-8 C
Toronto
Friday, December 26, 2025
spot_img
Homeਮੁੱਖ ਲੇਖਗਲੋਬਲ ਚਾਰਟ-ਟੌਪਿੰਗ ਇੰਡੋ-ਪਾਕਿਸਤਾਨੀ ਕੈਨੇਡੀਅਨ ਗਰੁੱਪ ਜੋਸ਼ ਬੈਂਡ ਨੇ ਸੈਮਸੰਗ ਕੈਨੇਡਾ ਨਾਲ ਰਲ...

ਗਲੋਬਲ ਚਾਰਟ-ਟੌਪਿੰਗ ਇੰਡੋ-ਪਾਕਿਸਤਾਨੀ ਕੈਨੇਡੀਅਨ ਗਰੁੱਪ ਜੋਸ਼ ਬੈਂਡ ਨੇ ਸੈਮਸੰਗ ਕੈਨੇਡਾ ਨਾਲ ਰਲ ਕੇ ਆਪਣੇ ਪ੍ਰੇਰਣਾਦਾਇਕ ਸਫ਼ਰ ਦਾ ਆਰੰਭ ਨਵੀਂ ਸੀਰੀਜ਼ ਨਾਲ ਕੀਤਾ

ਕੈਨੇਡੀਅਨ ਗਰੁੱਪ ਨੇ ਗਲੈਕਸੀ ਏ ਸੀਰੀਜ਼ ਨਾਲ ਆਪਣੇ ਵਿਲੱਖਣ ਰਚਨਾਤਮਿਕ ਸਫ਼ਰ ਨੂੰ ਸਾਂਝਾ ਕੀਤਾ

ਮਿਸੀਸਾਗਾ, ਓਨਟਾਰੀਓ, ਅਕਤੂਬਰ 8, 2019-ਸੈਮਸੰਗ ਇਲੈਕਟਰੋਨਿਕਸ ਕੈਨੇਡਾ ਨੇ ਇੰਟਰਨੈਸ਼ਨਲ ਚਾਰਟ ਟੌਪਿੰਗ ਜੋਸ਼ ਬੈਂਡ, ਕੈਨੇਡੀਆਨ ਇੰਡੋ-ਪਾਕਿਸਤਾਨੀ ਭੰਗੜਾ ਪੌਪ ਮਿਊਜਿਕ ਗਰੁੱਪ ਨਾਲ ਨਵੀਂ ਭਾਈਵਾਲੀ ਦਾ ਐਲਾਨ ਕੀਤਾ ਹੈ। ਭਾਈਵਾਲੀ ਵਿਚ ਜੋਸ਼ ਦੀ ਪ੍ਰਮੁੱਖ ਗਾਇਕ-ਗੀਤਕਾਰ ਜੋੜੀ, ਰੂਪ ਮੈਗਨ ਅਤੇ ਕੁਰਮ “ਕਿਊ’ ਹੂਸੈਨ ਹਨ ਜੋ ਗਰੇਟਰ ਟੋਰਾਂਟੋ ਏਰੀਏ ਦੇ ਹਨ, ਦੀ ਨਵੀਂ ਵੀਡੀਓਜ਼ ਸੀਰੀਜ਼ #CaptureYourJourney ਹੈ ਅਤੇ ਨਾਲ ਹੀ ਉਹਨਾਂ ਨੇ ਬੈਂਡ ਦੇ ਸਾਥੀ ਬਣਨ ਅਤੇ ਇੰਟਰਨੈਸ਼ਨਲ ਰਿਕਾਰਡਿੰਗ ਸਟਾਰ ਬਣਨ ਦੇ ਪ੍ਰੇਰਣਾਦਾਇਕ ਸਫ਼ਰ ਨੂੰ ਸਾਂਝਾ ਕੀਤਾ। ਜੋਸ਼ ਬੈਂਡ ਨੂੰ ਐਮਟੀਵੀ ਇੰਡੀਆ ਵਲੋਂ ਆਰਟਿਸਟ ਆਫ਼ ਦਾ ਯੀਅਰ ਐਲਾਨਿਆ ਗਿਆ ਹੈ। ਉਹ ਬਹੁਤ ਸਾਰੇ ਅੰਤਰਰਾਸ਼ਟਰੀ ਰਿਕਾਰਡਿੰਗ ਆਰਟਿਸਟਾਂ ਦੇ ਸਹਿਯੋਗੀ ਹਨ ਅਤੇ ਦੁਨੀਆਂ ਭਰ ਦੇ 25 ਸ਼ਹਿਰਾਂ ਵਿਚ ਸੋਲਡ ਆਊਟ ਸ਼ੋਅਜ਼ ਵਿਚ ਪੇਸ਼ਕਾਰੀ ਕਰ ਚੁੱਕੇ ਹਨ। ਰੂਪ ਅਤੇ ਕਿਊ ਦੇ ਪਰਿਵਾਰ ਕੈਨੇਡਾ ਵਿਚ ਰਹਿੰਦੇ ਹਨ। ਉਹਨਾਂ ਨੇ ਦੱਸਿਆ ਕਿ ਕਿਵੇਂ ਉਹ ਸਭਿਆਚਾਰਕ ਤਿਓਹਾਰਾਂ ਨੂੰ ਮਨਾਉਂਦੇ ਅਤੇ ਇਹਨਾਂ ਨਾਲ ਜੁੱੜੇ ਰਹਿੰਦੇ ਹਨ।

ਕਿਊ ਨੇ ਕਿਹਾ, “ਟੈਕਨਾਲੋਜ਼ੀ ਨੇ ਪੂਰਨ ਰੂਪ ਵਿਚ ਬਦਲ ਦਿਤਾ ਹੈ ਕਿ ਲੋਕ ਆਪਣੇ ਸਭਿਆਚਾਰ ਨਾਲ ਕਿਵੇਂ ਜੁੱੜੇ ਹੋਏ ਹਨ-ਅੱਜ ਸਾਡੇ ਹੱਥ ਵਿਚ ਹੀ ਬਹੁਤ ਕੁਝ ਉਪਲਬਧ ਹੈ। ਸਾਡੀ ਕਹਾਣੀ ਅਜੇਹੀ ਹੈ ਜਿਹੜੀ ਬਹੁਤ ਸਾਰੇ ਕੈਨੇਡੀਅਨ ਵੀ ਆਪਣੀ ਮਹਿਸੂਸ ਕਰਦੇ ਹਨ-ਆਪਣਾ ਮੂਲ ਪਛਾਨਣ, ਅੱੜਚਨਾਂ ਨੂੰ ਦੂਰ ਕਰਨ ਅਤੇ ਸੁਪਨੇ ਪੂਰੇ ਕਰਨ ਬਾਰੇ- ਅਤੇ ਸੈਮਸੰਗ ਕੈਨੇਡਾ ਤੇ ਗਲੈਕਸੀ ਏ ਸੀਰੀਜ਼ ਨਾਲ ਸਾਨੂੰ ਇਕ ਬਿਹਤਰੀਨ ਮੌਕਾ ਮਿਲਿਆ ਹੈ ਜਿਸ ਨਾਲ ਅਸੀਂ ਆਪਣੀ ਕਹਾਣੀ ਦੱਸ ਸਕਾਂਗੇ ਅਤੇ ਕੈਨੇਡੀਅਨ ਨੂੰ ਆਪਣੀ ਕਹਾਣੀ ਸਾਂਝੀ ਕਰਨ ਲਈ ਪ੍ਰੇਰਤ ਕਰਾਂਗੇ।” ਇਹ ਵੀਡੀਓਜ਼ ਸੀਰੀਜ਼ ਨੂੰ ਸ਼ੋਸ਼ਲ ਮੀਡੀਆ ‘ਤੇ ਜੋਸ਼ ਬੈਂਡ ਅਤੇ ਸੈਮਸੰਗ ਵਲੋਂ ਸਾਂਝੇ ਰੂਪ ਵਿਚ ਸ਼ੇਅਰ ਕੀਤਾ ਜਾਵੇਗਾ, ਅਤੇ ਹੈਸ਼ਟੈਗ #CaptureYourJourney ਵਰਤ ਕੇ, ਕੈਨੇਡੀਅਨ ਆਪਣੀ ਕਹਾਣੀ ਨੂੰ ਦੇਖ ਸਕਦੇ ਹਨ।

ਸੈਮਸੰਗ ਇਲੈਕਟਰੋਨਿਕਸ ਕੈਨੇਡਾ ਦੇ ਚੀਫ਼ ਮਾਰਕੀਟਿੰਗ ਅਫ਼ਸਰ, ਡੇਵਿਡ ਐਲਰਡ ਦਾ ਕਹਿਣਾ ਹੈ, “ਅਸੀਂ ਇਸ ਭਾਈਵਾਲੀ ਨੂੰ ਕੈਨੇਡੀਅਨ ਪ੍ਰਸ਼ੰਸਕਾਂ ਵਾਸਤੇ ਲਿਆਉਣ ਲਈ ਬਹੁਤ ਉਤਸ਼ਾਹ ਵਿਚ ਹਾਂ। ਸਾਡੇ ਸਮਾਰਟਫੋਨ ਵਰਤਣ ਵਾਲਿਆਂ ਦੀ ਬਾ-ਕਮਾਲ ਵਿਭਿੰਨਤਾ ਦੀ ਪ੍ਰਮੁੱਖਤਾ ਲਈ ਸੈਮਸੰਗ ਦੀਆਂ ਅਗਾਮੀ ਕੋਸ਼ਿਸ਼ਾਂ ਵਜੋਂ, ਇਹ ਸਫ਼ਰ ਟੈਕਨਾਲੋਜ਼ੀ ਦੀ ਪਾਵਰ ਰਾਹੀਂ ਕੈਨੇਡੀਅਨ ਦੇ ਕਲਚਰਲ ਪਲਾਂ ਦੇ ਜਸ਼ਨ ਮਨਾਉਂਦਾ ਹੈ- ਅਤੇ ਗਲੈਕਸੀ ਏ ਸੀਰੀਜ਼ ਦੇ ਅਲਟਰਾ ਵਾਇਡ ਐਂਗਲ ਲੈਂਜ਼ਾਂ ਵਾਲੇ ਪ੍ਰਭਾਵੀ ਕੈਮਰਿਆਂ ਨਾਲ, ਲੋਕਾਂ ਨੂੰ ਆਪਣੇ ਜੀਵਨ ਦੇ ਅਸਲੀ ਪਲ੍ਹਾਂ ਨੂੰ ਪਕੜਨਾ ਅਸਾਨ ਹੋਵੇਗਾ।”

ਅਕਤੂਬਰ 8, 2019 ਨੂੰ ਸੀਐਫ ਟੋਰਾਂਟੋ ਈਟਨ ਸੈਂਟਰ ਵਿਚ ਸੈਮਸੰਗ ਐਕਸਪੀਰੀਐਂਸ ਸਟੋਰ ਵਿਖੇ ਮੀਡੀਆ ਈਵੇਂਟ ਦੌਰਾਨ, ਰੂਪ ਤੇ ਕਿਊ ਨੇ ਸੈਮਸੰਗ ਕੈਨੇਡਾ ਦੀ ਲੀਡਰਸ਼ਿਪ ਟੀਮ ਨਾਲ ਸਾਂਝੇ ਤੌਰ ‘ਤੇ ਆਉਣ ਵਾਲੀ #CaptureYourJourney ਸੀਰੀਜ਼ ਦੀ ਪਲੇਠੀ ਵੀਡੀਓ ਜਾਰੀ ਕੀਤੀ।

RELATED ARTICLES
POPULAR POSTS