10.3 C
Toronto
Saturday, September 26, 2026
spot_img
HomeਕੈਨੇਡਾFrontਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਮੰਗਲਵਾਰ 28 ਜੁਲਾਈ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਕ ਇਕ  ਕਿੱਲੋ ਚਾਂਦੀ 6543 ਰੁਪਏ ਸਸਤੀ ਹੋ ਕੇ 2 ਲੱਖ 18 ਹਜ਼ਾਰ ’ਤੇ ਆ ਗਈ ਹੈ। ਇਸੇ ਤਰ੍ਹਾਂ 24 ਕੈਰੇਟ ਸੋਨਾ ਪ੍ਰਤੀ 10 ਗਰਾਮ 1907 ਰੁਪਏ ਘਟ ਕੇ 1 ਲੱਖ 43 ਹਜ਼ਾਰ ’ਤੇ ਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਚੱਲਦਿਆਂ ਇਸੇ ਸਾਲ 2026 ਦੌਰਾਨ ਸੋਨਾ 10 ਹਜ਼ਾਰ ਰੁਪਏ ਪ੍ਰਤੀ 10 ਗਰਾਮ ਮਹਿੰਗਾ ਹੋਇਆ ਹੈ।   31 ਦਸੰਬਰ 2025 ਨੂੰ ਸੋਨਾ 1 ਲੱਖ 33 ਹਜ਼ਾਰ ਰੁਪਏ ਪ੍ਰਤੀ 10 ਗਰਾਮ  ਸੀ, ਜੋ ਹੁਣ 1 ਲੱਖ 43 ਹਜ਼ਾਰ ਰੁਪਏ ’ਤੇ ਪਹੁੰਚ ਗਿਆ ਹੈ। ਇਸਦੇ ਚੱਲਦਿਆਂ ਚਾਂਦੀ ਦੀ ਕੀਮਤ ਵਿਚ ਵੀ 12 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ 31 ਦਸੰਬਰ 2025 ਨੂੰ 2 ਲੱਖ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ, ਜੋ ਹੁਣ 2 ਲੱਖ 18 ਹਜ਼ਾਰ ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।

RELATED ARTICLES
POPULAR POSTS