਹੋਰ ਵਾਹਨ ਚੜ੍ਹਾ ਕੇ ਕਿਸਾਨਾਂ ਨੂੰ ਕੁਚਲਣ ਦੀ ਵਾਪਰੀ ਹਿਰਦੇਵੇਦਕ ਘਟਨਾ ਨੇ ਸਾਰੇ …

Read More »

ਪੰਜਾਬ ਦੀ ਨਵੀਂ ਕੈਬਨਿਟ ਅੱਗੇ ਚੁਣੌਤੀਆਂ!

ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਕੁਝ ਦਿਨ ਨਵੀਂ ਵਜ਼ਾਰਤ ਦੇ ਗਠਨ ਬਾਰੇ ਵੱਡੀ ਚਰਚਾ ਚਲਦੀ ਰਹੀ …

Read More »

ਪੰਜਾਬ ਕਾਂਗਰਸ ਦੇ ਘਟਨਾਕ੍ਰਮ ਨੇ ਬਦਲਿਆ ਪੰਜਾਬ ਦਾ ਸਿਆਸੀ ਬਿਰਤਾਂਤ

ਪੰਜਾਬ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਮਕਸਦ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਆਪੋ-ਆਪਣੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਭਾਵੇਂ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਨੂੰ ਬਹੁਤੀਆਂ ਚੋਣ ਸਰਗਰਮੀਆਂ ਨਾ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਪਰ ਇਸ ਦੇ ਬਾਵਜੂਦ …

Read More »

ਪੰਜਾਬ ‘ਚ ਕਰੋਨਾ ਟੀਕਾਕਰਨ ਦੀ ਰਫਤਾਰ ਵਧਾਉਣ ਦੀ ਲੋੜ

ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਮਹਾਂਮਾਰੀ ਨੂੰ ਲੈ ਕੇ ਸਥਿਤੀ ਬੇਸ਼ੱਕ ਜ਼ਿਆਦਾ ਗੰਭੀਰ ਨਹੀਂ ਮੰਨੀ ਜਾ ਰਹੀ, ਪਰ ਕਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਨੂੰ ਦੇਖਦਿਆਂ ਮਾਹਰਾਂ ਦੀਆਂ ਚਿਤਾਵਨੀਆਂ ਦੇ ਨਜ਼ਰੀਏ ਤੋਂ ਚਿੰਤਾਵਾਂ ਅਜੇ ਵੀ ਗੰਭੀਰ ਹਨ। ਪੰਜਾਬ ‘ਚ ਬੀਤੇ 7 ਮਹੀਨਿਆਂ ਤੋਂ ਜਦੋਂ ਤੋਂ ਟੀਕਾਕਰਨ ਦੀ ਸ਼ੁਰੂਆਤ …

Read More »

ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ਦਾ ਸਵਾਲ

ਪਿਛਲੇ ਦਿਨੀਂ ਭਾਰਤੀ ਸੁਪਰੀਮ ਕੋਰਟ ਨੇ ਵੈੱਬ ਪੋਰਟਲ, ਟਵਿੱਟਰ, ਫੇਸਬੁੱਕ ਤੇ ਯੂ-ਟਿਊਬ ਜਿਹੇ ਸੋਸ਼ਲ ਪਲੇਟਫਾਰਮਾਂ ‘ਤੇ ਬਿਨਾਂ ਜਵਾਬਦੇਹੀ ‘ਤੇ ਲਿਖਣ ਅਤੇ ਟਿੱਪਣੀ ਕਰਨ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਅਦਾਲਤ ਨੇ ਫ਼ਰਜ਼ੀ ਖ਼ਬਰਾਂ ਦੇ ਪਸਾਰ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨਾਲ ਇਹ ਵੀ ਕਿਹਾ ਕਿ ਮੀਡੀਆ ਦਾ ਇਕ ਵਰਗ ਦੇਸ਼ ‘ਚ …

Read More »

ਕਿੰਨਾ ਕੁ ਆਤਮ ਨਿਰਭਰ ਭਾਰਤ?

ਸਪੱਸ਼ਟ ਤੌਰ ‘ਤੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਮਿਲਿਆਂ 75 ਸਾਲ ਹੋ ਚੁੱਕੇ ਹਨ ਪਰ ਲੁਕਵੇਂ ਰੂਪ ‘ਚ ਆਬਾਦੀ ਦਾ ਵੱਡਾ ਹਿੱਸਾ ਗ਼ਰੀਬੀ ਤੇ ਕੰਗਾਲੀ ਦੀਆਂ ਜ਼ੰਜੀਰਾਂ ਤੋਂ ਹਾਲੇ ਵੀ ਆਜ਼ਾਦੀ ਹਾਸਲ ਨਹੀਂ ਕਰ ਸਕਿਆ। ਏਨੇ ਵਕਫ਼ੇ ‘ਚ ਤਕਨਾਲੋਜੀ ਦਾ ਪਸਾਰ ਹੋਇਆ ਹੈ, ਸੜਕਾਂ ਦੇ ਜਾਲ ਵਿਛੇ ਹਨ, …

Read More »