17.8 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਅਨੀਤਾ ਆਨੰਦ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਅਨੀਤਾ ਆਨੰਦ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਅਨੀਤਾ ਆਨੰਦ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤਕਿਹਾ : ਇਰਾਨ ਵੱਲੋਂ ਖਾੜੀ ਖੇਤਰ ਦੇ ਵਪਾਰਕ ਜਹਾਜ਼ਾਂ ’ਤੇ ਹਮਲੇ ਅਸਵੀਕਾਰਯੋਗ

ਓਟਵਾ/ਪ੍ਰਭਜੋਤ ਸਿੰਘ (Local Journalism Initiative Reporter)
ਸਾਊਦੀ ਅਰਬ ਦੇ ਜਿੱਦਾ ਸ਼ਹਿਰ ਦੌਰੇ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਇਰਾਨ ਵੱਲੋਂ ਹਾਲੀਆ ਦਿਨਾਂ ਵਿੱਚ ਫਾਰਸੀ ਖਾੜੀ ਦੇ ਵਪਾਰਕ ਜਹਾਜ਼ਾਂ ’ਤੇ ਕੀਤੇ ਗਏ ਹਮਲੇ ਅਸਵੀਕਾਰਯੋਗ ਅਤੇ ਗੈਰ-ਜਾਇਜ਼ ਹਨ। ਉਨ੍ਹਾਂ ਕਿਹਾ ਕਿ ਜੰਗਬੰਦੀ ਹਮੇਸ਼ਾ ਨਾਜ਼ੁਕ ਹੁੰਦੀ ਹੈ, ਪਰ ਸਿਵਲ ਟਾਰਗੇਟ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਜਾਇਜ਼ ਕਾਰਨ ਨਹੀਂ ਹੋ ਸਕਦਾ।
ਅਨੀਤਾ ਆਨੰਦ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਨੇਡਾ ਫਾਰਸੀ ਖਾੜੀ ਦੇ ਦੇਸ਼ਾਂ ਦੇ ਨਾਲ ਖੜ੍ਹਾ ਹੈ, ਜਦੋਂ ਇਰਾਨ ਉਨ੍ਹਾਂ ਵਿਰੁੱਧ ਹਮਲਾਵਰ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਸਮੁੰਦਰੀ ਵਪਾਰ ਨੂੰ ਨਿਸ਼ਾਨਾ ਬਣਾਉਣਾ ਖੇਤਰੀ ਅਤੇ ਵਿਸ਼ਵ ਸੁਰੱਖਿਆ ਲਈ ਗੰਭੀਰ ਖਤਰਾ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਵੀਰਵਾਰ ਸਵੇਰੇ ਇਰਾਨ ਵਿਰੁੱਧ ਨਵੇਂ ਹਵਾਈ ਹਮਲੇ ਕੀਤੇ ਅਤੇ ਇਸਦੇ ਜਵਾਬ ਵਿੱਚ ਤਹਿਰਾਨ ਨੇ ਖਾੜੀ ਖੇਤਰ ਦੇ ਦੇਸ਼ਾਂ ਵੱਲ ਹਮਲੇ ਕੀਤੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਹੋਰਮੁਜ਼ ਜਲਮਾਰਗ ਰਾਹੀਂ ਲੰਘ ਰਹੇ ਵਪਾਰਕ ਜਹਾਜ਼ਾਂ ’ਤੇ ਇਰਾਨ ਦੇ ਹਮਲਿਆਂ ਨੇ ਹਾਲੀਆ ਜੰਗਬੰਦੀ ਨੂੰ ਖ਼ਤਮ ਕਰ ਦਿੱਤਾ ਹੈ।
ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਾਟੋ ਸਿਖਰ ਸੰਮੇਲਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਰਾਨ ਦਾ ਰਵੱਈਆ ਗੈਰ-ਜ਼ਿੰਮੇਵਾਰਾਨਾ ਰਿਹਾ ਹੈ ਅਤੇ ਉਨ੍ਹਾਂ ਅਮਰੀਕਾ ਦੀ ਕਾਰਵਾਈ ਨੂੰ ਉਚਿਤ ਕਰਾਰ ਦਿੱਤਾ।

 

RELATED ARTICLES
POPULAR POSTS