Breaking News
Home / ਪੰਜਾਬ (page 1329)

ਪੰਜਾਬ

ਪੰਜਾਬ

ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਸਬੰਧੀ ਕੈਪਟਨ ਨੇ ਬਣਾਈ ਛੇ ਮੈਂਬਰੀ ਕਮੇਟੀ

ਕਿਹਾ, ਹੁਣ ਕਮੇਟੀ ਹੀ ਸਾਰਾ ਮਾਮਲਾ ਦੇਖੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿੱਚ ਤਬਦੀਲੀ ਦੇ ਮਾਮਲੇ ‘ਤੇ ਛੇ ਵੱਡੇ ਇਤਿਹਾਸਕਾਰਾਂ ਦੀ ਕਮੇਟੀ ਬਣਾ ਦਿੱਤੀ ਹੈ। ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਛੇ ਮੈਂਬਰੀ …

Read More »

ਕੈਪਟਨ ਅਮਰਿੰਦਰ ਨੇ ਕਿਹਾ, ਸ਼ਾਹਕੋਟ ਦਾ ਐਸ ਐਚ ਓ ਵਿਰੋਧੀ ਧਿਰ ਦੇ ਪ੍ਰਭਾਵ ਹੇਠ ਕਰਦਾ ਹੈ ਕੰਮ

ਹਰਦੇਵ ਲਾਡੀ ਖਿਲਾਫ ਦਰਜ ਹੋਏ ਮਾਮਲੇ ਨੂੰ ਦੱਸਿਆ ਸਿਆਸੀ ਸਾਜਿਸ਼ ਚੰਡੀਗੜ੍ਹ/ਬਿਊਰੋ ਨਿਊਜ਼ ਸ਼ਾਹਕੋਟ ਵਿਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਦਰਜ ਹੋਏ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਆ ਗਏ ਹਨ। ਚੰਡੀਗੜ੍ਹ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼ਾਹਕੋਟ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ …

Read More »

ਰੇਤ ਮਾਈਨਿੰਗ ਬਾਰੇ ਕਮੇਟੀ ਨੇ ਰਿਪੋਰਟ ਕੈਪਟਨ ਨੂੰ ਸੌਂਪੀ

ਸਿੱਧੂ ਨੇ ਕਿਹਾ, ਹੁਣ ਲੋਕਾਂ ਨੂੰ ਮਿਲੇਗਾ ਤੈਅ ਕੀਮਤ ‘ਤੇ ਰੇਤਾ ਚੰਡੀਗੜ੍ਹ/ਬਿਊਰੋ ਨਿਊਜ਼ ਰੇਤ ਮਾਈਨਿੰਗ ਬਾਰੇ ਵਿਆਪਕ ਤੇ ਕਾਰਗਰ ਨੀਤੀ ਬਣਾਉਣ ਲਈ ਕੈਬਨਿਟ ਸਬ ਕਮੇਟੀ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਜੋ ਇਸ ਕਮੇਟੀ ਦੇ ਮੁਖੀ ਸਨ, ਨੇ ਅੱਜ ਪੰਜਾਬ ਭਵਨ …

Read More »

ਪਾਕਿ ‘ਚ ਨਿਕਾਹ ਕਰਾਉਣ ਵਾਲੀ ਕਿਰਨ ਬਾਰੇ ਨਵਾਂ ਖੁਲਾਸਾ

ਮਜੀਠੀਆ ਦੇ ਸਿਆਸੀ ਸਕੱਤਰ ਨੇ ਕਿਰਨ ਨੂੰ ਪਾਕਿ ਭੇਜਣ ਲਈ ਕੀਤੀ ਸੀ ਸਿਫਾਰਸ਼ ਅੰਮ੍ਰਿਤਸਰ/ਬਿਊਰੋ ਨਿਊਜ਼ ਵਿਸਾਖੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਪਾਕਿਸਤਾਨ ਜਾ ਕੇ ਇਸਲਾਮ ਧਾਰਨ ਕਰਕੇ ਵਿਆਹ ਕਰਾਉਣ ਵਾਲੀ ਕਿਰਨ ਬਾਲਾ ਦੀਆਂ ਤਾਰਾਂ ਬਿਕਰਮ ਮਜੀਠੀਆ ਤੱਕ ਜਾ ਜੁੜੀਆਂ ਹਨ। ਚਰਚਾ ਹੈ ਕਿ ਕਿਰਨ ਬਾਲਾ …

Read More »

ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਖਿਲਾਫ ਦਰਜ ਹੋਇਆ ਕੇਸ

ਐਫ ਆਈ ਆਰ ਦਰਜ ਕਰਨ ਵਾਲੇ ਥਾਣਾ ਮੁਖੀ ਨੇ ਪਹਿਲਾਂ ਦਿੱਤਾ ਅਸਤੀਫਾ ਫਿਰ ਵਾਪਸ ਲਿਆ ਜਲੰਧਰ/ਬਿਊਰੋ ਨਿਊਜ਼ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਸਿਤਾਰੇ ਗਰਦਿਸ਼ ਵਿੱਚ ਹਨ। ਟਿਕਟ ਮਿਲਣ ਤੋਂ ਅਗਲੀ ਸਵੇਰ ਹੀ ਲਾਡੀ ਸਮੇਤ ਚਾਰ ਵਿਅਕਤੀਆਂ ਵਿਰੁੱਧ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਮਾਈਨਿੰਗ ਦਾ …

Read More »

ਪੰਜਾਬ ‘ਚ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਲਈ ਹੋ ਰਹੀ ਹੈ ਵਿਚਾਰ

ਪੰਜਾਬ ਦੀ ਖੇਡ ਨੀਤੀ ਨੂੰ ਬਦਲਣ ਦੀ ਲੋੜ : ਗੁਰਮੀਤ ਸੋਢੀ ਚੰਡੀਗੜ੍ਹ/ਬਿਊਰੋ ਨਿਊਜ਼ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਬਲਦਾਂ ਦੀਆਂ ਦੌੜਾਂ ਕਰਵਾਉਣ ਲਈ ਵਿਸ਼ੇਸ਼ ਮਾਤਾ ਲਿਆਵੇਗੀ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ …

Read More »

ਅਕਾਲੀ ਆਗੂ ਕੋਲਿਆਂਵਾਲੀ ਨੂੰ ਵਾਰੰਟ ਨਾ ਭੇਜਣ ਵਾਲਾ ਬੈਂਕ ਮੈਨੇਜਰ ਮੁਅੱਤਲ

ਦਿਆਲ ਸਿੰਘ ਕੋਲਿਆਂਵਾਲੀ ਨੇ ਬੈਂਕ ਦੇ ਇਕ ਕਰੋੜ ਦੋ ਲੱਖ ਰੁਪਏ ਨਹੀਂ ਮੋੜੇ ਚੰਡੀਗੜ੍ਹ/ਬਿਊਰੋ ਨਿਊਜ਼ ਬੈਂਕ ਦੇ ਡਿਫਾਲਟਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਵਾਰੰਟ ਨਾ ਭੇਜਣ ਵਾਲੇ ਪੰਜਾਬ ਖੇਤੀਬਾੜੀ ਵਿਕਾਸ ਸਹਿਕਾਰੀ ਬੈਂਕ, ਮਲੋਟ ਦੇ ਮੈਨੇਜਰ ਰਾਕੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ …

Read More »

‘ਪਰਵਾਸੀ ਰੇਡੀਓ’ ਰਾਹੀਂ ਚਨਾਰਥਲ ਕਲਾਂ ਦੇ ਕਿਸਾਨਾਂ ਦੀ ਮਦਦ ਕਰਨ ਵਾਲੇ ਸਹਿਯੋਗੀਆਂ ਦੀ ਸੂਚੀ

ਪਿੰਡ ਚਨਾਰਥਲ ਕਲਾਂ ਦੇ ਡੇਢ ਦਰਜਨ ਕਿਸਾਨਾਂ ਦੀ 123 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ। ਇਨ੍ਹਾਂ ਕਿਸਾਨਾਂ ਦੇ ਸਹਿਯੋਗ ਲਈ ਜਿੱਥੇ ਸਮੁੱਚਾ ਪਿੰਡ ਖਲੋਤਾ, ਜਿੱਥੇ ਲਾਗਲੇ ਪਿੰਡਾਂ ਦੇ ਲੋਕ, ਕੁਝ ਧਾਰਮਿਕ ਸਮਾਜਿਕ ਸੰਸਥਾਵਾਂ ਖਲੋਤੀਆਂ, ਉਥੇ ਕੈਨੇਡਾ ‘ਚ ਵਸਦੇ ਚਨਾਰਥਲ ਵਾਸੀਆਂ ਨੇ ਐਨ ਆਰ ਆਈ …

Read More »

ਸਰਕਾਰ ਨੇ ਖਸਰਾ ਤੇ ਰੁਬੈਲਾ ਬਿਮਾਰੀਆਂ ਖਿਲਾਫ ਵਿੱਢੀ ਮੁਹਿੰਮ

ਟੀਕੇ ਲਾਉਣ ਤੋਂ ਬਾਅਦ ਵਿਦਿਆਰਥੀ ਹੋਣ ਲੱਗੇ ਬਿਮਾਰ ਮਾਨਸਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੀ ਖਸਰਾ ਤੇ ਰੁਬੈਲਾ ਬਿਮਾਰੀਆਂ ਖ਼ਿਲਾਫ਼ ਮੁਹਿੰਮ ਤਹਿਤ ਮੰਗਲਵਾਰ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੀਕੇ ਲਾਏ ਗਏ। ਇਸ ਦੌਰਾਨ ਨੇੜਲੇ ਪਿੰਡ ਨੰਗਲ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਟੀਕੇ ਲਾਏ ਜਾਣ ਪਿੱਛੋਂ ਨੌਂ ਵਿਦਿਆਰਥਣਾਂ ਬਿਮਾਰ …

Read More »

ਨਵਜੋਤ ਸਿੰਘ ਸਿੱਧੂ ਨੇ ਨਗਰ ਸੁਧਾਰ ਟਰੱਸਟ ‘ਚ ਹੋਏ ਕਰੋੜਾਂ ਦੇ ਘਪਲੇ ਦਾ ਕੀਤਾ ਪਰਦਾਫਾਸ਼

ਕਿਹਾ, ਅਕਾਲੀ-ਭਾਜਪਾ ਸਰਕਾਰ ਸਮੇਂ ਭ੍ਰਿਸ਼ਟਾਚਾਰ ਹੀ ਹੋਇਆ ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਵਲੋਂ ਨਗਰ ਸੁਧਾਰ ਟਰੱਸਟ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅੰਮ੍ਰਿਤਸਰ ਵਿਚ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਇਹ ਅਜੇ ਘਪਲਿਆਂ ਦਾ ਪਰਦਾਫਾਸ਼ ਕਰਨ ਦੀ ਸ਼ੁਰੂਆਤ ਹੈ। …

Read More »