20.4 C
Toronto
Tuesday, July 28, 2026
spot_img
HomeਕੈਨੇਡਾFrontਭਾਰਤ ’ਚ 576 ਅਰਬਪਤੀ -5 ਸਾਲਾਂ ਵਿਚ ਚਾਰ ਗੁਣਾ ਵਧੇ

ਭਾਰਤ ’ਚ 576 ਅਰਬਪਤੀ -5 ਸਾਲਾਂ ਵਿਚ ਚਾਰ ਗੁਣਾ ਵਧੇ


ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਪਿਛਲੇ ਪੰਜ ਸਾਲਾਂ ਵਿਚ ਅਰਬਪਤੀਆਂ ਦੀ ਗਿਣਤੀ ਵਿਚ ਚਾਰ ਗੁਣਾ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਸਾਲ 2021-22 ਵਿਚ 142 ਅਰਬਪਤੀ ਸਨ ਅਤੇ 2025-26 ਵਿਚ ਅਰਬਪਤੀਆਂ ਦੀ ਗਿਣਤੀ ਵਧ ਕੇ 576 ਹੋ ਗਈ ਹੈ। ਸਰਕਾਰ ਨੇ ਅਰਬਪਤੀਆਂ ਦੀ ਗਿਣਤੀ ਦੱਸੀ, ਪਰ ਵੱਖ-ਵੱਖ ਅਰਬਪਤੀਆਂ ਦੀ ਕੁੱਲ ਆਮਦਨ ਦਾ ਬਿਓਰਾ ਨਹੀਂ ਦਿੱਤਾ ਹੈ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮੁਰਾਰੀ ਲਾਲ ਮੀਣਾ ਦੇ ਸਵਾਲ ਦੇ ਜਵਾਬ ਵਿਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿਚ ਦੱਸਿਆ ਕਿ ਆਮਦਨ ਐਕਟ ਵਿਚ ਅਰਬਪਤੀ ਸ਼ਬਦ ਦੀ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ ਹੈ। ਹਾਲਾਂਕਿ ਉਨ੍ਹਾਂ ਵਿਅਕਤੀਆਂ ਬਾਰੇ ਵੇਰਵੇ ਮੁਹੱਈਆ ਕਰਵਾਏ ਗਏ ਹਨ, ਜੋ ਆਪਣੀਆਂ ਆਮਦਨ ਕਰ ਰਿਟਰਨਾਂ ਵਿਚ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਸਲਾਨਾ ਆਮਦਨ ਦਾ ਬਿਓਰਾ ਦਿੰਦੇ ਹਨ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਦੱਸਿਆ ਕਿ ਸਰਕਾਰ ਕੋਲ ਟੈਕਸ ਭਰਨ ਵਾਲਿਆਂ ਦਾ ਕੁੱਲ ਜਾਇਦਾਦ ਬਾਰੇ ਕੋਈ ਅਧਿਕਾਰਤ ਡਾਟਾ ਮੌਜੂਦ ਨਹੀਂ ਹੈ। ਇਸਦਾ ਕਾਰਨ ਇਹ ਹੈ ਕਿ ‘ਵੈਲਥ ਟੈਕਸ ਐਕਟ 1957’ ਨੂੰ 1 ਅਪ੍ਰੈਲ 2016 ਤੋਂ ਖਤਮ ਕਰ ਦਿੱਤਾ ਗਿਆ ਸੀ।

RELATED ARTICLES
POPULAR POSTS