Breaking News
Home / ਹਫ਼ਤਾਵਾਰੀ ਫੇਰੀ / ਨੈਨੋ ਰੋਬੋਟ ਸਰੀਰ ‘ਚ ਬਿਮਾਰੀ ਲੱਭਣਗੇ, ਇਲਾਜ ਵੀ ਖੁਦ ਹੀ ਕਰਨਗੇ

ਨੈਨੋ ਰੋਬੋਟ ਸਰੀਰ ‘ਚ ਬਿਮਾਰੀ ਲੱਭਣਗੇ, ਇਲਾਜ ਵੀ ਖੁਦ ਹੀ ਕਰਨਗੇ

ਬਿਮਾਰੀਆਂ ਨਾਲ ਲੜਨ ਲਈ ਸਰੀਰ ‘ਚ ਤੈਨਾਤ ਹੋਣਗੇ ਰੋਬੋਟ
ਲੰਡਨ/ਬਿਊਰੋ ਨਿਊਜ਼ : ਚਿਕਿਤਸਾ ਦੀ ਦੁਨੀਆ ਵਿਚ ਹੋ ਰਹੇ ਨਵੇਂ ਬਦਲਾਅ ਆਉਣ ਵਾਲੇ ਸਾਲਾਂ ਵਿਚ ਇਲਾਜ ਦੇ ਤਰੀਕੇ ਨੂੰ ਬਦਲ ਕੇ ਰੱਖ ਦੇਣਗੇ। ਬ੍ਰਿਟੇਨ ਅਤੇ ਜਪਾਨ ਦੇ ਵਿਗਿਆਨਕ ਨੈਨੋ ਰੋਬੋਟ ਤਿਆਰ ਕਰ ਰਹੇ ਹਨ। ਇਹ ਰੋਬੋਟ ਸਰੀਰ ਦੇ ਅੰਦਰ ਤੈਨਾਤ ਕੀਤੇ ਜਾਣਗੇ। ਬਿਮਾਰੀ ਲੱਭਣਗੇ ਅਤੇ ਇਲਾਜ ਵੀ ਖੁਦ ਹੀ ਕਰਨਗੇ।
ਬ੍ਰਿਟੇਨ ਦੀ ਲੀਡਸ ਯੂਨੀਵਰਸਿਟੀ ਵਿਚ ਰੋਬੋਟਿਕਸ ਵਿਭਾਗ ਵਿਚ ਪ੍ਰੋਫੈਸਰ ਪਿਏਤਰੋ ਬਾਲਡਾਸਟ੍ਰੀ ਨੇ 20 ਵੱਖ-ਵੱਖ ਨੈਨੋ ਰੋਬੋਟ ਤਿਆਰ ਕੀਤੇ ਹਨ। ਇਹ ਕੈਮਰੇ ਅਤੇ ਸੈਂਸਰ ਨਾਲ ਲੈਂਸ ਹਨ। ਇਥੋਂ ਤੱਕ ਕਿ ਕੁਝ ਨੈਨੋ ਰੋਬੋਟ ਵਿਚ ਰੇਡੀਓ ਟਰਾਂਸਮੀਟਰ ਅਤੇ ਰਿਸੀਵਰ ਵੀ ਹਨ। ਤਾਂਕਿ ਸਰਜਨ ਦੇਖ ਸਕਣ ਕਿ ਸਰੀਰ ਦੇ ਅੰਦਰ ਹੋ ਕੀ ਰਿਹਾ ਹੈ ਅਤੇ ਸਰਜਨ ਇਨ੍ਹਾਂ ਰੋਬੋਟ ਨੂੰ ਨਿਰਦੇਸ਼ ਦੇ ਸਕਣ। ਇਹ ਕੈਪਸੂਲ ਰੋਬੋਟ ਇੰਨੇ ਛੋਟੇ ਹਨ ਕਿ ਇਨ੍ਹਾਂ ਨੂੰ ਨਿਗਲਿਆ ਜਾ ਸਕਦਾ ਹੈ ਜਾਂ ਕਿਸੇ ਹੋਰ ਮਾਧਿਅਮ ਨਾਲ ਸਰੀਰ ਵਿਚ ਭੇਜਿਆ ਜਾ ਸਕਦਾ ਹੈ। ਅਗਲੇ ਮਹੀਨੇ ਪ੍ਰੋਫੈਸਰ ਬਾਲਡਾਸਟ੍ਰੀ ਦੇ ਡਿਜ਼ਾਈਨ ਕੀਤੇ ਗਏ ਇਕ ਰੋਬੋਟ ਦਾ ਪਹਿਲੀ ਵਾਰ ਇਨਸਾਨਾਂ ‘ਤੇ ਪ੍ਰੀਖਣ ਕੀਤਾ ਜਾਵੇਗਾ। ਇਸ ਰੋਬੋਟ ਨੂੰ ਕੋਲੋਨੋਸਕੋਪੀ ਦਾ ਦਰਦ-ਮੁਕਤ ਨਿਪਟਾਰਾ ਕਰਨ ਦੇ ਮਕਸਦ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਕ ਕੋਲੋਨੋਸਕੋਪੀ ਵਿਚ 45 ਮਿੰਟ ਲੱਗਦੇ ਹਨ ਅਤੇ ਰੋਗੀ ਨੂੰ ਬੇਹੋਸ਼ ਕਰਨਾ ਪੈਂਦਾ ਹੈ। ਬ੍ਰਿਟੇਨ ਵਿਚ ਹਰ ਸਾਲ ਕਰੀਬ 9 ਲੱਖ ਕੋਲੋਨੋਸਕੋਪੀ ਕੀਤੀਆਂ ਜਾਂਦੀਆਂ ਹਨ। ਪ੍ਰੋਫੈਸਰ ਬਾਲਡਾਸਟ੍ਰੀ ਕਹਿੰਦੇ ਹਨ ਕਿ ਕੋਲੋਨੋਸਕੋਪੀ ਦਰਦਨਾਕ ਹੈ, ਉਥੇ ਕੈਪਸੂਲ ਰੋਬੋਟ ਸਿਲੈਂਡਰ ਦੇ ਆਕਾਰ ਛੋਟਾ ਜਿਹਾ ਰੋਬੋਟ ਹੈ। ਇਸ ਨਾਲ ਦਰਦ ਰਹਿਤ ਇਲਾਜ ਹੋਵੇਗਾ ਅਤੇ ਰੋਗੀ ਨੂੰ ਬੇਹੋਸ਼ ਨਹੀਂ ਕਰਨਾ ਪਵੇਗਾ।
ਉਹ ਕਹਿੰਦੇ ਹਨ ਕਿ ਸਾਨੂੰ ਉਮੀਦ ਹੈ ਕਿ ਅਸੀਂ ਕੋਲੇਨ ਦੇ ਅਤੇ ਹੋਰ ਜ਼ਿਆਦਾ ਹਿੱਸਿਆਂ ਨੂੰ ਦੇਖਣ ਵਿਚ ਸਮਰੱਥ ਹੋਵਾਂਗੇ, ਤਾਂ ਕਿ ਅਸੀਂ ਆਪਣੇ ਪਿੱਛੇ ਕੋਈ ਗਲਤੀ ਨਾ ਛੱਡੀਏ। ਇਸ ਡਿਜ਼ਾਈਨ ਨੂੰ ਤਿਆਰ ਕਰਨ ਵਿਚ ਉਨ੍ਹਾਂ ਨੂੰ 15 ਸਾਲ ਲੱਗੇ ਹਨ। ਡਾ. ਸੀਲਡਰਸ ਕਹਿੰਦੇ ਹਨ ਕਿ ਰੋਬੋਟ ਪ੍ਰਤੀ ਸੈਕੰਡ ਸਰੀਰ ਦਾ 150 ਵਾਰ ਚੱਕਰ ਲਗਾ ਸਕਦਾ ਹੈ।
ਅਗਲੇ ਮਹੀਨੇ ਪਹਿਲੀ ਵਾਰ ਇਨਸਾਨਾਂ ‘ਤੇ ਇਸਦਾ ਹੋਵੇਗਾ ਪ੍ਰੀਖਣ
ਬ੍ਰਿਟੇਨ ਦੀ ਲੀਡਸ ਯੂਨੀਵਰਸਿਟੀ ਵਿਚ ਰੋਬੋਟਿਕਸ ਵਿਭਾਗ ਵਿਚ ਪ੍ਰੋਫੈਸਰ ਪਿਏਤਰੋ ਬਾਲਡਾਸਟ੍ਰੀ ਨੇ 20 ਵੱਖ-ਵੱਖ ਨੈਨੋ ਰੋਬੋਟ ਤਿਆਰ ਕੀਤੇ ਹਨ। ਇਹ ਕੈਮਰੇ ਅਤੇ ਸੈਂਸਰ ਨਾਲ ਲੈਂਸ ਹਨ। ਇਥੋਂ ਤੱਕ ਕਿ ਕੁਝ ਨੈਨੋ ਰੋਬੋਟ ਵਿਚ ਰੇਡੀਓ ਟਰਾਂਸਮੀਟਰ ਅਤੇ ਰਿਸੀਵਰ ਵੀ ਹਨ। ਤਾਂਕਿ ਸਰਜਨ ਦੇਖ ਸਕਣ ਕਿ ਸਰੀਰ ਦੇ ਅੰਦਰ ਹੋ ਕੀ ਰਿਹਾ ਹੈ। ਇਹ ਕੈਪਸੂਲ ਰੋਬੋਟ ਇੰਨੇ ਛੋਟੇ ਹਨ ਕਿ ਇਨ੍ਹਾਂ ਨੂੰ ਨਿਗਲਿਆ ਜਾ ਸਕਦਾ ਹੈ। ਅਗਲੇ ਮਹੀਨੇ ਪ੍ਰੋਫੈਸਰ ਬਾਲਡਾਸਟ੍ਰੀ ਦੇ ਡਿਜ਼ਾਈਨ ਕੀਤੇ ਗਏ ਇਕ ਰੋਬੋਟ ਦਾ ਪਹਿਲੀ ਵਾਰ ਇਨਸਾਨਾਂ ‘ਤੇ ਪ੍ਰੀਖਣ ਕੀਤਾ ਜਾਵੇਗਾ।

 

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …