Breaking News
Home / Mehra Media (page 3431)

Mehra Media

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਕੱਤਰਤਾ ‘ਚ ਬਲਬੀਰ ਗੋਰਾ ਦਾ ਗੀਤ ‘ਅਸਲਾ’ ਰਿਲੀਜ਼

ਕੈਲਗਰੀ/ਬਿਊਰੋ ਨਿਊਜ਼ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਦਸੰਬਰ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਮਾਸਟਰ ਜੀਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਸੰਧੂ ਵੀ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਬਲਬੀਰ ਗੋਰਾ ਦੁਆਰਾ ਲਿਖਿਆ …

Read More »

ਨੌਜਵਾਨ ਕਮਿਊਨਿਟੀ ਵਰਕਰ ਰੇਨਾ ਸੰਘਾ ਵਲੋਂ ਵਾਅਨ ਏਰੀਏ ਤੋਂ ਪੀ ਸੀ ਪਾਰਟੀ ਨੌਮੀਨੇਸ਼ਨ ਲੜਨ ਦਾ ਐਲਾਨ

ਵਾਅਨ/ਬਿਊਰੋ ਨਿਊਜ਼ ਨੌਜਵਾਨ ਕਮਿਊਨਿਟੀ ਵਰਕਰ ਰੇਨਾ ਸੰਘਾ ਵਲੋਂ ਵਾਅਨ ਏਰੀਏ ਤੋਂ ਪੀ ਸੀ ਪਾਰਟੀ ਨੌਮੀਨੇਸ਼ਨ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਰੇਨਾ ਸੰਘਾ, ਪ੍ਰੋਫੈਸ਼ਨਲ ਨੈਟਵਰਕਿੰਗ ਸੋਸਾਈਟੀ ਸਾਵੀ ਵਲੋਂ ਈਵੈਂਟ ਪਲੈਨਰ ਅਤੇ ਲਾਈਵ ਟੀ ਵੀ ਰਿਪੋਰਟਰ ਦੀਆਂ ਸੇਵਾਵਾਂ ਦੇ ਚੁੱਕੀ ਹੈ। ਕੈਨੇਡੀਅਨ ਸਭਿਆਚਾਰ ਅਤੇ ਕਲਾ ਨੂੰ ਉਹਨਾਂ ਦੁਆਰਾ ਦਿੱਤਾ ਯੋਗਦਾਨ …

Read More »

ਇੱਕੀਵੀਂ ਸਦੀ ਦੇ ਸੋਲ੍ਹਵੇਂ ਸਾਲ ਨੂੰ ਮੁਸ਼ਾਇਰੇ ਰਾਹੀਂ ਅਲਵਿਦਾ

ਸਰੀ/ਬਿਊਰੋ ਨਿਊਜ਼ ਸਦੀ ਦੇ ਸੋਲ੍ਹਵੇਂ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਸਤਾਰਵੇਂ ਦੀ ਉਡੀਕ ਨੂੰ ਸਮਰਪਤ, ਲੋਅਰ ਮੇਨ ਲੈਂਡ ਦੀਆਂ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਲੋਂ 17 ਦਸੰਬਰ ਨੂੰ ਇਕ ਮੁਸ਼ਾਇਰਾ ਆਯੋਜਤ ਕੀਤਾ ਗਿਆ, ਜਿਸ ਵਿਚ ਮੈਟਰੋ ਵੈਨਕੂਵਰ ਦੇ ਨਾਮਵਰ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਬਰਫੀਲੇ …

Read More »

ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਮੀਟਿੰਗ ‘ਚ ਨਵੇਂ ਅਹੁਦੇਦਾਰਾਂ ਦੀ ਚੋਣ

ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਮੀਟਿੰਗ ਦਸੰਬਰ 18 ਨੂੰ ਮਲਕੀਤ ਸਿੰਘ ਦਿਓਲ ਹੁਰਾਂ ਦੇ ਘਰ ਹੋਈ। ਜਿਸ ਵਿੱਚ ਆਉਣ ਵਾਲੇ ਸਾਲ ਦੀ ਟੀਮ ਅਤੇ ਟੂਰਨਾਮੈਂਟ ਵਾਰੇ ਵਿਸਥਾਰ ਨਾਲ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਾਲ ਲਈ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਚੈਨ ਧਾਲੀਵਾਲ ਵਾਇਸ …

Read More »

ਕੰਵਲ ਪਰਿਵਾਰ ਅਤੇ ਤੂਰ ਪਰਿਵਾਰ ਨੂੰ ਸਦਮਾ

ਬ੍ਰਿਗੇਡੀਅਰ (ਰਿਟਾ.) ਪਿਰਥੀ ਸਿੰਘ ਤੂਰ ਅਚਾਨਕ ਅਕਾਲ ਚਲਾਣਾ ਕਰ ਗਏ ਬਰੈਂਪਟਨ/ਪਰਵਾਸੀ ਬਿਊਰੋ : ਇਹ ਖ਼ਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਭਾਰਤੀ ਫੌਜ ਵਿੱਚੋਂ ਬ੍ਰਿਗੇਡੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਲੁਧਿਆਣਾ ਨਿਵਾਸੀ ਸ. ਪ੍ਰਿਥੀ ਸਿੰਘ ਤੂਰ ਜੋ ਅੱਜਕਲ ਆਪਣੇ ਬੇਟੇ ਨਾਲ ਬਰੈਂਪਟਨ ਵਿੱਚ ਰਹਿ ਰਹੇ ਸਨ, ਲੰਘੇ ਬੁੱਧਵਾਰ ਨੂੰ ਅਚਾਨਕ …

Read More »

ਜਰਮਨੀ ‘ਚ ਭੀੜ ਵਾਲੇ ਕ੍ਰਿਸਮਸ ਬਜ਼ਾਰ ‘ਚ ਚਾੜ੍ਹਿਆ ਟਰੱਕ

12 ਮੌਤਾਂ, 48 ਜ਼ਖ਼ਮੀ  ੲ ਜਰਮਨੀ ਦੀ ਚਾਂਸਲਰ ਨੇ ਇਸ ਨੂੰ ਦੱਸਿਆ ਦਹਿਸ਼ਤੀ ਹਮਲਾ ਬਰਲਿਨ/ਬਿਊਰੋ ਨਿਊਜ਼ ਜਰਮਨੀ ਵਿੱਚ ਇਕ ਨੌਜਵਾਨ ਨੇ ਭੀੜ-ਭੜੱਕੇ ਵਾਲੇ ਕ੍ਰਿਸਮਸ ਬਾਜ਼ਾਰ ਵਿੱਚ ਅੰਨ੍ਹੇਵਾਹ ਟਰੱਕ ਚਾੜ੍ਹ ਕੇ ਘੱਟੋ-ਘੱਟ 12 ਵਿਅਕਤੀਆਂ ਨੂੰ ਮਾਰ ਸੁੱਟਿਆ ਅਤੇ 48 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਕਿਹਾ …

Read More »

ਮੈਕਸੀਕੋ ਦੀ ਆਤਿਸ਼ਬਾਜ਼ੀ ਮਾਰਕੀਟ ‘ਚ ਧਮਾਕਾ, 31 ਵਿਅਕਤੀਆਂ ਦੀ ਮੌਤ

ਟੁਲਟੇਪੇਕ : ਮੈਕਸਿਕੋ ਦੀ ਸੱਭ ਤੋਂ ਵੱਡੀ ਆਤਿਸ਼ਬਾਜ਼ੀ ਮਾਰਕੀਟ ਵਿਚ ਜ਼ੋਰਦਾਰ ਧਮਾਕੇ ਤੋਂ ਬਾਅਦ ਉਥੇ ਭਿਆਨਕ ਅੱਗ ਲੱਗ ਗਈ ਜਿਸ ਵਿਚ 31 ਵਿਅਕਤੀ ਮਾਰੇ ਗਏ ਅਤੇ 72 ਹੋਰ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਟੁਲਟੇਪੇਕ ਵਿਚ ਅੱਗ ਤੋਂ ਬਾਅਦ ਕਈ ਧਮਾਕੇ ਹੋਏ ਅਤੇ ਮੈਕਸਿਕੋ ਸਿਟੀ ਵਿਚ ਧੂੰਏਂ ਦਾ …

Read More »

ਕੁਪੇਰਟਿਨੋ ਸਿਟੀ ਦੀ ਮੇਅਰ ਬਣੀ ਭਾਰਤੀ ਮੂਲ ਦੀ ਔਰਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਕੈਲੀਫੋਰਨੀਆ ਦੇ ਪ੍ਰਮੁੱਖ ਸ਼ਹਿਰ ਕੁਪੇਰਟਿਨੋ ਸਿਟੀ ਵਿਚ ਪਹਿਲੀ ਵਾਰੀ ਭਾਰਤੀ ਮੂਲ ਦੀ ਅਮਰੀਕੀ ਔਰਤ ਸ਼ਵਿਤਾ ਵੈਦਿਆਨਾਥਨ ਮੇਅਰ ਚੁਣੀ ਗਈ ਹੈ। ਐਪਲ ਦੇ ਹੈਡ ਕੁਆਰਟਰ ਵਜੋ ਇਹ ਸ਼ਹਿਰ ਦੁਨੀਆ ਭਰ ਵਿਚ ਮਸ਼ਹੂਰ ਹੈ। ਐਮਬੀਏ ਕਰ ਚੁੱਕੀ ਵੈਦਿਆਨਾਥਨ ਇਕ ਹਾਈ ਸਕੂਲ ਵਿਚ ਹਿਸਾਬ ਦੀ ਅਧਿਆਪਕਾ ਹੈ। ਇਸ ਤੋਂ ਇਲਾਵਾ …

Read More »

ਡੋਨਾਲਡ ਟਰੰਪ ਨੇ ਚੋਣਾਂ ‘ਚ ਜਿੱਤ ਲਈ ਭਾਰਤੀਆਂ ਦਾ ਕੀਤਾ ਧੰਨਵਾਦ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਨ੍ਹਾਂ ਦੀ ਜਿੱਤ ‘ਚ ਭਾਰਤੀਵੰਸ਼ੀ-ਅਮਰੀਕੀ ਜਨਤਾ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਆਪਣੀ ਜਿੱਤ ਦੇ ਲਈ ਹਿੰਦੂਆਂ ਨੂੰ ਥੈਂਕਿਊ ਕਿਹਾ। ਡੋਨਾਲਡ ਟਰੰਪ ਨੇ ਕਿਹਾ ਅੱਜ ਇਥੇ ਭਾਰਤੀ ਭਾਈਚਾਰੇ ਦੇ ਬਹੁਤ ਲੋਕ ਰਹਿੰਦੇ ਹਨ। ਹਿੰਦੂਆਂ …

Read More »

ਰੇਸ਼ਮ ਸਿੰਘ ਯੂ.ਐਸ.ਏ. ਜ਼ਮਾਨਤ ‘ਤੇ ਰਿਹਾਅ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸਬੰਧਤ ਐਨਆਰਆਈ ਆਗੂ ਰੇਸ਼ਮ ਸਿੰਘ ਯੂਐਸਏ ਜਿਸ ਨੂੰ ਪੁਲਿਸ ਨੇ ਦੇਸ਼ ਧਰੋਹ ਦੇ ਦੋਸ਼ ਹੇਠ ਚਾਰ ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ, ਨੂੰ ਸੋਮਵਾਰ ਸ਼ਾਮ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਰਿਹਾਈ ‘ਤੇ ਸ਼੍ਰੋਮਣੀ ਅਕਾਲੀ ਦਲ …

Read More »