ਵਾਸ਼ਿੰਗਟਨ : ਅਫ਼ਗਾਨਿਸਤਾਨ ‘ਚ ਹਾਲ ਹੀ ਵਿਚ ਕੀਤੇ ਗਏ ਦੋ ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਗੱਲਬਾਤ ਕਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਦਿਆਂ ਉਸ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ। ਵਾਈਟ ਹਾਊਸ ਵਿਖੇ ਸੰਯੁਕਤ ਰਾਸ਼ਟਰ ਦੀ ਸੁਰੱਖ਼ਿਆ ਕਾਸਲ ਦੇ ਰਾਜਦੂਤਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਤਾਲਿਬਾਨ ਨਾਲ ਗੱਲਬਾਤ ਕਰਨੀ ਨਹੀਂ ਚਾਹੁੰਦੇ। ਇਸ ਲਈ ਇਕ ਸਮਾਂ ਹੋ ਸਕਦਾ ਹੈ ਪਰ ਇਸ ਲਈ ਇਕ ਲੰਬਾ ਸਮਾਂ ਹੋਣ ਵਾਲਾ ਹੈ। ਟਰੰਪ ਨੇ ਕਿਹਾ ਕਿ ਉਹ ਹਰ ਪਾਸੇ ਬੇਕਸੂਰ ਲੋਕਾਂ ਨੂੰ ਮਾਰ ਰਹੇ ਹਨ ਅਤੇ ਸਾਰੇ ਅਫ਼ਗਾਨਿਸਤਾਨ ‘ਚ ਬੱਚਿਆਂ ਅਤੇ ਪਰਿਵਾਰਾਂ ‘ਤੇ ਬੰਬ ਵਰਸਾ ਰਹੇ ਹਨ। ਹਾਲ ਹੀ ਵਿਚ ਹੋਏ ਹਮਲਿਆਂ ਨੇ ਸਾਬਿਤ ਕਰ ਦਿੱਤਾ ਕਿ ਉਹ ਹੱਤਿਆਰੇ ਹਨ। ਇਸ ਮੌਕੇ ਟਰੰਪ ਨੇ ਆਪਣੇ ਮਨ ਦੀ ਗੱਲ ਨਹੀਂ ਦੱਸੀ ਪਰ ਉਨ੍ਹਾਂ ਸੁਝਾਅ ਦਿੱਤਾ ਕਿ ਇਕ ਮਜ਼ਬੂਤ ਸੈਨਿਕ ਕਾਰਵਾਈ ਅਟੱਲ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਇਸ ਨੂੰ ਖ਼ਤਮ ਕਰਨ ਦੇ ਯੋਗ ਨਹੀਂ ਹੋਇਆ ਪਰ ਅਸੀਂ ਇਸ ਨੂੰ ਖ਼ਤਮ ਕਰਨ ਦੇ ਯੋਗ ਹੋਣ ਜਾ ਰਹੇ ਹਾਂ। ਹਾਲਾਂਕਿ ਪੈਂਟਾਗਨ ਅਤੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੇ ਉੱਚ ਕੂਟਨੀਤਕ ਨੇ ਜ਼ੋਰ ਦੇ ਕਿਹਾ ਕਿ ਹਾਲ ਦੇ ਦਿਨਾਂ ‘ਚ ਤਾਲਿਬਾਨ ਵਲੋਂ ਅਫ਼ਗਾਨਿਸਤਾਨ ‘ਚ ਕੀਤੇ ਗਏ ਘਾਤਕ ਹਮਲਿਆਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਕਤ ਅੱਤਵਾਦੀ ਸੰਗਠਨ ਦੀ ਅਫ਼ਗਾਨਿਸਤਾਨ ‘ਚ ਚੜ੍ਹਤ ਵਧੀ ਹੈ। ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੈਲੇ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਅਮਰੀਕਾ ਦੇ ਕਾਰਨ ਤਾਲਿਬਾਨ ਦਾ ਅਸਰ ਘੱਟਦਾ ਜਾ ਰਿਹਾ ਹੈ ਅਤੇ ਅਸੀਂ ਇਕ ਸਮਾਂ-ਸੀਮਾ ਬਾਰੇ ਗੱਲਬਾਤ ਕਰਨ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਬੀਤੇ ਸਾਲ ਅਗਸਤ ‘ਚ ਐਲਾਨੀ ਗਈ ਦੱਖਣੀ ਏਸ਼ੀਆ ਬਾਰੇ ਨੀਤੀ ਕੰਮ ਕਰ ਰਹੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …