ਬਰਲਿਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਲਿਨ ਵਿੱਚ ਦੁਵੱਲੀ ਗੱਲਬਾਤ ਤੇ ਮੀਟਿੰਗਾਂ ਦੇ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮ ਵਿਚੋਂ ਸਮਾਂ ਕੱਢਦਿਆਂ ਭਾਰਤੀ ਫ਼ਿਲਮ ਅਦਾਕਾਰ ਪ੍ਰਿਅੰਕਾ ਚੋਪੜਾ ਨਾਲ ਮੁਲਾਕਾਤ ਕੀਤੀ। ਬੌਲੀਵੁੱਡ ਕਮ ਹੌਲੀਵੁੱਡ ਦੀ ਇਹ ਅਦਾਕਾਰਾ ਅੱਜ ਕੱਲ੍ਹ ਆਪਣੀ ਨਵੀਂ ਫ਼ਿਲਮ ‘ਬੇਅਵਾਚ’ ਦੀ ਵਿਸ਼ੇਸ਼ ਪ੍ਰਮੋਸ਼ਨ ਲਈ ਸ਼ਹਿਰ ਵਿੱਚ ਮੌਜੂਦ ਹੈ। ਅਦਾਕਾਰ ਨੇ ਟਵਿਟਰ ‘ਤੇ ਪ੍ਰਧਾਨ ਮੰਤਰੀ ਨਾਲ ਖਿੱਚੀ ਆਪਣੀ ਤਸਵੀਰ ਸਾਂਝੀ ਕੀਤੀ ਹੈ। ਚੋਪੜਾ ਤੇ ਫ਼ਿਲਮ ਵਿਚਲੇ ਉਸ ਦੇ ਸਾਥੀ ਕਲਾਕਾਰ ਉਸੇ ਹੋਟਲ ਵਿਚ ਠਹਿਰੇ ਹਨ ਜਿਸ ਵਿੱਚ ਮੋਦੀ ਦੀ ਠਹਿਰ ਹੈ।ઠ
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …