22.5 C
Toronto
Monday, August 17, 2026
spot_img
Homeਦੁਨੀਆਪ੍ਰਦੂਸ਼ਣ

ਪ੍ਰਦੂਸ਼ਣ

ਪ੍ਰਦੂਸ਼ਣਐਹ ਪਵਣ ਗੁਰੂ
ਮੈਂ ਵਾਇਦਾ ਕਰਦਾ ਹਾਂ
ਬਾਕੀ ਰਹਿੰਦੇ ਜੀਵਣ ਵਿੱਚ
ਮੈਂ ਹਰ ਸਾਲ
ਦਿਵਾਲੀ
ਸਿਰਫ ਇੱਕ ਦੀਵਾ ਜਗਾ ਕੇ
ਮਨਾਵਾਂਗਾ
ਐਹ ਧਰਤੀ ਮਾਂ
ਮੈਂ ਪ੍ਰਣ ਕਰਦਾ ਹਾਂ ਕਿ
ਮੈਂ ਕਦੇ ਵੀ
ਤੇਰੇ ਦਾਮਨ ਵਿੱਚ
ਹੋਰ ਪ੍ਰਦੂਸ਼ਣ ਨਹੀ
ਫੈਲਾਂਵਾਂਗਾ
ਐ ਪਾਣੀ ਪਿਤਾ
ਮੈਂ ਗੁਰੂ ਗ੍ਰੰਥ ਸਾਹਿਬ ਜੀ
ਦੀ ਹਜ਼ੂਰੀ ਵਿੱਚ
ਪ੍ਰਣ ਕਰਦਾ ਹਾਂ ਕਿ
ਮੈਂ ਕਦੇ ਵੀ
ਲਿਫਾਫੇ
ਪਲਾਸਟਿਕ
ਜਾਂ ਰਸਾਇਣ
ਨਦੀਆਂ , ਝੀਲਾਂ
ਸਮੁੰਦਰਾਂ ਵਿੱਚ
ਨਹੀ
ਪਾਂਵਾਗਾ
ਮੈਂ
ਪ੍ਰਣ ਕਰਦਾ ਹਾਂ
ਕੂੜਾ
ਹਮੇਸ਼ਾ
ਕੂੜੇਦਾਨ ਵਿੱਚ
ਪਾਂਵਾਂਗਾ
ਮੈਂ ਪ੍ਰਣ ਕਰਦਾ ਹਾਂ
ਮੈਂ ਡਰਾਈਵਿੰਗ ਕਰਦੇ ਸਮੇਂ
ਆਪਣੀ
ਜਾਂ ਹੋਰ ਕਿਸੇ ਦੀ ਜਾਨ
ਖ਼ਤਰੇ ਵਿੱਚ ਨਹੀਂ ਪਾਵਾਂਗਾ
ਮੈਂ ਕਦੇ ਨਸ਼ਾ ਕਰਕੇ
ਵਾਹਨ ਨਹੀ
ਚਲਾਂਵਾਗਾ
ਮੈਂ ਸਹੀ ਸਲਾਮਤ
ਘਰ ਪਰਤ ਕੇ ਆਵਾਂਗਾ
ਮੈਂ ਹਮੇਸਾਂ
ਸੱਭਿਅਕ ਢੰਗ ਨਾਲ
ਪੇਸ਼ ਆਵਾਂਗਾ
ਮੈਂ ਪ੍ਰਣ ਕਰਦਾ ਹਾਂ
ਲੋੜ ਤੋਂ ਵੱਧ
ਟਿਊਬਵਲ
ਨਹੀ ਚਲਾਂਵਾਗਾ
ਜਿੰਨਾ ਹੋ ਸਕੇ
ਮੈਂ ਪਾਣੀ ਬਚਾਂਵਾਗਾ
ਮੈਂ ਪ੍ਰਣ ਕਰਦਾ ਹਾਂ
ਕਿ
ਮੈਂ ਹੋਰ ਰੁੱਖ ਲਗਾਵਾਂਗਾ
ਮੈਂ ਹਰ ਇੱਕ
ਜਗਾ ਟੋਆਲਿਟ ਕਰਕੇ
ਸਾਰੀ ਧਰਤੀ ਨੂੰ
ਟੋਆਲਿਟ ਨਹੀਂ ਬਣਾਂਵਾਗਾ
ਮੈਂ ਕਦੇ ਕਿਸੇ
ਜਾਨਵਰ ਉੱਪਰ
ਪੱਥਰ ਸੋਟਾ
ਨਹੀ ਚਲਾਂਵਾਗਾ
ਮੈਂ ਇੱਕ ਸੱਚਾ ਸ਼ਹਿਰੀ ਬਣ ਕੇ
ਇਸ ਧਰਤੀ ਮਾਂ ਦਾ
ਇੱਕ ਸੱਚਾ
ਧੀ ਪੁੱਤਰ
ਕਹਾਂਵਾਗਾ
ਮੈਂ ਪ੍ਰਣ ਕਰਦਾ ਹਾਂ
ਮੈਂ ਕਾਰ ਵਿੱਚ
ਵੱਧ ਆਵਾਜ਼ ਵਾਲਾ
ਮਫਲਰ ਜਾਂ ਸਾਈਲੈਂਸਰ
ਨਹੀ ਲਗਾਂਵਾਂਗਾ
ਮੈਂ ਪ੍ਰਣ ਕਰਦਾ ਹਾਂ
ਕਿ
ਮੈਂ ਦਿਵਾਲੀ ਜਾਂ ਹੋਰ
ਖੁਸ਼ੀ ਦੇ ਮੌਕੇ ‘ਤੇ
ਪਟਾਕੇ
ਚਲਾ ਕੇ
ਧੂੰਏਂ ਦੇ
ਪ੍ਰਦੂਸ਼ਣ
ਨੂੰ
ਹੋਰ ਨਹੀ
ਫੈਲਾਂਵਾਗਾ

– ਕਮਲਜੀਤ ਸਿੰਘ
ਫੋਨ 416-804-ab&e

Previous article
Next article
RELATED ARTICLES

ਗ਼ਜ਼ਲ

POPULAR POSTS