ਚੰਡੀਗੜ੍ਹ/ ਬਿਊਰੋ ਨਿਊਜ਼
ਅੰਤਰਰਾਸ਼ਟਰੀ ਹਾਕੀ ਮਹਾਂਸੰਘ (ਐਫ਼.ਆਈ.ਐੱਚ.) ਆਪਣਾ ਹਾਕੀ ਸਟਾਰ ਪੁਰਸਕਾਰ ਸਮਾਗਮ 23 ਫਰਵਰੀ ਨੂੰ ਚੰਡੀਗੜ੍ਹ ਵਿਚ ਕਰਨ ਜਾ ਰਿਹਾ ਹੈ। ਇਸ ਵਿਚ ਹਾਕੀ ਦੇ ਬਿਹਤਰੀਨ ਖਿਡਾਰੀਆਂ, ਗੋਲਕੀਪਰ, ਉਭਰਦੇ ਸਟਾਰ ਖਿਡਾਰੀਆਂ ਅਤੇ ਅੰਪਾਇਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਐਫ਼.ਆਈ.ਐੱਚ. ਭਾਰਤ ਵਿਚ ਹਾਕੀ ਦੀ ਸੰਸਥਾ ਹਾਕੀ ਇੰਡੀਆ ਦੇ ਸਹਿਯੋਗ ਨਾਲ 23 ਫਰਵਰੀ ਨੂੰ ਚੰਡੀਗੜ੍ਹ ਵਿਚ ਜੇਤੂਆਂ ਦੇ ਨਾਵਾਂ ਦਾ ਐਲਾਨ ਕਰੇਗਾ। ਪਿਛਲੇ ਸਾਲ ਹਾਕੀ ਚੈਂਪੀਅਨ ਟਰਾਫ਼ੀ, ਰਿਓ ਓਲੰਪਿਕ, ਜੂਨੀਅਰ ਵਿਸ਼ਵ ਕੱਪ ਅਤੇ ਹੋਰ ਪ੍ਰਮੁੱਖ ਟੂਰਨਾਮੈਂਟਾਂ ਦੇ ਆਧਾਰ ‘ਤੇ ਇਨ੍ਹਾਂ ਸਿਤਾਰਿਆਂ ਦੀ ਚੋਣ ਕੀਤੀ ਜਾਵੇਗੀ। ਸਮਾਗਮ ਵਿਚ ਅੰਤਰਰਾਸ਼ਟਰੀ ਹਾਕੀ ਦੇ ਚਮਕਦੇ ਸਿਤਾਰੇ ਮੌਜੂਦ ਰਹਿਣਗੇ।
ਐਫ਼.ਆਈ.ਐੱਚ. ਦੇ ਪ੍ਰਧਾਨ ਡਾ. ਨਰਿੰਦਰ ਧਰੁਵ ਬੱਤਰਾ ਨੇ ਕਿਹਾ, ”ਇਹ ਪੁਰਸਕਾਰ ਸਮਾਗਮ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਹਾਕੀ ਇਨਕਲਾਬ ਰਣਨੀਤੀ ਦਾ ਹੀ ਇਕ ਹਿੱਸਾ ਹੈ।” ਭਾਰਤੀ ਟੀਮ ਦੇ ਗੋਲਕੀਪਰ ਪੀ.ਆਰ. ਸ੍ਰੀਜੇਸ਼ ਸਾਲ ਦੇ ਸਰਬਉੱਚ ਗੋਲਕੀਪਰ ਅਤੇ ਹਰਮਨਪ੍ਰੀਤ ਸਿੰਘ ਸਾਲ ਦੇ ਉਭਰਦੇ ਸਟਾਰ (ਅੰਡਰ-23) ਵਿਚ ਨਾਮਜ਼ਦ ਕੀਤੇ ਗਏ ਹਨ। ਭਾਰਤ ਦੇ ਦੋਵੇਂ ਹੀ ਖਿਡਾਰੀ ਆਪਣੀ ਕੈਟਾਗਰੀ ‘ਚ ਖਿਤਾਬ ਦੇ ਪ੍ਰਬਲ ਦਾਅਵੇਦਾਰ ਹਨ।
ਸ੍ਰੀਜੇਸ਼-ਹਰਮਨਪ੍ਰੀਤ ਪੁਰਸਕਾਰ ਦੀ ਦੌੜ ‘ਚ
ਭਾਰਤੀ ਪੁਰਸ਼ ਟੀਮ ਦੇ ਕਪਤਾਨ ਪੀ.ਆਰ. ਸ੍ਰੀਜੇਸ਼ ਹੋਰ ਤੇਜ਼ੀ ਨਾਲ ਉਭਰਦੇ ਹੋਏ ਡਰੈਗ ਫਿਲਕਰ ਹਰਮਨਪ੍ਰੀਤ ਸਿੰਘ ਇਸ ਪੁਰਸਕਾਰ ਨੂੰ ਪਾਉਣ ਵਾਲਿਆਂ ਦੀ ਦੌੜ ‘ਚ ਸ਼ਾਮਲ ਹਨ। ਸ੍ਰੀਜੇਸ਼ ਐਫ਼.ਆਈ.ਐੱਚ. ਦੇ ਸਾਲ ਦੇ ਸਰਬਉੱਚ ਗੋਲਕੀਪਰ, ਜਦੋਂਕਿ 18 ਸਾਲ ਦੇ ਹਰਮਨਪ੍ਰੀਤ ਸਾਲ ਦੇ ਉਭਰਦੇ ਹੋਏ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਹਨ।
ਸ੍ਰੀਜੇਸ਼ ਦੀ ਅਗਵਾਈ ਵਿਚ ਭਾਰਤ ਨੇ ਐਫ਼.ਆਈ.ਐੱਚ. ਚੈਂਪੀਅਨਸ ਟਰਾਫ਼ੀ ਵਿਚ ਸਿਲਵਰ ਮੈਡਲ ਜਿੱਤਿਆ ਸੀ। ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਸੀ। ਉਥੇ, ਏਸ਼ੀਆਈ ਚੈਂਪੀਅਨਸ ਟਰਾਫ਼ੀ ‘ਚ ਭਾਰਤ ਨੇ ਗੋਲਡ ਮੈਡਲ ਜਿੱਤਿਆ ਸੀ। ਸ੍ਰੀਜੇਸ਼ ਹਮੇਸ਼ਾ ਭਾਰਤ ਦੀ ਦੀਵਾਰ ਬਣ ਕੇ ਖੜ੍ਹੇ ਰਹੇ ਅਤੇ ਕਈ ਮੌਕਿਆਂ ‘ਤੇ ਟੀਮ ਨੂੰ ਜਿੱਤ ਦਿਵਾਈ। ਦੂਜੇ ਪਾਸੇ ਡਰੈਗ ਮਿਲ ਕੇ ਹਰਮਨਪ੍ਰੀਤ ਨੇ ਲਖਨਊ ਲਖਨਊ ਨੇ ਜੂਨੀਅਰ ਵਰਲਡ ਕੱਪ ਵਿਚ ਭਾਰਤੀ ਟੀਮ ਦੀ ਖਿਤਾਬੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਤੋਂ ਖੇਡ ਵਿਚ ਮੁਹਾਰਤ ਹਾਸਲ ਕੀਤੀ। ਐਫ਼.ਆਈ.ਐੱਚ. ਦੇ ਸਟਾਰ ਪੁਰਸਕਾਰ ਦੁਨੀਆ ਭਰ ਵਿਚ ਜੇਤੂਆਂ ਨੂੰ ਕਈ ਸਾਲਾਂ ਤੋਂ ਦਿੱਤੇ ਜਾਂਦੇ ਰਹੇ ਹਨ। ਪਰ ਭਾਰਤ ਨੇ ਇਹ ਪ੍ਰੋਗਰਾਮ ਪਹਿਲੀ ਵਾਰ ਹੋ ਰਿਹਾ ਹੈ।ઠઠ
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …