Breaking News
Home / ਭਾਰਤ / ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਪਾਕਿਸਤਾਨ ‘ਚ ਗ੍ਰਿਫਤਾਰ

ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਪਾਕਿਸਤਾਨ ‘ਚ ਗ੍ਰਿਫਤਾਰ


ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਨ ਦਾ ਆਰੋਪ
ਇਸਲਾਮਾਬਾਦ/ਬਿਊਰੋ ਨਿਊਜ਼  
ਪਾਕਿਸਤਾਨ ਪੁਲਿਸ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਅੱਜ ਗ੍ਰਿਫਤਾਰ ਕਰ ਲਿਆ। ਪਾਕਿ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕਉਹ ਲਾਹੌਰ ਤੋਂ ਗੁੱਜਰਾਂਵਾਲਾ ਜਾ ਰਿਹਾ ਸੀ। ਹਾਫਿਜ਼ ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਨ ਦਾ ਆਰੋਪ ਹੈ। ਪਾਕਿ ਮੀਡੀਆ ਦੇ ਮੁਤਾਬਕ ਹਫਿਜ਼ ਨੂੰ ਨਿਆਇਕਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਪਾਕਿ ਸਰਕਾਰ ਨੇ ਐਂਟੀ ਟੈਰੇਰਿਜ਼ਮ ਐਕਟ-1997 ਦੇ ਤਹਿਤ ਹਾਫਿਜ਼ ਦੇ ਸੰਗਠਨ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ‘ਤੇ ਵੀ ਪਾਬੰਦੀ ਲਗਾਈ ਸੀ। ਅਮਰੀਕਾ ਨੇ ਵੀ ਸਈਦ ਨੂੰ ਖਤਰਨਾਕ ਅੱਤਵਾਦੀ ਐਲਾਨਿਆ ਹੋਇਆ ਹੈ ਅਤੇ ਉਸ ‘ਤੇ 10 ਮਿਲੀਅਨ ਅਮਰੀਕੀਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ।

Check Also

ਸਲਮਾਨ ਖਾਨ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਦੋ ਆਰੋਪੀ ਗਿ੍ਰਫ਼ਤਾਰ

ਆਰੋਪੀਆਂ ਦੀ ਪਹਿਚਾਣ ਵਿੱਕੀ ਗੁਪਤਾ ਅਤੇ ਜੋਗੇਂਦਰਪਾਲ ਵਜੋਂ ਹੋਈ ਮੁੰਬਈ/ਬਿਊਰੋ ਨਿਊਜ਼ : ਪ੍ਰਸਿੱਧ ਬੌਲੀਵੁੱਡ ਸਟਾਰ …