Breaking News
Home / ਰੈਗੂਲਰ ਕਾਲਮ / ਅੱਜ ਦੇ ਹਾਲਾਤ

ਅੱਜ ਦੇ ਹਾਲਾਤ

ਚੋਣਾਂ ਆਈਆਂ ਦੇਖ ਕੇ ਸਿਰ ਉੱਤੇ,
ਨੇਤਾਲੋਕਾਂ ਨੂੰ ਭਰਮਾਉਣ ਲੱਗੇ।
ਫੋਕੇ ਵਾਅਦੇ ਕਰਦੇ ਨਿੱਤ ਜਿਹੜੇ,
ਕਦੇ ਇਨ੍ਹਾਂ ਨੂੰ ਨਾ ਪੁਗਾਉਣ ਲੱਗੇ।
ਕੁਰਸੀਲਈਈਮਾਨਵੇਚਦਿੰਦੇ,
ਇਹ ਲੋਕਾਂ ਦੇ ਕੰਮ ਕੀ ਅਉਣ ਲੱਗੇ।
ਕਈ ਛੱਡ ਕੇ ਵੱਡੀ ਅਫਸਰੀ ਨੂੰ,
ਕਿਸੇ ਪਾਰਟੀ ਦੇ ਸੋਹਲੇ ਗਉਣ ਲੱਗੇ।
ਜਿਹੜੇ ਗਏ ਨਾਕਦੇ ਸਕੂਲਬਹੁਤੇ,
ਉਹ ਰਾਜਨੀਤੀ ਜਾ ਪੜ੍ਹਾਉਣ ਲੱਗੇ।
ਭ੍ਰਿਸ਼ਟਾਚਾਰੀ ਕਈ ਨੇ ਬਣਬੈਠੇ,
ਤਰੱਕੀ ਵਿੱਚ ਰੋੜੇ ਅਟਕਾਉਣ ਲੱਗੇ।
ਦੇਸੀਬੈਂਕਾਂ ‘ਤੇ ਨਹੀਂ ਰਿਹਾਭਰੋਸਾ,
ਧਨ ‘ਸਵਿੱਸ’ ਵਿੱਚ ਜਮਾਂ ‘ਕਰੌਣ ਲੱਗੇ।
ਕੁੱਕੜ ਖੇਹ ਉਡਾਉਣਾਆਮ ਹੋਇਆ,
ਹੱਥੋਪਾਈ ਵੀਹੁਣ ਤਾਂ ਹੋਣ ਲੱਗੇ।
ਥੋੜ੍ਹੀਸ਼ਰਮਹਯਾ ਨੂੰ ਹੱਥ ਮਾਰੋ,
ਤਮਾਸ਼ਾ ਜੱਗ ਨੂੰ ਕਿਉਂ ਦਿਖੌਣ ਲੱਗੇ।
ਅੰਨ੍ਹਾਂ ਵੰਡੇ ਸ਼ੀਰਨੀਮੁੜਆਪਣਿਆਂ ਨੂੰ,
ਭਾਈਭਤੀਜਿਆਂ ਨੂੰ ਖੁਆਉਣ ਲੱਗੇ।
ਲੋਕਸੇਵਾ, ਨਾਦੇਸ਼ਪਿਆਰਦਿਸਦਾ,
ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਲੱਗੇ।
ਹੁੰਦਾ ਸੀਮਾਣ ਮੱਤਾ ਇਤਿਹਾਸਸਾਡਾ,
ਇਹ ਤਾਂ ਮਿੱਟੀ ਵਿੱਚ ਮਿਲਾਉਣ ਲੱਗੇ।
ਕਰਨੀਦੇਸ਼ਸੇਵਾਸਾਡਾਉਦੇਸ਼ਹੋਵੇ,
ਕਿਉਂ ਲੁੱਟ ਕੇ ਦੇਸ਼ ਨੂੰ ਖਾਈ ਜਾਂਦੇ।
ਲੀਡਰਬਣ ਕੇ ਕਰੋ ਕੰਮ ਚੰਗੇ,
‘ਹਕੀਰ’ ਗਹਿਣੇ ਜ਼ਮੀਰਪਾਈਜਾਂਦੇ।
ਸੁਲੱਖਣ ਸਿੰਘ
647-786-6329

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …